
ਡਿਸਪੋਜ਼ਲ ਦਾ ਗੇਟ ਬਾਲ ਖੁਦ ਖੋਹਲ ਕੇ ਸੀਵਰੇਜ ਦੇ ਗੰਦੇ ਪਾਣੀ ਦਾ ਹੱਲ ਕੀਤਾ ਮੁਹੱਲਾ ਗੁਰੂ ਤੇਗਬਹਾਦਰ ਨਗਰ ਵਾਸੀਆਂ ਨੇ
ਨਵਾਂਸ਼ਹਿਰ - ਨਗਰ ਕੌਂਸਲ ਨਵਾਂਸ਼ਹਿਰ ਦੇ ਲਾਰਿਆਂ ਤੋਂ ਅੱਕੇ ਅਤੇ ਸੀਵਰੇਜ ਦੇ ਗੰਦੇ ਪਾਣੀ ਤੋਂ ਸਤਾਏ ਗੁਰੂ ਤੇਗਬਹਾਦਰ ਨਗਰ, ਬੰਗਾ ਰੋਡ ਦੇ ਲੋਕਾਂ ਨੇ ਅੱਜ ਸਵੇਰੇ 9 ਵਜੇ ਦੇ ਕਰੀਬ ਆਪ ਹੱਥੀਂ ਉਤਰਦਿਆਂ ਡਿਸਪੋਜਲ ਦਾ ਗੇਟ ਬਾਲ ਖੋਹਲ ਕੇ ਗੰਦਾ ਪਾਣੀ ਡਰੇਨ ਵਿਚ ਪਾ ਦਿੱਤਾ। ਵਰਨਣਯੋਗ ਹੈ ਕਿ ਮੁਹੱਲਾ ਵਾਸੀ ਕਰੀਬ ਦੋ ਮਹੀਨੇ ਤੋਂ ਗੰਦੇ ਪਾਣੀ ਦੇ ਨਿਕਾਸ ਦੀ ਮੰਗ ਨੂੰ ਲੈਕੇ ਨਗਰ ਕੌਂਸਲ ਨਵਾਂਸ਼ਹਿਰ ਦੇ ਗੇੜੇ ਮਾਰ ਰਹੇ ਸਨ ਪਰ ਨਾਹੀਂ ਉਹਨਾਂ ਦੀ ਕਿਸੇ ਅਧਿਕਾਰੀ ਨੇ ਸੁਣੀ ਅਤੇ ਨਾ ਹੀ ਕਿਸੇ ਐਮ.ਸੀ ਨੇ ਉਹਨਾਂ ਦੀ ਬਾਂਹ ਫੜੀ।
ਨਵਾਂਸ਼ਹਿਰ - ਨਗਰ ਕੌਂਸਲ ਨਵਾਂਸ਼ਹਿਰ ਦੇ ਲਾਰਿਆਂ ਤੋਂ ਅੱਕੇ ਅਤੇ ਸੀਵਰੇਜ ਦੇ ਗੰਦੇ ਪਾਣੀ ਤੋਂ ਸਤਾਏ ਗੁਰੂ ਤੇਗਬਹਾਦਰ ਨਗਰ, ਬੰਗਾ ਰੋਡ ਦੇ ਲੋਕਾਂ ਨੇ ਅੱਜ ਸਵੇਰੇ 9 ਵਜੇ ਦੇ ਕਰੀਬ ਆਪ ਹੱਥੀਂ ਉਤਰਦਿਆਂ ਡਿਸਪੋਜਲ ਦਾ ਗੇਟ ਬਾਲ ਖੋਹਲ ਕੇ ਗੰਦਾ ਪਾਣੀ ਡਰੇਨ ਵਿਚ ਪਾ ਦਿੱਤਾ। ਵਰਨਣਯੋਗ ਹੈ ਕਿ ਮੁਹੱਲਾ ਵਾਸੀ ਕਰੀਬ ਦੋ ਮਹੀਨੇ ਤੋਂ ਗੰਦੇ ਪਾਣੀ ਦੇ ਨਿਕਾਸ ਦੀ ਮੰਗ ਨੂੰ ਲੈਕੇ ਨਗਰ ਕੌਂਸਲ ਨਵਾਂਸ਼ਹਿਰ ਦੇ ਗੇੜੇ ਮਾਰ ਰਹੇ ਸਨ ਪਰ ਨਾਹੀਂ ਉਹਨਾਂ ਦੀ ਕਿਸੇ ਅਧਿਕਾਰੀ ਨੇ ਸੁਣੀ ਅਤੇ ਨਾ ਹੀ ਕਿਸੇ ਐਮ.ਸੀ ਨੇ ਉਹਨਾਂ ਦੀ ਬਾਂਹ ਫੜੀ। ਸਵੇਰੇ ਸ਼ਾਮ ਸੀਵਰੇਜ ਦਾ ਗੰਦਾ ਪਾਣੀ ਓਵਰ ਫਲੋਅ ਹੋਕੇ ਗਲੀਆਂ ਵਿਚ ਘੁੰਮਣ ਲੱਗਦਾ। ਹੱਦ ਤਾਂ ਉਦੋਂ ਹੋ ਗਈ ਜਦੋਂ ਸੀਵਰੇਜ ਦਾ ਗੰਦਾ ਪਾਣੀ ਵਾਟਰ ਸਪਲਾਈ ਵਾਲੇ ਪਾਈਪਾਂ ਵਿਚ ਮਿਲਕੇ ਟੂਟੀਆਂ ਵਿਚ ਆਉਣ ਲੱਗਾ ਅਤੇ ਘਰਾਂ ਦੀਆਂ ਪਾਣੀ ਦੀਆਂ ਟੈਂਕੀਆਂ ਵਿਚ ਪੁੱਜ ਕੇ ਬਿਮਾਰੀਆਂ ਨੂੰ ਸੱਦਾ ਦੇਣ ਲੱਗਾ। ਲੋਕਾਂ ਨੂੰ ਲਾਮਬੰਦ ਕਰਨ ਅਤੇ ਉਹਨਾਂ ਨੂੰ ਸੰਘਰਸ਼ਾਂ ਵਿਚ ਪਾਉਣ ਵਾਲੇ ਇਸ ਮੁਹੱਲੇ ਦੇ ਵਾਸੀ ਕੁਲਵਿੰਦਰ ਸਿੰਘ ਵੜੈਚ ਨੇ ਮੁਹੱਲਾ ਵਾਸੀਆਂ ਦੀਆਂ ਕਈ ਮੀਟਿੰਗਾਂ ਕੀਤੀਆਂ। ਬੀਤੀ ਸ਼ਾਮ ਕੀਤੀ ਮੀਟਿੰਗ ਵਿਚ ਲੋਕਾਂ ਨੇ ਡਿਸਪੋਜ਼ਲ ਦੇ ਗੇਟ ਬਾਲ ਖੋਹਣ ਦਾ ਸਰਬਸੰਮਤੀ ਨਾਲ ਫੈਸਲਾ ਕਰ ਲਿਆ।ਇਸ ਫੈਸਲੇ ਨੂੰ ਅੱਜ ਸਵੇਰੇ ਅਮਲ ਵਿਚ ਲਿਆਂਦਾ ਗਿਆ। ਇਸ ਮੌਕੇ ਮੁਹੱਲੇ ਦੀਆਂ ਔਰਤਾਂ ਵੀ ਵੱਡੀ ਗਿਣਤੀ ਵਿਚ ਸ਼ਾਮਲ ਸਨ। ਇਸ ਮੌਕੇ ਸੰਬੋਧਨ ਕਰਦਿਆਂ ਕੁਲਵਿੰਦਰ ਸਿੰਘ ਵੜੈਚ ਨੇ ਕਿਹਾ ਕਿ ਸੀਵਰੇਜ ਦੇ ਗੰਦੇ ਪਾਣੀ ਨਾਲ ਬਿਮਾਰੀਆਂ ਫੈਲ ਰਹੀਆਂ ਸਨ। ਪਰ ਐਮ. ਸੀ ਲੋਕ ਸਭਾ ਦੀਆਂ ਚੋਣਾਂ ਨੂੰ ਤਰਜੀਹ ਦੇ ਰਹੇ ਸਨ ਅਤੇ ਅਫਸਰਸ਼ਾਹੀ ਲਾਰਿਆਂ ਤੋਂ ਬਿਨਾਂ ਹੋਰ ਕੁਝ ਵੀ ਪੱਲੇ ਨਹੀਂ ਸੀ ਪਾ ਰਹੀ। ਭਿਆਨਕ ਬਿਮਾਰੀਆਂ ਫੈਲ ਰਹੀਆਂ ਸਨ।ਵਾਟਰ ਸਪਲਾਈ ਦੀਆਂ ਪਾਈਪਾਂ ਵਿਚ ਬਹੁਤ ਹੀ ਗੰਦਾ ਪਾਣੀ ਆ ਰਿਹਾ ਸੀ। ਘਰਾਂ ਵਿਚ ਲੱਗੇ ਆਰ.ਓ ਸਿਸਟਮ ਵੀ ਜਵਾਬ ਦੇ ਚੁੱਕੇ ਸਨ ਅਤੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਸਨ। ਉਹਨਾਂ ਕਿਹਾ ਕਿ ਜਦੋਂ ਕੋਈ ਵੀ ਲੋਕਾਂ ਦੀ ਬਾਂਹ ਨਹੀਂ ਫੜਦਾ ਤਾਂ ਲੋਕ ਖੁਦ ਅਜਿਹਾ ਫੈਸਲਾ ਲੈਣ ਲਈ ਮਜਬੂਰ ਹੁੰਦੇ ਹਨ।ਇਸ ਮੌਕੇ ਪੁਨੀਤ ਕਲੇਰ, ਇਸਲਾਮੂਦੀਨ, ਹਰਮਿਲਾ ਦੇਵੀ, ਆਜਾਦ, ਕੁਲਦੀਪ ਦੀਪਾ ਕਰਿਆਮ, ਅਮਰਜੀਤ, ਭੁਪਿੰਦਰ ਕੌਰ, ਰਾਮ ਬ੍ਰਿਛ, ਕੇਸਰ, ਰਾਮ ਸਰੂਪ ਅਤੇ ਸਤਿੰਦਰ ਕੌਰ ਅਤੇ ਹੋਰ ਮੁਹੱਲਾ ਵਾਸੀ ਵੱਡੀ ਗਿਣਤੀ ਵਿਚ ਮੌਜੂਦ ਸਨ।
