
ਗੁਰਮਤਿ ਸੰਗੀਤ ਦੀ ਸਿੱਖਿਆ ਦੇਣ ਲਈ ਭਾਈ ਸਰਬਜੀਤ ਸਿੰਘ ਦੀ ਯੋਗ ਅਗਵਾਈ ਹੇਠ ਮਾਹਿਲਪੁਰ 'ਚ ਸੰਗੀਤ ਅਕੈਡਮੀ ਖੋਲੀ
ਮਾਹਿਲਪੁਰ 2 ਜੂਨ - ਉਸਤਾਦ ਭਾਈ ਸਰਬਜੀਤ ਸਿੰਘ ਜੀ ਸਰਬ ਵੱਲੋ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਾਉਣ ਦੇ ਮੱਦੇਨਜ਼ਰ ਧੰਨ- ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾਉਣ ਲਈ 'ਗੁਰਬਾਣੀ ਗਾਵਹੁ ਗੁਰਮਤਿ ਸੰਗੀਤ ਅਕੈਡਮੀ ਗੜ੍ਹਸ਼ੰਕਰ ਰੋਡ ਨਵਾਂ ਬੱਸ ਅੱਡੇ ਦੇ ਕੋਲ ਮਾਹਿਲਪੁਰ ਵਿਖੇ ਮਹਿੰਦਰਾ ਕੋਟਕ ਬੈਂਕ ਦੇ ਸਾਹਮਣੇ ਗਲੀ ਵਿੱਚ ਖੋਲੀ ਗਈ। ਜਿਸ ਵਿੱਚ ਬੱਚਿਆਂ ਨੂੰ ਗੁਰਮਤਿ ਸੰਗੀਤ ਦੀ ਸਿੱਖਿਆ ਹਰਮੋਨੀਅਮ ਵੋਕਲ , ਸਰੰਗੀ ਫੋਕ, ਢੱਡ, ਦਿੱਲਰੁਬਾ, ਜੋੜੀ, ਤਬਲਾ ਰਾਹੀਂ ਦਿੱਤੀ ਜਾਵੇਂਗੀ।
ਮਾਹਿਲਪੁਰ 2 ਜੂਨ - ਉਸਤਾਦ ਭਾਈ ਸਰਬਜੀਤ ਸਿੰਘ ਜੀ ਸਰਬ ਵੱਲੋ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਾਉਣ ਦੇ ਮੱਦੇਨਜ਼ਰ ਧੰਨ- ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਗਾਉਣ ਲਈ 'ਗੁਰਬਾਣੀ ਗਾਵਹੁ ਗੁਰਮਤਿ ਸੰਗੀਤ ਅਕੈਡਮੀ ਗੜ੍ਹਸ਼ੰਕਰ ਰੋਡ ਨਵਾਂ ਬੱਸ ਅੱਡੇ ਦੇ ਕੋਲ ਮਾਹਿਲਪੁਰ ਵਿਖੇ ਮਹਿੰਦਰਾ ਕੋਟਕ ਬੈਂਕ ਦੇ ਸਾਹਮਣੇ ਗਲੀ ਵਿੱਚ ਖੋਲੀ ਗਈ।
ਜਿਸ ਵਿੱਚ ਬੱਚਿਆਂ ਨੂੰ ਗੁਰਮਤਿ ਸੰਗੀਤ ਦੀ ਸਿੱਖਿਆ ਹਰਮੋਨੀਅਮ ਵੋਕਲ , ਸਰੰਗੀ ਫੋਕ, ਢੱਡ, ਦਿੱਲਰੁਬਾ, ਜੋੜੀ, ਤਬਲਾ ਰਾਹੀਂ ਦਿੱਤੀ ਜਾਵੇਂਗੀ। ਅਕੈਡਮੀ ਦੇ ਉਦਘਾਟਨ ਸਮੇ ਸਤਿਗੁਰੂ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਹੋਏ ਸੱਭ ਤੋਂ ਪਹਿਲਾ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਅਕੈਡਮੀ ਦੀ ਅਤੇ ਭਾਈ ਸਰਬਜੀਤ ਸਿੰਘ ਜੀ ਦੀ ਚੜ੍ਹਦੀਕਲਾ ਲਈ ਅਰਦਾਸ ਬੇਨਤੀ ਕੀਤੀ ਗਈ। ਇਸ ਸਮੇ ਸ੍ਰੀ ਮਾਨ ਸੰਤ ਕਰਮਜੀਤ ਸਿੰਘ ਜੀ ਗੁਰਦਵਾਰਾ ਟਿੱਬਾ ਸਾਹਿਬ ਹੁਸ਼ਿਆਰਪੁਰ ਪ੍ਰਧਾਨ ਨਿਰਮਲ ਮੰਡਲ ਸੰਤ ਸਮਾਜ , ਸੰਤ ਮਹਾਂਵੀਰ ਸਿੰਘ ਜੀ ਜਰਨਲ ਸਕੱਤਰ, ਸੰਤ ਬਲਬੀਰ ਸਿੰਘ ਜੀ ਗੁਰਦਵਾਰਾ ਟਿੱਬਾ ਸਾਹਿਬ ਹੁਸ਼ਿਆਰਪੁਰ, ਸੰਤ ਪ੍ਰੀਤਮ ਸਿੰਘ ਜੀ ਬਾੜੀਆਂ ਕਲਾ, ਮਹਾਨ ਵਿਦਵਾਨ ਗਿਆਨੀ ਕਰਨਵੀਰ ਸਿੰਘ ਜੀ ਗੁਰਦਵਾਰਾ ਦਮਦਮਾ ਸਾਹਿਬ ਦੋਹਲਰੋ, ਢਾਡੀ ਸੁਖਵਿੰਦਰ ਸਿੰਘ ਜੀ ਮੰਢਾਲੀ, ਢਾਡੀ ਗੁਰਜੀਤ ਸਿੰਘ,ਢਾਡੀ ਜਰਨੈਲ ਸਿੰਘ ਜੋਬਨ, ਮਨਪ੍ਰੀਤ ਸਿੰਘ, ਗੁਰਚਰਨ ਸਿੰਘ, ਨਵਰਾਜ ਸਿੰਘ, ਮਨਰਾਜ ਸਿੰਘ, ਤੀਰਥ ਸਿੰਘ, ਇੰਦਰਪ੍ਰੀਤ ਸਿੰਘ,ਜਸ ਕਾਰਨ ਸਿੰਘ ਅਤੇ ਹੋਰ ਬੇਅੰਤ ਸੰਗਤਾਂ ਨੇ ਦਰਸ਼ਨ ਦਿੱਤੇ।
ਇਸ ਮੌਕੇ ਸੰਤ ਬਾਬਾ ਬਲਬੀਰ ਸਿੰਘ ਜੀ ਲੰਗੇਰੀ ਵਾਲਿਆਂ ਨੇ ਆਏ ਹੋਏ ਮਹਾਂਪੁਰਸ਼ਾਂ ਨੂੰ ਸਿਰੋਪਾਓ ਦਿੱਤੇ ਅਤੇ ਆਈ ਹੋਈ ਸਮੂਹ ਸਾਧ ਸੰਗਤ ਦਾ ਧੰਨਵਾਦ ਕੀਤਾ। ਸਮਾਗਮ ਉਪਰੰਤ ਚਾਹ ਪਾਣੀ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।
