ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ 26 ਮਈ ਦਿਨ ਐਤਵਾਰ ਨੂੰ 12 ਵਜੇ ਮਿਲਨ ਪੈਲਸ ਕਪੂਰਥਲਾ ਵਿੱਚ ਲੋਕਾਂ ਦੇ ਰੂਬਰੂ ਹੋਣਗੇ

ਕਪੂਰਥਲਾ (ਪੈਗਾਮ ਏ ਜਗਤ ) ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਪੂਰੇ ਪੰਜਾਬ ਦੇ ਹਰ ਇੱਕ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਾਸਤੇ ਪ੍ਰਚਾਰ ਕਰ ਰਹੇ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ, ਹਲਕਾ ਖਡੂਰ ਸਾਹਿਬ ਤੋਂ "ਆਪ" ਉਮੀਦਵਾਰ ਸ੍ਰ. ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿੱਚ ਕੀਤੇ ਜਾ ਰਹੇ ਚੋਣ ਪ੍ਰਚਾਰ ਵਿਚ ਹੋਰ ਸ਼ਕਤੀ ਭਰਨ ਲਈ 26 ਮਈ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਮਿਲਨ ਪੈਲਸ ਕਪੂਰਥਲਾ ਵਿਖੇ ਪਹੁੰਚ ਰਹੇ ਹਨ!

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ  ਵਪਾਰ ਮੰਡਲ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ (ਚੰਡੀਗੜ੍ਹ) ਦੇ ਸੀਨੀਅਰ ਮੈਂਬਰ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਉਨਾਂ ਦੇ ਹੋਣਹਾਰ ਸਪੁੱਤਰ ਪੁਸ਼ਪਿੰਦਰ ਸਿੰਘ ਕੋਆਰਡੀਨੇਟਰ "ਆਪ" ਟ੍ਰੇਡ ਵਿੰਗ ਕਪੂਰਥਲਾ ਨੇ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਆਪਣੇਂ ਮਹਿਬੂਬ ਨੇਤਾ ਸ੍ਰ. ਭਗਵੰਤ ਸਿੰਘ ਮਾਨ ਜੀ ਦੇ ਵਿਚਾਰ ਸੁਣਨ ਵਾਸਤੇ ਸਮੇਂ ਸਿਰ ਮਿਲਨ ਪੈਲਸ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ !
ਉਨ੍ਹਾਂ ਕਿਹਾ ਕਿ ਲੋਕ ਭਲੀ ਭਾਂਤ ਜਾਣਦੇ ਨੇ ਪਿਛਲੇ 70 ਸਾਲਾਂ ਤੋਂ ਵੀ ਵਧੇਰੇ ਸਮੇਂ ਤੋਂ ਵਾਰੀਆਂ ਬੰਨ-ਬੰਨ ਆਉਂਦੀਆਂ ਰਹੀਆਂ ਭ੍ਰਿਸ਼ਟ ਅਤੇ ਲੋਟੂ ਸਰਕਾਰਾਂ ਨੇ ਪੰਜਾਬ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ! ਆਮ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝੇ ਰੱਖ ਕੇ ਸਿਰਫ ਆਪਣੇ ਘਰ ਭਰਨ ਨੂੰ ਹੀ ਪਹਿਲ ਦਿੱਤੀ ਹੈ ! ਲੰਮੇਂ ਸਮੇਂ ਤੋਂ ਬੁਨਿਆਦੀ ਸਹੂਲਤਾਂ ਨੂੰ ਤਰਸਦੇ ਆ ਰਹੇ ਪੰਜਾਬ ਵਾਸੀਆਂ ਨੂੰ ਭਗਵੰਤ ਮਾਨ ਜੀ ਮਸੀਹਾ ਬਣ ਕੇ ਮਿਲੇ ਨੇ, ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਮੇਤ ਨਵੀਆਂ ਨੌਕਰੀਆਂ, ਮੁਹੱਲਾ ਕਲੀਨਿਕ, ਇੱਕ ਮਹੀਨੇ ਦੇ 300 ਯੁਨਿਟ ਬਿਜਲੀ ਮੁਫ਼ਤ, ਪੂਰੇ ਪੰਜਾਬ ਵਿੱਚ ਯੋਗਾ ਟ੍ਰੇਨਰ ਮੁਫ਼ਤ ਯੋਗਾ ਦੀ ਸਿਖ਼ਲਾਈ ਹਿੱਤ ਆਮ ਲੋਕਾਂ ਵਾਸਤੇ ਭੇਜਣੇ ਇਤਿਆਦਿ ਲੋਕ ਹਿਤ ਕਾਰਜ ਕੀਤੇ ਹਨ|
ਭਾਰੀ ਬਹੁਮਤ ਨਾਲ ਪੂਰੀ ਦੁਨੀਆਂ ਦੇ ਨਕਸ਼ੇ ਤੇ ਉੱਭਰੀ ਆਮ ਆਦਮੀ ਪਾਰਟੀ ਦੀ ਅਗਵਾਈ ਹੇਠ ਕਾਰਜਸ਼ੀਲ ਪੰਜਾਬ ਸਰਕਾਰ ਆਮ ਲੋਕਾਂ ਨਾਲ ਜਿਹੜੇ ਵਾਅਦੇ ਕਰਕੇ ਮੈਦਾਨ ਵਿੱਚ ਨਿੱਤਰੀ ਸੀ ਦੋ ਸਾਲਾਂ ਦੇ ਥੋੜੇ ਜਿਹੇ ਕਾਰਜਕਾਲ ਵਿੱਚ ਹੀ ਸਰਕਾਰ ਨੇ ਆਪਣੇ ਤਕਰੀਬਨ 90% ਵਾਅਦੇ ਪੂਰੇ ਕਰ ਦਿੱਤੇ ਨੇ ! ਸੋਈ ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਪੁਸ਼ਪਿੰਦਰ ਸਿੰਘ ਵੱਲੋਂ ਵੋਟਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ !