ਅਵਤਾਰ ਸਿੰਘ ਦੀ ਸੇਵਾਮੁਕਤੀ ਤੇ ਸਨਮਾਨ ਸਮਾਰੋਹ ਕੀਤਾ ਗਿਆ

ਮਾਹਿਲਪੁਰ - ਸਿਵਲ ਹਸਪਤਾਲ ਮਾਹਿਲਪੁਰ ਤੋਂ ਅਵਤਾਰ ਸਿੰਘ ਰੇਡੀਓਗ੍ਰਾਫਰ 30 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਅੱਜ ਸੇਵਾਮੁਕਤ ਹੋ ਗਏ। ਉਹਨਾਂ ਦੀ ਸੇਵਾਮੁਕਤੀ ਵੇਲੇ ਸੀਨੀਅਰ ਮੈਡੀਕਲ ਅਫਸਰ ਜਸਵੰਤ ਸਿੰਘ ਥਿੰਦ ਅਤੇ ਅਪਥਾਲਮਿਕ ਅਫਸਰ ਪਰਮਿੰਦਰ ਸਿੰਘ ਅਤੇ ਮਾਹਿਲਪੁਰ ਹਸਪਤਾਲ ਦੇ ਸਮੂਹ ਸਟਾਫ ਵਲੋਂ ਸਨਮਾਨ ਸਮਾਰੋਹ ਕਰਵਾਇਆ ਗਿਆ।

ਇਸ ਮੌਕੇ ਐਸ ਐਮ ਓ ਡਾਕਟਰ ਜਸਵੰਤ ਸਿੰਘ ਥਿੰਦ, ਡਾਕਟਰ ਪਰਮਿੰਦਰ ਸਿੰਘ, ਡਾਕਟਰ ਮਨਦੀਪ ਕੌਰ, ਡਾਕਟਰ ਮਨਜੀਤ ਕੌਰ, ਡਾਕਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਅਵਤਾਰ ਸਿੰਘ ਨੇ ਆਪਣੀ 30 ਸਾਲਾਂ ਦੀ ਨਿਸ਼ਕਾਮ ਸੇਵਾ ਦੌਰਾਨ ਬਹੁਤ ਹੀ ਇਮਾਨਦਾਰੀ ਨਾਲ ਆਪਣਾ ਫਰਜ ਨਿਭਾਇਆ ਹੈ। ਉਹਨਾਂ ਕਿਹਾ ਕਿ ਅਵਤਾਰ ਸਿੰਘ ਵਲੋਂ ਜਥੇਬੰਦੀ ਵਿੱਚ ਕੰਮ ਕਰਦਿਆਂ ਹਮੇਸ਼ਾਂ ਮੁਲਾਜਮਾਂ ਦੇ ਹੱਕਾਂ ਲਈ ਆਵਾਜ ਬੁਲੰਦ ਕੀਤੀ ਗਈ। ਇਸ ਮੌਕੇ ਸਮੂਹ ਸਟਾਫ ਵਲੋਂ ਅਵਤਾਰ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ। ਉਹਨਾਂ ਕਿਹਾ ਕਿ ਅਵਤਾਰ ਸਿੰਘ ਵਲੋਂ ਜਥੇਬੰਦੀ ਵਿੱਚ ਕੰਮ ਕਰਦਿਆਂ ਮੁਲਾਜਮਾਂ ਦੇ ਹੱਕਾਂ ਲਈ ਬਹੁਤ ਵਧੀਆ ਪਹਿਰੇਦਾਰੀ ਕੀਤੀ ਹੈ। 
ਇਸ ਮੌਕੇ ਮਾਤਾ ਗੁਰਮੇਜ ਕੌਰ, ਪਤਨੀ ਕੁਲਵੰਤ ਕੌਰ, ਬੇਟੀਆਂ ਚੈਰੀ ਹੀਰਾ, ਗਿਆਨ ਹੀਰਾ, ਬਲਦੇਵ ਸਿੰਘ ਅਤੇ ਭਰਾ ਸੁਖਜਿੰਦਰ ਪਾਲ ਸਿੰਘ, ਸਰਬਜੀਤ ਕੌਰ, ਸੱਤਪਾਲ ਲੱਠ, ਸੋਹਣ ਸਿੰਘ ਭੂੰਨੋ, ਮੱਖਣ ਸਿੰਘ ਲੰਗੇਰੀ, ਮਲਕੀਤ ਸਿੰਘ ਬਾਹੋਵਾਲ, ਅਮਰਜੀਤ ਕੁਮਾਰ, ਸਰਵਣ ਦਾਸ, ਹਰਮਨਜੀਤ ਕੌਰ, ਰਾਜਵਿੰਦਰ ਕੌਰ, ਰਵਨੀਤ ਕੌਰ, ਮਮਤਾ ਸ਼ਰਮਾ, ਨੀਲਮ ਸ਼ਰਮਾ, ਗੁਰਮੀਤ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ, ਤਲਵਿੰਦਰ ਸਿੰਘ ਹੀਰ ਆਦਿ ਹਾਜ਼ਰ ਸਨ।