ਲੋੜਵੰਦਾਂ ਲਈ ਬੀਡੀਸੀ ਵਿਖੇ ਦੋ-ਦਿਨਾਂ ਵਿਸ਼ੇਸ਼ ਖੂਨਦਾਨ ਮੁਹਿੰਮ

ਨਵਾਂਸ਼ਹਿਰ - ਇਹਨਾਂ ਦਿਨਾਂ ਵਿੱਚ ਜ਼ਿਆਦਾ ਗਰਮੀ, ਇਲੈਕਸ਼ਨ ਰੁਝੇਵਿਆਂ, ਵਿਦਿਅਕ ਸੰਸਥਾਵਾਂ ਦੇ ਬੰਦ ਹੋਣ ਕਾਰਨ ਖੂਨਦਾਨ ਕੈਂਪਾਂ ਦੇ ਆਯੋਜਿਨ ਘਟੇ ਹਨ। ਦੂਜੇ ਪਾਸੇ ਹਸਪਤਾਲਾਂ ਵਿੱਚ ਖੂਨ ਦੀ ਕਮੀਂ ਕਾਰਨ ਦਾਖਲ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਖੂਨ ਦਾ ਪ੍ਰਬੰਧ ਕਰਨ ਦੀ ਮੁਸ਼ਕਲ ਆ ਰਹੀ ਹੈ।

ਉੱਕਤ ਹਾਲਾਤਾਂ ਨੂੰ ਵੇਖਦਿਆਂ ਬੀ.ਡੀ.ਸੀ. ਮੈਨਜਮੈਂਟ ਵਲੋਂ ਤੰਦਰੁਸਤ ਖੂਨਦਾਨੀ ਵਿਅਕਤੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵਿਸ਼ੇਸ਼ ਤੌਰ ਤੇ ਬੀ.ਡੀ.ਸੀ.ਪੁੱਜ ਕੇ 25 ਤੇ 26 ਮਈ ਨੂੰ ਦਿਨ ਦੇ  10 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਕਿਸੇ ਵੀ ਵੇਲੇ ਲੋੜਵੰਦਾਂ ਲਈ ਸਵੈ-ਇਛੁੱਕ ਖੂਨਦਾਨ ਕਰਨ ਦੀ ਖੇਚਲ ਕਰਨ। ਡਾ: ਅਜੇ ਬੱਗਾ ਨੇ ਡਾਕਟਰੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 18 ਤੋਂ 65 ਸਾਲ ਤੱਕ ਦੀ ਉਮਰ ਦੇ ਤੰਦਰੁਸਤ ਵਿਅਕਤੀ ਜਿਹਨਾਂ ਦਾ ਸਰੀਰਕ ਭਾਰ 45 ਕਿਲੋ ਤੋਂ ਘੱਟ ਨਾ ਹੋਵੇ, ਹੀਮੋਗਲੋਬਿਨ 12.5 ਪ੍ਰਤੀਸ਼ਤ ਗ੍ਰਾਮ ਤੋਂ ਘੱਟ ਨਾ ਹੋਵੇ ਅਤੇ ਕੋਈ ਕਰੌਨਿਕ ਬਿਮਾਰੀ ਨਾ ਹੋਵੇ ਉਹ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ। ਉਹਨਾਂ ਆਸ ਪ੍ਰਗਟ ਕੀਤੀ ਹੈ ਕਿ ਇਲਾਕੇ ਦੇ ਖੂਨਦਾਨੀ ਖੂਨ ਦੀ ਲੋੜ ਨੂੰ ਸਮਝਦਿਆਂ ਹਮੇਸ਼ਾ ਦੀ ਤਰ੍ਹਾਂ ਸਹਿਯੋਗ ਕਰਨਗੇ।