ਪਟਿਆਲਾ ਲੋਕ ਸਭਾ ਸੀਟ ਲਈ ਪੋਲਿੰਗ ਅਮਨ-ਅਮਾਨ ਵਾਲੀ ਰਹੀ
ਪਟਿਆਲਾ, 1 ਜੂਨ - ਕੇਂਦਰ 'ਚ ਨਵੀਂ ਸਰਕਾਰ ਦੇ ਗਠਨ ਲਈ ਆਮ ਚੋਣਾਂ ਦੇ ਸਤਵੇਂ ਤੇ ਆਖ਼ਰੀ ਗੇੜ 'ਚ ਪਟਿਆਲਾ ਲੋਕ ਸਭਾ ਹਲਕੇ ਦੇ ਵੋਟਰਾਂ ਨੇ ਵੀ ਪੂਰਾ ਉਤਸ਼ਾਹ ਵਿਖਾਉਂਦਿਆਂ ਆਪਣੇ ਵੋਟ ਅਧਿਕਾਰ ਦੀ ਵਰਤੋਂ ਦੀ ਵਰਤੋਂ ਕੀਤੀ। ਇਸ ਸੀਟ ਲਈ ਸ਼ਾਮ 6 ਵਜੇ ਤਕ 58.23 ਫ਼ੀਸਦ ਵੋਟਾਂ ਭੁਗਤਣ ਦੀ ਖ਼ਬਰ ਸੀ ਪਰ ਇਸਤੋਂ ਬਾਅਦ ਸਰਕਾਰੀ ਤੌਰ 'ਤੇ ਕੁਝ ਨਹੀਂ ਦੱਸਿਆ ਗਿਆ ਕਿ ਪੋਲਿੰਗ ਦੀ ਅਸਲ ਪ੍ਰਤੀਸ਼ਤਤਾ ਕੀ ਰਹੀ ਹੈ।

ਦੋ-ਤਿੰਨ ਵਾਰ ਲੋਕ ਸੰਪਰਕ ਵਿਭਾਗ ਨਾਲ ਸੰਪਰਕ ਵੀ ਕੀਤਾ ਗਿਆ, ਪਰ ਗੱਲ ਨਾ ਬਣੀ। ਕਾਫ਼ੀ ਉਡੀਕ ਕਰਨ ਮਗਰੋਂ ਖ਼ਬਰ ਫਾਈਲ ਕਰਨੀ ਪਈ। ਪੋਲਿੰਗ ਪ੍ਰਕਿਰਿਆ ਅਮਨ ਅਮਾਨ ਨਾਲ ਨੇਪਰੇ ਚੜ੍ਹੀ। ਪੋਲਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਚੱਲੀ। ਸਖ਼ਤ ਗਰਮੀ ਦੇ ਬਾਵਜੂਦ ਲੋਕ ਧੀਰਜ ਨਾਲ ਲੰਮੀਆਂ ਕਤਾਰਾਂ ਵਿੱਚ ਖੜ੍ਹੇ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ। ਆਮ ਨਾਗਰਿਕਾਂ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਪਟਿਆਲਾ ਲੋਕ ਸਭਾ ਸੀਟ 'ਤੇ ਕੁੱਲ ਵੋਟਰ 18 ਲੱਖ 2 ਹਜ਼ਾਰ 46 ਵੋਟਰ ਹਨ। ਇਨ੍ਹਾਂ ਵਿੱਚੋਂ 9 ਲੱਖ 42 ਹਜ਼ਾਰ 205 ਪੁਰਸ਼ ਵੋਟਰ, 8 ਲੱਖ 59 ਹਜ਼ਾਰ 761 ਮਹਿਲਾ ਵੋਟਰ ਅਤੇ 80 ਟਰਾਂਸਜ਼ੈਂਡਰ ਵੋਟਰ ਹਨ।
ਇਸ ਸੀਟ 'ਤੇ ਮੁੱਖ ਮੁਕਾਬਲਾ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ, ਆਮ ਆਦਮੀ ਪਾਰਟੀ (ਆਪ) ਦੇ ਮੰਤਰੀ ਡਾ: ਬਲਬੀਰ ਸਿੰਘ, ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਐਨ. ਕੇ. ਸ਼ਰਮਾ ਵਿਚਾਲੇ ਹੈ। ਇਸਤੋਂ ਇਲਾਵਾ 22 ਹੋਰ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹਨ। ਇਸੇ ਸਮੇਂ ਪਟਿਆਲਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਪੂਰਨ ਅਮਨ ਤੇ ਸ਼ਾਂਤੀ ਨਾਲ ਮਤਦਾਨ ਲਈ ਸਮੂੲ ਵੋਟਰਾਂ ਦਾ ਧੰਨਵਾਦ ਕੀਤਾ ਹੈ ਤੇ ਕਿਹਾ ਹੈ ਕਿ ਸ਼ਾਂਤੀ ਤੇ ਭਾਈਚਾਰਜਕ ਸਾਂਝ ਹੀ ਪੰਜਾਬ, ਪੰਜਾਬੀਆਂ ਤੇ ਪੰਜਾਬੀਅਤ ਦੀ ਤਰੱਕੀ ਦਾ ਅਸਲ ਆਧਾਰ ਤੇ ਰਾਹ ਹੈ। ਵੋਟਿੰਗ ਦਾ ਸਮਾਂ ਸਮਾਪਤ ਹੋਣ ਮਗਰੋਂ ਜਾਰੀ ਕੀਤੇ ਇਕ ਬਿਆਨ ਵਿਚ ਐਨ ਕੇ ਸ਼ਰਮਾ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਤੇ ਸੰਤੁਸ਼ਟੀ ਹੈ ਕਿ ਸਮੁੱਚੇ ਪਟਿਆਲਾ ਪਾਰਲੀਮਾਨੀ ਹਲਕੇ ਵਿਚ ਸਵੇਰੇ 7.00 ਵਜੇ ਤੋਂ ਸ਼ਾਮ 6.00 ਵਜੇ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ ਹੈ ਤੇ ਕਿਤੇ ਵੀ ਕੋਈ ਵੀ ਮੰਦਭਾਗੀ ਘਟਨਾ ਨਹੀਂ ਵਾਪਰੀ।