ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਿਖੇ “ਹਾੜ੍ਹ“ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ |

ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਲੋਂ ਸੈਂਟਰ ਵਿਖੇ ਹਾੜ੍ਹ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ। ਇਸ ਮੋਕੇ ਤੇ ਸ. ਭਾਈ ਜਸਪ੍ਰੀਤ ਸਿੰਘ ਬੇਦੀ ( ਮੁੱਖ ਸੇਵਾਦਾਰ ਸੁਖਮਨੀ ਸਾਹਿਬ ਸੁਸਾਇਟੀ, ਨਵਾਂਸ਼ਹਿਰ) ਜੀ ਨੇ ਪੰਜ ਪੌੜੀਆ ਜਪੁਜੀ ਸਾਹਿਬ, ਬਾਰਹ ਮਾਂਹ ਵਿੱਚੋਂ ‘ ਹਾੜ੍ਹ ’ ਮਹੀਨੇ ਦਾ ਜਾਪ ਅਤੇ ਛੇ ਪੌੜੀਆਂ ‘ਅਨੰਦ ਸਾਹਿਬ’ ਦਾ ਜਾਪ ਕੀਤਾ।

ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਲੋਂ ਸੈਂਟਰ ਵਿਖੇ ਹਾੜ੍ਹ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਗਿਆ। ਇਸ ਮੋਕੇ ਤੇ ਸ. ਭਾਈ ਜਸਪ੍ਰੀਤ ਸਿੰਘ ਬੇਦੀ  ( ਮੁੱਖ ਸੇਵਾਦਾਰ ਸੁਖਮਨੀ ਸਾਹਿਬ ਸੁਸਾਇਟੀ, ਨਵਾਂਸ਼ਹਿਰ) ਜੀ ਨੇ ਪੰਜ ਪੌੜੀਆ ਜਪੁਜੀ ਸਾਹਿਬ, ਬਾਰਹ ਮਾਂਹ ਵਿੱਚੋਂ ‘ ਹਾੜ੍ਹ ’ ਮਹੀਨੇ ਦਾ ਜਾਪ ਅਤੇ ਛੇ ਪੌੜੀਆਂ ‘ਅਨੰਦ ਸਾਹਿਬ’ ਦਾ ਜਾਪ ਕੀਤਾ। 
ਉਨ੍ਹਾਂ ਨੇ ਹਾੜ੍ਹ ਮਹੀਨੇ ਦੀ ਵਿਆਖਿਆ ਅਤੇ ਮਹੱਤਤਾ ਬਾਰੇ ਗੁਰਬਾਣੀ ਦੇ ਹਵਾਲੇ ਦੇ ਕੇ ਕੀਤੀ । ਅੰਤ ਵਿੱਚ ਉਨ੍ਹਾਂ ਨੇ ਮਰੀਜਾਂ ਦੀ ਤੰਦਰੁਸਤੀ, ਸੰਸਥਾ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਤੇ ਹਰੀ  ਕਿ੍ਸ਼ਨ ਪਟਵਾਰੀ ਵਲੋਂ ਬਹੁਤ ਵਧੀਆ ਸ਼ਬਦ ਨਾਲ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਉਨ੍ਹਾਂ ਦੀ ਸਿਫਤ ਕਰਦਿਆ ਕਿਹਾ ਕਿ ਸਭ ਕੁਝ ਦੇਣ ਵਾਲਾ ਉਹ ਪਰਮਾਤਮਾ ਹੀ ਹੈ ਸਾਨੂੰ ਹਮੇਸ਼ਾ ਉਸਦੀ ਰਜਾ ਵਿੱਚ ਰਹਿਣਾ ਚਾਹੀਦਾ ਹੈ । ਇਸ ਮੌਕੇ ਤੇ ਸ਼੍ਰੀ ਸੁਭਾਸ਼ ਅਰੋੜਾ (ਸਮਾਜ ਸੇਵੀ) ਨੇ ਦਾਖਿਲ ਮਰੀਜਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਜੀਵਨ ਨੂੰ ਪ੍ਰਭੂ ਸਿਮਰਨ ਨਾਲ ਜੋੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਲੋਂ ਸਮਾਜਿਕ ਕੁਰੀਤੀਆਂ ਬਾਰੇ ਕਵਿਤਾ ਵੀ ਸੁਣਾਈ ਗਈ । 
ਇਸ ਤੋ ਬਾਅਦ  ਹਰਿੰਦਰ ਸਿੰਘ ਮਾਸਟਰ ਜੀ ਨੇ ਦਾਖਲ ਮਰੀਜਾਂ ਨੂੰ ਪ੍ਰਭੁ ਪਰਮਾਤਮਾ ਦਾ ਸਿਮਰਨ ਕਰ ਕੇ ਵਿਸ਼ੇ ਵਿਕਾਰਾਂ ਤੋਂ ਦੂਰ ਰਹਿਣ ਅਤੇ ਆਪਣੇ ਮਨ ਨੂੰ ਦ੍ਰਿੜ੍ਹ ਰੱਖਣ ਲਈ ਸਮਝਾਇਆ । ਉਨਾ ਨੇ ਨਸ਼ੇ ਦਾ ਤਿਆਗ ਕਰਨ ਅਤੇ ਆਪਣੇ ਮਾਂ ਬਾਪ ਦੇ ਆਗਿਆਕਾਰੀ ਬਣਨ ਤੇ ਸਮਾਜ ਵਿੱਚ ਸਤਿਕਾਰੇ ਜਾਣ ਲਈ ਨੇਕ ਕੰਮ ਕਰਨ ਲਈ ਆਖਿਆ । ਇਸ ਤੋਂ ਬਾਅਦ ਜਸਪਾਲ ਸਿੰਘ ਗਿੱਧਾ ਜੀ ਵਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਤੇ ਸੰਗਰਾਦ ਦੇ ਇਸ ਮੌਕੇ ਤੇ ਵਿਸ਼ਵ ਖੂਨਦਾਨੀ ਦਿਵਸ ਬਾਰੇ ਵੀ ਗੱਲ ਕੀਤੀ ਕਿ ਅੱਜ ਵਿਸ਼ਵ ਪੱਧਰ ਲੈਂਡਸਟੀਨਰ ਦੇ ਜਨਮਦਿਵਸ ਨੂੰ ਸਮਰਪਿਤ ਵਿਸ਼ਵ ਖੂਨਦਾਨੀ ਦਿਵਸ ਮਨਾਇਆ ਜਾ ਰਿਹਾ ਹੈ ਉਨਾ ਨੇ ਕਿਹਾ ਕਿ ਸਾਨੂੰ ਕਿਸੇ ਮਨੁੱਖ ਦੀ ਜਿੰਦਗੀ ਨੂੰ ਬਚਾਉਣ ਵਾਸਤੇ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ ਉਨ੍ਹਾਂ ਨੇ ਕੇਂਦਰ ਵਿੱਚ ਵਿੱਚ ਦਾਖਲ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਨਸ਼ਾ ਛੱਡ ਕੇ ਇੱਕ ਵਧੀਆ ਨਾਗਰਿਕ ਤੇ ਤੌਰ ਤੇ ਵਿਚਰਨ ਦੀ ਰਾਏ ਦਿੱਤੀ ਤੇ ਕਿਹਾ ਕਿ ਉਹਨਾਂ ਨੂੰ  ਆਪਣੇ ਪਰਿਵਾਰ ਅਤੇ ਸਮਾਜ ਲਈ ਵਧੀਆ ਕੰਮ ਕਰਨਾ ਚਾਹੀਦਾ ਹੈ।
 ਇਸ ਮੌਕੇ ਸੀ੍ ਨਰਿੰਦਰਪਾਲ ਆਸ ਵਾਤਾਵਰਨ ਸੁਸਾਇਟੀ ਨੇ ਨੌਜਵਾਨਾਂ ਨੂੰ ਤੋਂਦੂਰ ਰਹਿ ਕੇ ਸੁੱਖਾਂ ਭਰਪੂਰ ਜਿੰਦਗੀ ਆਨੰਦ ਮਾਨਣ ਲਈ ਨਾਮ ਸਬਦ ਨਾਲ ਜੁੜਨ ਦੀ ਅਪੀਲ ਕੀਤੀ॥ਇਸ ਮੋਕੇ ਤੇ ਸ਼੍ਰੀ ਵਾਸਦੇਵ ਪਰਦੇਸੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮਰੀਜਾਂ ਨੂੰ ਨਸ਼ੇ ਦੇ ਤਿਆਗ ਕਰਕੇ ਗੁਰਬਾਣੀ ਨਾਲ ਜੁੜਨ ਦੀ ਗੱਲ ਕੀਤੀ । ਅੰਤ ਵਿੱਚ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਵਲੋਂ ਸਾਰੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕੀਤਾ ਤੇ ਦਿੱਤੇ