ਖਪਤਕਾਰ ਸੁਰਖਿਆ ਫੈਡਰੇਸ਼ਨ ਦੀ ਮੀਟਿੰਗ ਵਿੱਚ ਮਸਲੇ ਵਿਚਾਰੇ

ਐਸ.ਏ.ਐਸ.ਨਗਰ, 4 ਦਸੰਬਰ - ਕੰਜਿਊਮਰਜ਼ ਪ੍ਰੋਟੈਕਸ਼ਨ ਫੈਡਰੇਸ਼ਨ ਐਸ ਏ ਐਸ ਨਗਰ ਦੀ ਕਾਰਜਕਾਰਣੀ ਦੀ ਇਕ ਮੀਟਿੰਗ ਸੰਸਥਾ ਦੇ ਪ੍ਰਧਾਨ ਪੀ ਐਸ ਵਿਰਦੀ ਦੀ ਪ੍ਰਧਾਨਗੀ ਵਿੱਚ, ਧਰਾਨਾ ਭਵਨ ਫੇਜ਼ 5 ਐਸ ਏ ਐਸ ਨਗਰ ਵਿਖੇ ਹੋਈ ਜਿਸ ਵਿਚ ਵੱਖ ਵੱਖ ਮੁੱਦਿਆਂ ਤੇ ਵਿਚਾਰ ਕੀਤਾ ਗਿਆ।

ਐਸ.ਏ.ਐਸ.ਨਗਰ, 4 ਦਸੰਬਰ - ਕੰਜਿਊਮਰਜ਼ ਪ੍ਰੋਟੈਕਸ਼ਨ ਫੈਡਰੇਸ਼ਨ ਐਸ ਏ ਐਸ ਨਗਰ ਦੀ ਕਾਰਜਕਾਰਣੀ ਦੀ ਇਕ ਮੀਟਿੰਗ ਸੰਸਥਾ ਦੇ ਪ੍ਰਧਾਨ ਪੀ ਐਸ ਵਿਰਦੀ ਦੀ ਪ੍ਰਧਾਨਗੀ ਵਿੱਚ, ਧਰਾਨਾ ਭਵਨ ਫੇਜ਼ 5 ਐਸ ਏ ਐਸ ਨਗਰ ਵਿਖੇ ਹੋਈ ਜਿਸ ਵਿਚ ਵੱਖ ਵੱਖ ਮੁੱਦਿਆਂ ਤੇ ਵਿਚਾਰ ਕੀਤਾ ਗਿਆ।

ਇਸ ਬਾਰੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਜਨਰਲ ਸਕੱਤਰ ਅਸ਼ੋਕ ਪਵਾਰ ਨੇ ਦੱਸਿਆ ਕਿ ਮੀਟਿੰਗ ਦੌਰਾਨ 22 ਦਸੰਬਰ ਨੂੰ ਰਾਸ਼ਟਰੀ ਖਪਤਕਾਰ ਅਧਿਕਾਰ ਦਿਵਸ ਮਨਾਉਣ ਦਾ ਫੈਸਲਾ ਲਿਆ ਗਿਆ। ਇਸ ਪ੍ਰੋਗਰਾਮ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਕੁਲਤਾਰ ਸਿੰਘ ਸੰਧਵਾ ਬਤੌਰ ਮੁੱਖ ਮਹਿਮਾਨ ਸਾਮਿਲ ਹੋਣਗੇ।

ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਸ਼ਹਿਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਲਮਕਦੀ ਆ ਰਹੀ ਸਿਟੀ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਨੂੰ ਪੂਰਾ ਕੀਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਸ਼ਹਿਰ ਦਾ ਰਕਬਾ ਵਧਕੇ 127 ਸੈਕਟਰ ਤੱਕ ਹੋ ਗਿਆ ਹੈ, ਇਸ ਸਮੇਂ ਆਵਾਜਾਈ ਦੇ ਉਚਿਤ ਸਰਕਾਰੀ ਸਾਧਨ ਨਾ ਹੋਣ ਕਰਕੇ ਸ਼ਹਿਰ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈਂਦਾ ਹੈ।

ਮੀਟਿੰਗ ਵਿੱਚ ਕਿਹਾ ਗਿਆ ਕਿ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਦੁਕਾਨਦਾਰਾਂ ਵੱਲੋਂ ਜਰੂਰੀ ਵਸਤਾਂ ਦੀ ਕੀਮਤ ਦੀ ਸੂਚੀ ਪ੍ਰਦਰਸ਼ਿਤ ਨਹੀਂ ਕੀਤੀ ਜਾਂਦੀ ਅਤੇ ਦੁਕਾਨਦਾਰ ਆਪਣੀ ਮਰਜ਼ੀ ਮੁਤਾਬਕ ਰੇਟ ਵਸੂਲ ਕਰ ਰਹੇ ਹਨ। ਮੀਟਿੰਗ ਵਿੱਚ ਦੁਕਾਨਦਾਰਾਂ ਨੂੰ ਰੇਟ ਲਿਸਟ ਡਿਸਪਲੇਅ ਕਰਨ ਲਈ ਸਬੰਧਤ ਵਿਭਾਗ ਵੱਲੋਂ ਤੁਰੰਤ ਕਾਰਵਾਈ ਕੀਤੀ ਜਾਵੇ। ਮੀਟਿੰਗ ਵਿੱਚ ਸ਼ਹਿਰ ਵਿੱਚ ਖਾਣ ਪੀਣ ਦੇ ਸਮਾਨ ਦੀਆਂ ਵਸਤਾਂ ਦੀਆਂ ਬੰਦ ਹੋਈਆਂ ਸਰਕਾਰੀ ਦੁਕਾਨਾਂ ਨੂੰ ਮੁੜ ਤੋਂ ਚਾਲੂ ਕਰਨ ਦੀ ਵੀ ਮੰਗ ਕੀਤੀ ਗਈ।

ਮੀਟਿੰਗ ਦੌਰਾਨ ਮੈਂਬਰਾਂ ਨੇ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਵੇਰਕਾ ਦੇ ਬੂਥਾਂ ਤੇ ਮੱਖਣ ਅਤੇ ਘੀ ਦੀ ਉਪਲਬੱਧਤਾ ਨਹੀਂ ਹੈ। ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਇਨ੍ਹਾਂ ਵਸਤਾਂ ਦੀ ਲੋੜ ਅਨੁਸਾਰ ਉਪਲੱਬਧਤਾ ਨੂੰ ਯਕੀਨੀ ਬਣਾਇਆ ਜਾਵੇ। ਮੀਟਿੰਗ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਪਾਣੀ ਦੀ ਸਪਲਾਈ ਵਿਚ ਕਿਸੇ ਨਾ ਕਿਸੇ ਕਾਰਨ ਵਿਘਨ ਪੈਣ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸ਼ਹਿਰ ਵਿੱਚ ਨਿਰਵਿਘਨ ਪਾਣੀ ਦੀ ਸਪਲਾਈ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ। ਇਸਦੇ ਨਾਲ ਹੀ ਗਮਾਡਾ ਵਲੋਂ ਫੜੀ ਵਾਲਿਆਂ ਲਈ ਨਗਰ ਨਿਗਮ ਨੂੰ ਦਿੱਤੀਆਂ ਸਾਈਟਾਂ ਫੜੀ ਵਾਲਿਆਂ ਨੂੰ ਅਲਾਟ ਕਰਨ ਦੀ ਮੰਗ ਕੀਤੀ ਗਈ ਤਾਂ ਜੋ ਮਾਰਕੀਟਾਂ ਦੇ ਫੁੱਟਪਾਥਾਂ ਦੇ ਨਾਜਾਇਜ ਕਬਜੇ ਖਤਮ ਹੋਣ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜੈ ਸਿੰਘ ਸ਼ੈਂਹਬੀ, ਲਛਮਣ ਸਿੰਘ, ਗੁਰਚਰਨ ਸਿੰਘ, ਪ੍ਰਵੀਨ ਕਪੂਰ , ਐਸ ਐਸ ਗਰੇਵਾਲ, ਜਗਤਾਰ ਸਿੰਘ, ਬਲਵਿੰਦਰ ਸਿੰਘ ਮੁਲਤਾਨੀ, ਰਾਜ ਮੱਲ, ਐਨ ਐਸ ਛਾਬੜਾ ਵੀ ਹਾਜਿਰ ਸਨ।