ਰੈਡ ਕਰਾਸ ਵਲੰਟੀਅਰਾਂ ਨੇ ਵੋਟਿੰਗ ਦੌਰਾਨ ਕੀਤੀ ਜਲ ਸੇਵਾ
ਐਸ ਏ ਐਸ ਨਗਰ, 1 ਜੂਨ - ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੁਸਾਇਟੀ ਵਲੋਂ ਜਿਲਾ ਰੈਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਫੇਜ਼ 5 ਅਤੇ ਮਲੇਨੀਅਮ ਸਕੂਲ ਦੇ ਬਾਹਰ ਵੋਟਾਂ ਪਾਉਣ ਲਈ ਜਾ ਰਹੇ ਲੋਕਾਂ ਵਾਸਤੇ ਜਲ ਸੇਵਾ ਕੀਤੀ ਗਈ।

ਸੁਸਾਇਟੀ ਦੇ ਚੇਅਰਮੈਨ ਸ੍ਰੀ ਕੇ ਕੇ ਸੈਨੀ ਨੇ ਦੱਸਿਆ ਕਿ ਇਸ ਮੌਕੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਅਤੇ ਜਿਲ੍ਹਾ ਰੈਡ ਕ੍ਰਾਸ ਸੁਸਾਇਟੀ ਦੇ ਪ੍ਰਧਾਨ ਅਸ਼ਿਕਾ ਜੈਨ ਨੇ ਜਲ ਸੇਵਾ ਕਾਊਂਟਰ ਤੇ ਆ ਕੇ ਰੈਡ ਕ੍ਰੋਸ ਵਲੰਟੀਅਰਾਂ ਨੂੰ ਉਤਸਾਹਿਤ ਕੀਤਾ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸ੍ਰੀ ਸੰਜੀਵ ਰਾਵੜਾ, ਰਜਿੰਦਰ ਕੁਮਾਰ ਅਤੇ ਰੈਡ ਕਰਾਸ ਵਲੰਟੀਅਰ ਖੁਸ਼ੀ, ਰਾਜਵਿੰਦਰ, ਕੋਮਲ, ਕਾਜਲ, ਖੁਸ਼ਪ੍ਰੀਤ, ਸ਼ਿਵਾਨੀ, ਸੁਰਭੀ ਵਲੋਂ ਸੇਵਾ ਕੀਤੀ ਗਈ।