
ਭੂੰਦੜੀ ਗੈਸ ਫੈਕਟਰੀ ਵਿਰੋਧੀ ਪੱਕਾ ਮੋਰਚਾ, ਵੋਟਾਂ ਦਾ ਕੀਤਾ ਬਾਈਕਾਟ
ਲੁਧਿਆਣਾ - ਪਿੰਡ ਭੂੰਦੜੀ ਦੇ ਲੋਕਾਂ ਵੱਲੋਂ ਪ੍ਰਦੂਸ਼ਿਤ ਗੈਸ ਫੈਕਟਰੀ ਨੂੰ ਬੰਦ ਕਰਾਉਣ ਲਈ ਲੋਕ ਸਭਾ ਦੀਆ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ। ਪੋਲਿੰਗ ਸਟੇਸ਼ਨ ਉੱਤੇ ਸੁੰਨ-ਸਾਨ ਵਰਤੀ ਰਹੀ। ਇੱਕ ਅੰਦਾਜੇ ਮੁਤਾਬਿਕ ਵੋਟ ਫੀਸਦ ਲੱਗਭੱਗ 0% ਰਹੀ ਹੈ। ਇਲਾਕੇ ਦੇ ਨਾਲ਼ ਦੇ ਪਿੰਡਾਂ ਕੋਟਉਮਰਾ, ਕੁਲਗਹਿਣਾ, ਰਾਮਪੁਰਾ, ਭੋ ਕੋਟ, ਖੁਦਾਈ ਚੱਕ, ਲੀਹਾ ਵਿੱਚ ਵੀ ਵੋਟਾਂ ਦੇ ਬਾਈਕਾਟ ਦੇ ਐਲਾਨ ਸਦਕਾ ਵੋਟ ਫੀਸਦ ਬੜੀ ਥੋੜੀ ਰਹੀ ਤੇ ਕਿਸੇ ਵੀ ਪਾਰਟੀ ਦਾ ਬੂਥ ਨਹੀਂ ਲੱਗਾ।
ਲੁਧਿਆਣਾ - ਪਿੰਡ ਭੂੰਦੜੀ ਦੇ ਲੋਕਾਂ ਵੱਲੋਂ ਪ੍ਰਦੂਸ਼ਿਤ ਗੈਸ ਫੈਕਟਰੀ ਨੂੰ ਬੰਦ ਕਰਾਉਣ ਲਈ ਲੋਕ ਸਭਾ ਦੀਆ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ ਗਿਆ। ਪੋਲਿੰਗ ਸਟੇਸ਼ਨ ਉੱਤੇ ਸੁੰਨ-ਸਾਨ ਵਰਤੀ ਰਹੀ। ਇੱਕ ਅੰਦਾਜੇ ਮੁਤਾਬਿਕ ਵੋਟ ਫੀਸਦ ਲੱਗਭੱਗ 0% ਰਹੀ ਹੈ। ਇਲਾਕੇ ਦੇ ਨਾਲ਼ ਦੇ ਪਿੰਡਾਂ ਕੋਟਉਮਰਾ, ਕੁਲਗਹਿਣਾ, ਰਾਮਪੁਰਾ, ਭੋ ਕੋਟ, ਖੁਦਾਈ ਚੱਕ, ਲੀਹਾ ਵਿੱਚ ਵੀ ਵੋਟਾਂ ਦੇ ਬਾਈਕਾਟ ਦੇ ਐਲਾਨ ਸਦਕਾ ਵੋਟ ਫੀਸਦ ਬੜੀ ਥੋੜੀ ਰਹੀ ਤੇ ਕਿਸੇ ਵੀ ਪਾਰਟੀ ਦਾ ਬੂਥ ਨਹੀਂ ਲੱਗਾ। ਧਰਨੇ ਚ ਬੁਲਾਰਿਆਂ ਨੇ ਦੱਸਿਆ ਕਿ ਸਰਕਾਰ ਤੇ ਪ੍ਰਸ਼ਾਸਨ ਨੂੰ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ। ਘੁੰਗਰਾਲੀ ਰਾਜਪੂਤਾਂ ਅਤੇ ਨਾਲ਼ ਲਗਦੇ ਪੰਜ ਪਿੰਡਾਂ ਨੇ ਵੀ ਗੈਸ ਫੈਕਟਰੀ ਬੰਦ ਕਰਾਉਣ ਲਈ ਵੋਟਾਂ ਦਾ ਪੂਰਨ ਬਾਈਕਾਟ ਕੀਤਾ। ਇਸ ਤੋ ਬਿਨ੍ਹਾਂ ਮੁਸ਼ਕਾਬਾਦ, ਖੀਰਨੀਆ, ਟਪਰੀਆਂ ਤੇ ਆਖਾੜਾ ਵਿਖੇ ਵੀ ਵੋਟਾਂ ਦਾ ਪੂਰਨ ਬਾਈਕਾਟ ਰਿਹਾ। ਇਹਨਾਂ ਵੱਖ ਵੱਖ ਪਿੰਡਾਂ ਦੇ ਬੁਲਾਰਿਆਂ ਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ, ਰੂਪ ਸਿੰਘ, ਲਵਲੀ ਸਰਪੰਚ, ਗੁਰਤੇਜ ਸਿੰਘ, ਹਰਦੇਵ ਸਿੰਘ, ਡਾ. ਸੁਖਦੇਵ ਸਿੰਘ, ਤੇਜਾ ਸਿੰਘ, ਅਮਰੀਕ ਸਿੰਘ, ਹਰਪ੍ਰੀਤ ਸਿੰਘ, ਭਿੰਦਰ ਸਿੰਘ ਭਿੰਦੀ ਅਤੇ ਜਗਤਾਰ ਸਿੰਘ ਨੇ ਐਲਾਨ ਕੀਤਾ ਕਿ ਜੇ ਹੁਣ ਵੀ ਫੈਕਟਰੀਆਂ ਬੰਦ ਨਾਂ ਕੀਤੀਆ ਗਈਆਂ ਤਾਂ ਸਾਰੇ ਪਿੰਡਾਂ ਦਾ ਤਾਲਮੇਲ ਬਣਾ ਕੇ ਇੱਕ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਦੀ ਇੱਕ ਸਾਂਝੀ ਮੀਟਿੰਗ ਪੰਜਾਬੀ ਭਵਨ ਲੁਧਿਆਣਾ ਵਿਖੇ 3 ਜੂਨ ਨੂੰ 9 ਵਜੇ ਸਵੇਰੇ ਸੱਦੀ ਗਈ ਹੈ।
