
ਵਿਦਿਆਰਥੀਆਂ ਦੇ ਪੇਂਟਿੰਗ ਅਤੇ ਸਲੋਗਨ ਮੁਕਾਬਲੇ ਕਰਵਾਏ
ਐਸ ਏ ਐਸ ਨਗਰ, 6 ਜੂਨ - ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਵੱਲੋਂ ਸ੍ਰੀ ਹਨੁਮਾਨ ਮੰਦਰ ਸੋਹਾਣਾ ਵਿਖੇ ਵਿਦਿਆਰਥੀਆਂ ਦੇ ਪੇਂਟਿੰਗ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ।
ਐਸ ਏ ਐਸ ਨਗਰ, 6 ਜੂਨ - ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਵੱਲੋਂ ਸ੍ਰੀ ਹਨੁਮਾਨ ਮੰਦਰ ਸੋਹਾਣਾ ਵਿਖੇ ਵਿਦਿਆਰਥੀਆਂ ਦੇ ਪੇਂਟਿੰਗ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ। ਸੁਸਾਇਟੀ ਦੇ ਚੇਅਰਮੈਨ ਸ੍ਰੀ ਕੇ ਕੇ ਸੈਣੀ ਨੇ ਦੱਸਿਆ ਕਿ ਵਿਸ਼ਵ ਵਾਤਾਵਰਨ ਦਿਵਸ ਦੇ ਇਸ ਸਾਲ ਦੇ ਥੀਮ ਸਾਡੀ ਧਰਤੀ ਸਾਡਾ ਭਵਿੱਖ ਦੇ ਅਧੀਨ ਕਰਵਾਏ ਗਏ ਮੁਕਾਬਲਿਆਂ ਦੌਰਾਨ ਸਿਮਰਨ, ਰੌਸ਼ਨੀ, ਮੋਹਨੀ, ਅਰਸ਼ਦੀਪ, ਭੂਮੀ, ਸ਼ਿਵਾਨੀ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਇਸ ਮੌਕੇ ਸੁਸਾਇਟੀ ਦੇ ਮੀਤ ਸਰਪਰਸਤ ਸ੍ਰੀ ਸੁਰਿੰਦਰ ਕੁਮਾਰ ਚੁਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ।
ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਸੰਜੀਵ ਰਾਵੜਾ, ਜਨਰਲ ਸਕੱਤਰ ਨਰੇਸ਼ ਵਰਮਾ, ਰੈਡ ਕਰਾਸ ਵਲੰਟੀਅਰ ਉਰਮਿਲਾ, ਸਵਿਤਰੀ, ਸ਼ਿਵਾਨੀ, ਸੁਰਭੀ, ਆਰਤੀ, ਟੀਚਰ ਮੇਘਾ, ਸਿਮਰਨ ਆਦਿ ਹਾਜ਼ਰ ਸਨ।
