ਨੇਤਰਦਾਨ ਕਰਨ ਨਾਲ ਦੋ ਵਿਅਕਤੀਆਂ ਦੀ ਜਿੰਦਗੀ ਰੌਸ਼ਨ ਕੀਤੀ ਜਾ ਸਕਦੀ ਹੈ - ਡਾਕਟਰ ਕਰਨ
ਹੁਸ਼ਿਆਰਪੁਰ - ਨੇਤਰ ਦਾਨ ਇੱਕ ਮਹਾਨਦਾਨ ਹੈ, ਜਿਸ ਨਾਲ ਇੱਕੋ ਸਮੇਂ ਤੇ ਦੋ ਨੇਤਰਹੀਣ ਵਿਅਕਤੀਆਂ ਦੀ ਜ਼ਿੰਦਗੀ ਵਿਚ ਰੋਸ਼ਨੀ ਹੋ ਜਾਂਦੀ ਹੈ। ਅੱਜ ਟਾਂਡਾ ਵਿਖੇ ਡਾਕਟਰ ਕਰਨ ਕੁਮਾਰ ਸੈਣੀ ਐਸ ਐਮ ਓ ਟਾਂਡਾ ਤੇ ਡਾਕਟਰ ਕੇਵਲ ਸਿੰਘ ਰਿਟਾਇਰਡ ਡਿਪਟੀ ਡਾਇਰੈਕਟਰ ਪੰਜਾਬ ਅਤੇ ਭਾਈ ਬਰਿੰਦਰ ਸਿੰਘ ਮਸੀਤੀ ਆਈ ਡੋਨਰ ਇੰਚਾਰਜ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਇਹ ਪ੍ਰਗਟਾਵਾ ਕੀਤਾ।

ਉਹਨਾਂ ਦੱਸਿਆ ਕਿ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪ੍ਰਧਾਨ ਮਨਮੋਹਨ ਸਿੰਘ, ਸਕੱਤਰ ਬਲਜੀਤ ਸਿੰਘ, ਚੇਅਰਮੈਨ ਬਹਾਦਰ ਸਿੰਘ ਸੁਨੇਤ ਤੇ ਸਮੂਹ ਟੀਮ ਵੱਲੋਂ ਅੱਖਾਂ ਦਾਨ, ਸਰੀਰ ਦਾਨ, ਅੰਗ ਦਾਨ ਕਰਨ ਸੰਬੰਧੀ ਚਲਾਈ ਗਈ ਮੁਹਿੰਮ ਤਹਿਤ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਤਹਿਤ ਸਰਕਾਰੀ ਹਸਪਤਾਲ ਟਾਂਡਾ ਵਿਖੇ ਮਰਨ ਉਪਰੰਤ ਅੱਖਾਂ ਦਾਨ ਕਰਨ ਸਬੰਧੀ ਅਤੇ ਜਿਉਂਦੇ ਜੀਅ ਅੱਖਾਂ ਦੀ ਪੁਤਲੀ ਬਦਲਣ ਸੰਬੰਧੀ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਨੇਤਰਦਾਨ ਸੰਸਥਾ ਹੁਸ਼ਿਆਰਪੁਰ ਤੇ ਰੋਟਰੀ ਕਲੱਬ ਹੁਸ਼ਿਆਰਪੁਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਅੱਗੇ ਦੱਸਿਆ ਕਿ ਇਹ ਸੇਵਾ ਪੂਰੀ ਤਰ੍ਹਾ ਨਾਲ ਮੁਫਤ ਕੀਤੀ ਜਾਂਦੀ ਹੈ। ਸੂਬੇ ਵਿੱਚੋਂ ਕੋਈ ਵੀ ਲੋੜਵੰਦ ਨੇਤਰਹੀਨ ਵਿਅਕਤੀ ਅੱਖਾਂ ਦੀ ਰੋਸ਼ਨੀ ਲਈ ਅਤੇ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਇਹਨਾਂ ਸੰਸਥਾਵਾਂ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਉਹਨਾਂ ਤੋਂ ਇਲਾਵਾ ਡਾਕਟਰ ਬਿਕਰਮ ਸਿੰਘ, ਡਾਕਟਰ ਕਰਤਾਰ ਸਿੰਘ, ਡਾਕਟਰ ਰਵੀ ਕੁਮਾਰ, ਗੁਰਜੀਤ ਸਿੰਘ ਹੈੱਲਥ ਇੰਸਪੈਕਟਰ, ਅਵਤਾਰ ਸਿੰਘ ਬੀ ਈ ਈ, ਬਲਜੀਤ ਸਿੰਘ, ਰਜਿੰਦਰ ਸਿੰਘ ਆਦਿ ਹਾਜਰ ਸਨ।