ਮੈਡਮ ਜੀਵਨ ਗੌਤਮ ਨੂੰ ਸੇਵਾਮੁਕਤ ਹੋਣ ਤੇ ਸਨਮਾਨਿਤ ਕੀਤਾ
ਮਾਹਿਲਪੁਰ - ਮਾਹਿਲਪੁਰ ਦੇ ਇਕ ਨਿੱਜੀ ਪੈਲੇਸ ਵਿਚ ਮੈਡਮ ਜੀਵਨ ਗੌਤਮ ਵਲੋਂ ਪੁਲਿਸ ਵਿਭਾਗ ਦੇ ਕਲੈਰੀਕਲ ਸਟਾਫ ਤੋਂ ਸੇਵਾਮੁਕਤ ਹੋਣ ਮੌਕੇ ਉਹਨਾਂ ਦੇ ਸਮੂਹ ਪਰਿਵਾਰਕ ਮੈਂਬਰਾਂ ਦੀ ਅਗਵਾਈ ਹੇਠ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪਹਿਲਾ ਸ਼੍ਰੀ ਸੁੰਦਰ ਕਾਂਡ ਦੇ ਪਾਠ ਦੇ ਭੋਗ ਪਾਏ ਗਏ।

ਉਪਰੰਤ ਲੁਧਿਆਣਾ ਦੀ ਪ੍ਰਮੁੱਖ ਭਜਨ ਮੰਡਲੀ ਵਲੋਂ ਬਾਲਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਬਾਪੂ ਗੰਗਾ ਦਾਸ ਵੈਲਫੇਅਰ ਸੁਸਾਇਟੀ ਵਲੋਂ ਮੁੱਖ ਸੇਵਾਦਾਰ ਮਨਦੀਪ ਸਿੰਘ ਬੈਂਸ ਦੀ ਅਗਵਾਈ ਵਿਚ ਮੈਡਮ ਜੀਵਨ ਗੌਤਮ ਹੋਰਾਂ ਨੂੰ ਬਾਪੂ ਗੰਗਾ ਦਾਸ ਜੀ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਨਿਲ ਕੁਮਾਰ ਕਾਲਾ, ਜੋਗਿੰਦਰਪਾਲ ਪਿੰਕੀ, ਇੰਸਪੈਕਟਰ ਪਰਮਜੀਤ ਸਿੰਘ ਬੈਂਸ, ਵਿੱਕੀ ਅਗਨੀਹੋਤਰੀ, ਦਿਨੇਸ਼ ਕੁਮਾਰ ਸ਼ਰਮਾ, ਬਲਦੇਵ ਰਾਜ ਸ਼ਰਮਾ, ਮੈਡਮ ਰੀਟਾ ਰਾਣੀ ਅਤੇ ਹੋਰ ਵੀ ਕਈ ਪਤਵੰਤੇ ਹਾਜ਼ਰ ਸਨ।