ਸਤਨੌਰ ਅੱਡੇ ਵਿੱਚ ਛਬੀਲ ਦੇ ਨਾਲ ਛੋਲੇ, ਪੂਰੀਆਂ ਦਾ ਲੰਗਰ ਵੀ ਲਗਾਇਆ
ਗੜ੍ਹਸ਼ੰਕਰ - ਬਹੁਤ ਜਿਆਦਾ ਪੈ ਰਹੀ ਗਰਮੀ ਨੂੰ ਵੇਖਿਆ ਸਤਨੌਰ ਅੱਡਾ ਵਾਸੀਆਂ ਵਲੋਂ ਲੋਕਾਂ ਦੀ ਸਿਹਤ ਞੂੰ ਧਿਆਨ ਵਿਚ ਰੱਖਦੇ ਹੋਏ ਐਨ ਆਰ ਆਈ ਵੀਰਾਂ ਅਤੇ ਕੁਝ ਕੁ ਦੁਕਾਨਦਾਰਾਂ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਛੋਲੇ ਪੂਰੀਆਂ ਦਾ ਲੰਗਰ ਲਗਾਇਆ ਗਿਆ। ਇਸ ਬਾਬਤ ਜਾਣਕਾਰੀ ਦਿੰਦਿਆ ਐਨ ਆਰ ਆਈ ਮੋਂਟੀ ਨੇ ਦੱਸਿਆ ਕਿ ਇਹ ਛਬੀਲ ਰਵੀ ਕੁਮਾਰ ਦੀ ਯਾਦ ਵਿੱਚ ਲਗਾਈ ਗਈ।

ਸਵੇਰੇ 9 ਵਜੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਛਬੀਲ ਚਾਲੂ ਕੀਤੀ ਗਈ। 11 ਵਜੇ ਦੇ ਕਰੀਬ ਛੋਲੇ, ਪੂਰੀਆਂ ਦਾ ਲੰਗਰ ਵੀ ਚਲਾਇਆ ਗਿਆ, ਜੋ ਦੇਰ ਸ਼ਾਮ 6 ਵਜੇ ਤੱਕ ਚਲਾਇਆ ਗਿਆ। ਤਿੱਖੜ ਦੁਪਹਿਰ ਵਿਚ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਇਸ ਛਬੀਲ ਦਾ ਬਹੁਤ ਆਸਰਾ ਮਿਲਿਆ। ਇਸ ਮੌਕੇ ਰਾਹਗੀਰਾਂ ਨੂੰ ਬੂਟਿਆਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ। ਇਸ ਮੌਕੇ ਮੰਗਾ ਧੀਮਾਨ, ਸਤਵਿੰਦਰ ਚੌਹਾਨ, ਕੁਲਦੀਪ ਚੌਹਾਨ, ਯਤਨ ਚੌਹਾਨ, ਰਿਤਿਕਾ ਚੌਹਾਨ, ਸੰਜੀਵ ਕੁਮਾਰ, ਜੋਗਾ, ਬਿੱਲਾ ਸਟੂਡੀਓ, ਰੋਮੀ, ਮੁਕੱਦਰ ਕਰੜਾ, ਬਿੰਦਾ, ਸਰਬਜੀਤ, ਦੀਪਾ, ਸੰਦੀਪ ਸ਼ਰਮਾ, ਬੰਸੀ ਅਤੇ ਹੋਰ ਵੱਡੀ ਗਿਣਤੀ ਵਿੱਚ ਸੇਵਾਦਾਰ ਵੀ ਹਾਜ਼ਰ ਸਨ।