
ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵਿਖੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ।
ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਿਖੇ ਪੰਜਵੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਸਬੰਧੀ ਕਥਾ ਅਤੇ ਵਿਚਾਰ ਵਿਸ਼ੇ ਤੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਿੰਘ ਸਾਹਿਬ ਭਾਈ ਲਵਪ੍ਰੀਤ ਸਿੰਘ ਕਥਾ ਵਾਚਕ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਨਵਾਸ਼ਹਿਰ ਵਲੋਂ ਵਿਚਾਰ/ਕਥਾ ਕਰਦਿਆਂ ਸੰਗਤ ਨੂੰ ਉਨਾ ਦੇ ਜਨਮ ਤੋਂ ਲੈ ਕੇ ਸ਼ਹੀਦੀ ਤੱਕ ਦੇ ਜੀਵਨ ਬਾਰੇ ਚਾਨਣਾ ਪਾਇਆ।
ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਿਖੇ ਪੰਜਵੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਸਬੰਧੀ ਕਥਾ ਅਤੇ ਵਿਚਾਰ ਵਿਸ਼ੇ ਤੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਿੰਘ ਸਾਹਿਬ ਭਾਈ ਲਵਪ੍ਰੀਤ ਸਿੰਘ ਕਥਾ ਵਾਚਕ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਨਵਾਸ਼ਹਿਰ ਵਲੋਂ ਵਿਚਾਰ/ਕਥਾ ਕਰਦਿਆਂ ਸੰਗਤ ਨੂੰ ਉਨਾ ਦੇ ਜਨਮ ਤੋਂ ਲੈ ਕੇ ਸ਼ਹੀਦੀ ਤੱਕ ਦੇ ਜੀਵਨ ਬਾਰੇ ਚਾਨਣਾ ਪਾਇਆ।
ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਨੂੰ ਹੋਇਆ ਸੀ। ਉਹ ਗੁਰੂ ਰਾਮਦਾਸ ਅਤੇ ਮਾਤਾ ਬੀਬੀ ਭਾਨੀ ਦੇ ਪੁੱਤਰ ਸਨ । ਉਨਾ ਨੇ ਵਿਚਾਰ ਚਰਚਾ ਕਰਦਿਆਂ ਦੱਸਿਆ ਕਿ ਪਿਤਾ ਗੁਰੂ ਰਾਮ ਦਾਸ ਅਤੇ ਮਾਤਾ ਬੀਬੀ ਭਾਨੀ ਜੀ ਦੇ ਤਿੰਨ ਪੁੱਤਰਾਂ ਵਿੱਚੋਂ ਛੋਟੇ ਸਨ। ਗੁਰੂ ਅਰਜਨ ਦੇਵ ਜੀ ਨੇ ਗੁਰੂ ਪਰੰਪਰਾ ਦੀ ਪਾਲਣਾ ਕਰਦੇ ਹੋਏ, ਕਦੇ ਵੀ ਗਲਤ ਕੰਮਾਂ ਦੇ ਅੱਗੇ ਝੁਕੇ ਨਹੀਂ। ਉਹਨਾਂ ਨੇ ਸ਼ਰਨਾਰਥੀਆਂ ਦੀ ਰੱਖਿਆ ਲਈ ਆਪਣੇ ਆਪ ਨੂੰ ਕੁਰਬਾਨ ਕਰਨਾ ਸਵੀਕਾਰ ਕਰ ਲਿਆ, ਪਰ ਮੁਗਲ ਸ਼ਾਸਕ ਜਹਾਂਗੀਰ ਅੱਗੇ ਝੁਕੇ ਨਹੀਂ। ਉਹ ਹਮੇਸ਼ਾ ਹੀ ਮਾਨਵ ਸੇਵਾ ਦੇ ਹੱਕ ਵਿੱਚ ਸਨ। ਉਹ ਸਿੱਖ ਧਰਮ ਵਿੱਚ ਸੱਚੇ ਸੁੱਚੇ ਕੁਰਬਾਨ ਸਨ। ਉਹਨਾਂ ਤੋਂ ਹੀ ਸਿੱਖ ਧਰਮ ਵਿੱਚ ਕੁਰਬਾਨੀ ਦੀ ਪਰੰਪਰਾ ਸ਼ੁਰੂ ਹੋਈ। ਗੁਰੂ ਸਾਹਿਬ ਦੀ ਇਸ ਸ਼ਹਾਦਤ ਨੇ ਸਿੱਖਾਂ ਨੂੰ ਜੁਲਮ ਨਾਲ ਟੱਕਰ ਲੈਣ ਅਕਾਲ ਪੁਰਖ ਦਾ ਭਾਣਾ ਮੰਨਣ ਅਤੇ ਸਬਰ ਸੰਤੋਖ ਦ੍ਰਿੜਤਾ ਨਾਲ ਆਪਣੇ ਹੱਕਾ ਦੀ ਰੱਖਿਆ ਕਰ ਸਕਣ ਦਾ ਰਾਹ ਦਿਖਾਇਆ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਪਹਿਲੇ ਪਾਤਿਸ਼ਾਹ ਵਲੋਂ ਦਰਸਾਏ ਇਸ ਮਾਰਗ ਨੂੰ ਹੋਰ ਪੱਕਾ ਕੀਤਾ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਯਾਸਾ-ਏ-ਸਿਆਸਤ ਅਧੀਨ ਸਜਾ ਦਿੱਤੀ, ਜਿਸ ਤੋਂ ਭਾਵ ਹੈ ਕਿ ਤਸੀਹੇ ਦੇ ਕੇ ਮਾਰਨਾ। ਜਾਲਮਾ ਵਲੋਂ ਸਖਤ ਗਰਮੀ ਦੇ ਮੌਸਮ ਵਿੱਚ ਗੁਰੂ ਸਾਹਿਬ ਨੂੰ ਉਬਲਦੀ ਦੇਗ ਚ ਬਿਠਾਇਆ ਗਿਆ , ਤੱਤੀ ਤਵੀ ਤੇ ਚੌਂਕੜਾ ਲਵਾਇਆ ਗਿਆ ਅਤੇ ਸੜਦੀ ਬਲਦੀ ਰੇਤ ਸੀਸ ਉੱਤੇ ਪਾਈ ਗਈ । ਲੇਕਿਨ ਆਪ ਸ਼ਰੀਰਕ ਕਸ਼ਟ ਝੇਲਦੇ ਹੋਏ ਕਰਤਾਰ ਦਾ ਭਾਣਾ ਸਮਝ ਕੇ ਅਡੋਲ ਰਹੇ। ਇਸ ਤਰ੍ਹਾਂ ਅਨੇਕਾਂ ਤਸੀਹੇ ਦੇ ਗੁਰੂ ਸਹਿਬ ਜੀ ਨੂੰ 1606 ਵਿੱਚ ਸ਼ਹੀਦ ਕਰ ਦਿੱਤਾ ਗਿਆ। ਇਸ ਸ਼ਹਾਦਤ ਨੂੰ ਸਮਰਪਿਤ ਸਥਾਨ ਰਾਵੀ ਕੰਢੇ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਸਥਿਤ ਹੈ।
ਅੰਤ ਵਿੱਚ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਵਲੋਂ ਭਾਈ ਸਾਹਿਬ ਦਾ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਦਿੱਤੇ ਗਏ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਅਮਲ ਕਰਨ ਲਈ ਕਿਹਾ ਗਿਆ । ਉਨ੍ਹਾਂ ਕਿਹਾ ਕਿ ਸਾਨੂੰ ਨਸ਼ੇ ਵਰਗੀਆਂ ਬੁਰੀਆਂ ਆਦਤਾਂ ਤੋਂ ਬੱਚ ਕੇ ਹਮੇਸ਼ਾ ਸੰਘਰਸ਼ੀਲ ਰਹਿਣਾ ਚਾਹੀਦਾ ਹੈ, ਤਾਂ ਜੋ ਅਸੀਂ ਆਪਣੀ ਜਿੰਦਗੀ ਨੂੰ ਚੱਜ ਅਚਾਰ ਢੰਗ ਅਸਲ ਰੂਪ ਵਿੱਚ ਜੀ ਸਕੀਏ। ਇਸ ਮੌਕੇ ਤੇ ਜਸਵਿੰਦਰ ਕੌਰ, ਕਮਲਜੀਤ ਕੌਰ, ਮਨਜੀਤ ਸਿੰਘ, ਹਰਪ੍ਰੀਤ ਕੌਰ, ਦਿਨੇਸ਼ ਕੁਮਾਰ, ਮਨਜੋਤ ਅਤੇ ਮਰੀਜ ਹਾਜਿਰ ਸਨ.।
