ਮੁਹਾਲੀ ਪੁਲੀਸ ਦੇ ਸੀ ਆਈ ਏ ਸਟਾਫ ਵਲੋਂ ਨਾਜਾਇਜ ਹਥਿਆਰਾਂ ਸਮੇਤ 2 ਵਿਅਕਤੀ ਕਾਬੂ

ਐਸ ਏ ਐਸ ਨਗਰ, 28 ਮਈ - ਮੁਹਾਲੀ ਪੁਲੀਸ ਦੇ ਸੀ. ਆਈ. ਏ. ਸਟਾਫ ਦੀ ਟੀਮ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਨਾਂ ਤੋਂ 2 ਨਜਾਇਜ ਹਥਿਆਰ ਅਤੇ ਕਾਰਤੂਸ ਬਰਾਮਦ ਕੀਤੇ ਹਨ। ਇਸ ਸੰਬੰਧੱੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਇਨਵੈਸਟੀਗੇਸ਼ਨ ਸz. ਹਰਸਿਮਰਤ ਸਿੰਘ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਐਸ ਐਸ ਪੀ ਡਾ. ਸੰਦੀਪ ਕੁਮਾਰ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਸੀ ਆਈ ੲ ਸਟਾਫ ਮੁਹਾਲੀ (ਕੈਂਪ ਐਟ ਖਰੜ) ਦੇ ਇੰਚਾਰਜ ਇੰਸਪੈਕਟਰ ਹਰਮਿੰਦਰ ਸਿੰਘ ਦੀ ਅਗਵਾਈ ਵਿੱਚ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਬੀਤੀ 25 ਮਈ ਨੂੰ ਸੀ.ਆਈ.ਏ. ਸਟਾਫ ਦੀ ਪੁਲੀਸ ਟੀਮ ਜੀਰਕਪੁਰ ਵਿੱਚ ਨਾਭਾ ਸਾਹਿਬ ਨੇੜੇ ਮੌਜੂਦ ਸੀ ਜਿਸ ਦੌਰਾਨ ਏ ਐਸ ਆਈ ਰਜਿੰਦਰ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਸੁਭਾਸ਼ ਕੁਮਾਰ ਵਾਸੀ ਬਾਦਲ ਕਲੋਨੀ, ਜੀਰਕਪੁਰ, ਯੂ.ਪੀ. ਤੋਂ ਨਾਜਾਇਜ ਹਥਿਆਰ ਲਿਆ ਕੇ ਪੰਜਾਬ ਵਿੱਚ ਹਥਿਆਰਾਂ ਦੀ ਸਪਲਾਈ ਕਰਦਾ ਹੈ ਅਤੇ ਉਸਨੇ ਹੁਣ ਵੀ ਨਾਜਾਇਜ ਹਥਿਆਰ ਮੰਗਵਾਏ ਹੋਏ ਹਨ, ਜੋ ਇਸਨੇ ਜੀਰਕਪੁਰ ਏਰੀਆ ਵਿੱਚ ਸਪਲਾਈ ਕਰਨੇ ਹਨ।

ਉਹਨਾਂ ਦੱਸਿਆ ਕਿ ਮੁਖਬਰ ਦੀ ਇੱਤਲਾ ਦੇ ਆਧਾਰ ਤੇ ਸੁਭਾਸ਼ ਕੁਮਾਰ ਦੇ ਖਿਲਾਫ ਥਾਣਾ ਜੀਰਕਪੁਰ ਵਿੱਚ ਆਰਮਜ਼ ਐਕਟ ਦੀ ਧਾਰਾ 25-54-59 ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਸੁਭਾਸ਼ ਕੁਮਾਰ ਨੂੰ ਬਾਦਲ ਕਲੋਨੀ ਜੀਰਕਪੁਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਸੁਭਾਸ਼ ਨੇ ਮੰਨਿਆ ਕਿ ਉਸਨੇ ਕਾਫੀ ਸਮਾਂ ਪਹਿਲਾਂ ਬਦਾਯੂੰ, ਯੂ.ਪੀ. ਤੋਂ ਤਿੰਨ ਨਜਾਇਜ ਹਥਿਆਰ ਲਿਆਂਦੇ ਸੀ ਅਤੇ ਉਸਨੇ ਇਹਨਾਂ ਨਜਾਇਜ ਹਥਿਆਰਾਂ ਵਿੱਚੋਂ ਇੱਕ ਦੇਸੀ ਪਿਸਤੌਲ .315 ਬੋਰ ਸਤਵਿੰਦਰ ਸਿੰਘ ਉਰਫ ਸੋਢੀ ਵਾਸੀ ਬਾਲਾਜੀ ਇੰਨਕਲੇਵ, ਲੋਹਗੜ੍ਹ, ਜੀਰਕਪੁਰ ਨੂੰ ਕਰੀਬ 7/8 ਮਹੀਨੇ ਪਹਿਲਾਂ ਵੇਚਿਆ ਸੀ। ਉਸਨੇ ਦੱਸਿਆ ਕਿ ਹੁਣ ਵੀ ਉਸਨੇ ਇਹ ਹਥਿਆਰ ਸਤਵਿੰਦਰ ਸਿੰਘ ਉਰਫ ਸੋਢੀ ਨੂੰ ਰਾਹੀਂ ਅੱਗੇ ਵੇਚਣੇ ਸੀ। ਜਿਸਦੀ ਪੁੱਛਗਿੱਛ ਦੇ ਅਧਾਰ ਤੇ ਸਤਵਿੰਦਰ ਸਿੰਘ ਨੂੰ ਵੀ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਸੁਭਾਸ਼ ਕੁਮਾਰ ਦੀ ਉਮਰ ਕਰੀਬ 19 ਸਾਲ ਹੈ। ਇਹ ਪੰਜ ਕਲਾਸਾਂ ਪਾਸ ਹੈ ਅਤੇ ਅਣਵਿਆਹਿਆ ਹੈ। ਉਸਦਾ ਪਿਛੋਕੜ ਪਿੰਡ ਜਗੇਸ਼ੁਰ, ਜਿਲਾ ਬਦਾਯੂੰ, ਯੂ.ਪੀ. ਦਾ ਹੈ। ਦੂਜਾ ਵਿਅਕਤੀ ਸਤਵਿੰਦਰ ਸਿੰਘ 23 ਸਾਲ ਦਾ ਹੈ ਅਤੇ ਅਣਵਿਆਹਿਆ ਹੈ। ਸਤਵਿੰਦਰ ਸਿੰਘ ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਹੈ ਕਿ ਉਸਨੇ ਸੁਭਾਸ਼ ਕੁਮਾਰ ਤੋਂ 7-8 ਮਹੀਨੇ ਪਹਿਲਾਂ ਇੱਕ ਨਜਾਇਜ ਹਥਿਆਰ ਖਰੀਦਿਆ ਸੀ। ਉਸਨੇ ਕਿਹਾ ਕਿ ਉਸਨੇ ਉਕਤ ਹਥਿਆਰ ਨਾਲ਼ ਇੰਸਟਾਗ੍ਰਾਮ ਆਈ. ਡੀ. ਤੇ ਸਟੋਰੀ ਪਾ ਦਿੱਤੀ ਸੀ ਅਤੇ ਫਿਰ ਡਰਦੇ ਮਾਰੇ ਇਸਨੇ ਉਹ ਨਾਜਾਇਜ ਹਥਿਆਰ ਪਿੰਡ ਭਾਂਖਰਪੁਰ ਨੇੜੇ ਘੱਗਰ ਦਰਿਆ ਵਿੱਚ ਸੁੱਟ ਦਿੱਤਾ ਸੀ। ਸਤਵਿੰਦਰ ਸਿੰਘ ਤੋਂ ਤਿੰਨ ਜਿੰਦਾਂ ਕਾਰਤੂਸ ਬਰਾਮਦ ਕਰ ਲਏ ਹਨ। ਇਸ ਵਿਅਕਤੀ ਤੇ ਪਹਿਲਾਂ ਵੀ ਆਈ ਪੀ ਸੀ ਦੀ ਧਾਰਾ 420, 465, 467, 468, 471, 120-ਬੀ. ਤਹਿਤ ਥਾਣਾ ਜੀਰਕਪੁਰ ਵਿੱਚ ਮਾਮਲਾ ਦਰਜ ਹੈ।