ਵਿਸ਼ਵ ਤੰਬਾਕੂ ਨਾਂਹ ਦਿਵਸ ਮਣਾਇਆ

ਐਸ ਏ ਐਸ ਨਗਰ, 28 ਮਈ - ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਵਲੋਂ 28ਵਾਂ ਸਲਾਨਾ ਵਿਸ਼ਵ ਤੰਬਾਕੂ ਨਾਂਹ ਦਿਵਸ ਵਾਈਟਲ ਸਟਰੈਟੇਜੀ ਦੇ ਸਹਿਯੋਗ ਨਾਲ ਜੀਜੀਡੀਐਸਡੀ ਕਾਲਜ, ਸੈਕਟਰ 32, ਚੰਡੀਗੜ੍ਹ ਵਿਖੇ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਹਿਤਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਸਟੇਟ ਨੋਡਲ ਅਫ਼ਸਰ ਡਾ. ਜਸਕਿਰਨ ਦੀਪ ਕੌਰ ਅਤੇ ਪ੍ਰੋਗਰਾਮ ਅਫ਼ਸਰ ਡਾ ਗੁਰਮਨ, ਡਾ ਰੀਟਾ ਕੋਤਵਾਲ ਸਟੇਟ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ 3 ਮਈ ਨੂੰ ਵਿਸ਼ਵ ਤੰਬਾਕੂ ਦਿਵਸ ਨਾਲ ਸੰਬਧਿਤ ਪੇਂਟਿੰਗ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਪੁਰਸਕਾਰ ਦਿੱਤੇ ਗਏ।

ਇਸ ਮੌਕੇ ਸੰਬੋਧਨ ਕਰਦਿਆਂ ਜੈਨਰੇਸ਼ਨ ਸੇਵੀਅਰ ਸੰਸਥਾ ਦੇ ਪ੍ਰੋਗਰਾਮ ਡਾਇਰੈਕਟਰ ਉਪਿੰਦਰ ਪ੍ਰੀਤ ਕੌਰ ਗਿੱਲ ਨੇ ਤੰਬਾਕੂ ਨਾਲ ਹੁੰਦੇ ਨੁਕਸਾਨ ਅਤੇ ਇਸ ਤੋਂ ਬਚਣ ਦੇ ਤਰੀਕੇ ਬਾਰੇ ਦੱਸਿਆ ਅਤੇ ਸਭ ਨੂੰ ਇਸ ਨਸ਼ੇ ਤੋਂ ਦੂਰ ਰਹਿਣ ਦਾ ਅਹਿਦ ਲੈਣ ਲਈ ਪ੍ਰੇਰਿਆ।

ਇਸ ਮੌਕੇ ਸੁਚੇਤਕ ਰੰਗ ਮੰਚ ਵੱਲੋਂ ਤੰਬਾਕੂ ਵਿਰੋਧੀ ਨਾਟਕ ਘਰ ਵਾਪਸੀ ਖੇਡਿਆ ਗਿਆ ਜਿਸ ਵਿੱਚ ਦੱਸਿਆ ਗਿਆ ਹੈ ਕਿ ਨਸ਼ਾ ਕਿਵੇਂ ਘਰ ਅਤੇ ਸਿਹਤ ਖਰਾਬ ਕਰਦਾ ਹੈ ਸਮਝਾਇਆ ਗਿਆ। ਮੰਚ ਦੇ ਮੁਖੀ ਅਨੀਤਾ ਸ਼ਬਦੀਸ਼ ਨੇ ਕਿਹਾ ਕਿ ਉਹ ਹਮੇਸ਼ਾ ਤੰਬਾਕੂ ਵਿਰੋਧੀ ਨਾਲ ਡਟ ਕੇ ਖੜ੍ਹਣਗੇ ਅਤੇ ਇਹ ਲਹਿਰ ਕਦੇ ਨਹੀਂ ਰੁਕੇਗੀ। ਇਸ ਮੌਕੇ ਸੰਸਥਾ ਦੀ ਸਲਾਨਾ ਮੈਗਜ਼ੀਨ ਵੀ ਰਿਲੀਜ਼ ਕੀਤੀ ਗਈ।

ਅਖੀਰ ਵਿੱਚ ਸੰਸਥਾ ਦੇ ਮੀਤ ਪ੍ਰਧਾਨ ਸੁਰਜੀਤ ਕੌਰ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ, ਮੈਂਬਰ ਵਿਪਨ ਬਜਾਜ, ਐੱਸ ਡੀ ਕਾਲਜ ਅਲੁਮਿਨੀ ਐਸੋਸ਼ੀਏਸ਼ਨ ਤੋਂ ਪ੍ਰੈਜ਼ੀਡੈਂਟ ਰਾਜੀਵ ਮੇਹਨ, ਵਾਈਸ ਪ੍ਰੈਜ਼ੀਡੈਂਟ ਮਨਮੋਹਨ ਸਿੰਘ ਬੰਗਾ ਅਤੇ ਜੀ ਐੱਸ ਏ ਦੀ ਪੂਰੀ ਟੀਮ ਸ਼ਾਮਲ ਸੀ।