ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਸੀ ਜੇ ਐਮ ਵਲੋਂ ਨਸ਼ਾ ਮੁਕਤੀ ਕੇਂਦਰ ਦਾ ਦੌਰਾ ਕੀਤਾ।

ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ, ਨਵਾਂਸ਼ਹਿਰ ਵਿਖੇ ਸ਼੍ਰੀ ਕਮਲਜੀਤ ਸਿੰਘ ਧਾਲੀਵਾਲ ਸੀ ਜੇ ਐਮ (ਸਕੱਤਰ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ) ਵਲੋ ਕੇਂਦਰ ਦਾ ਦੌਰਾ ਕੀਤਾ ਗਿਆ । ਇਸ ਸੈਮੀਨਾਰ ਦੀ ਸੁਰੂਆਤ ਸ਼੍ਰੀ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਵਲੋਂ ਕੀਤੀ ਗਈ । ਉਨ੍ਹਾਂ ਨੇ ਸਭ ਤੋ ਪਹਿਲਾਂ ਮਾਣਜੋਗ ਸੀ ਜੇ ਐਮ ਕਮਲਜੀਤ ਸਿੰਘ ਧਾਲੀਵਾਲ ਜੀ ਦਾ ਇਸ ਕੇਂਦਰ ਵਿੱਚ ਆਉਣ ਤੇ ਧੰਨਵਾਦ ਕੀਤਾ ਗਿਆ ਤੇ ਕੇਂਦਰ ਦੀਆਂ ਗਤੀਵਿਧੀਆਂ ਤੇ ਚਾਨਣਾ ਪਾਇਆ ।

ਇਸ ਤੋਂ ਬਾਅਦ ਮਾਣਜੋਗ ਕਮਲਜੀਤ ਸਿੰਘ ਸੰਬੋਧਨ ਹੁੰਦਿਆ ਕਿਹਾ ਕਿ ਨਸ਼ਾ ਇੱਕ ਬਹੁਤ ਹੀ ਭੈੜੀ ਚੀਜ ਹੈ ਜਿਸ ਨਾਲ ਵਿਅਕਤੀ ਮਾਨਸਿਕ ਰੋਗੀ ਹੋ ਜਾਂਦਾ ਹੈ ਉਨ੍ਹਾਂ ਵਲੋਂ ਮਰੀਜਾਂ ਨਾਲ ਗੱਲਬਾਤ ਵੀ ਕੀਤੀ ਗਈ  ਤੇ ਮਰੀਜਾਂ ਨੂੰ ਕੇਂਦਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਪਾ੍ਪਤ ਕੀਤੀ ਅਤੇ ਤਸੱਲੀ ਪ੍ਗਟ ਕੀਤੀ॥ ਜੱਜ ਸਾਹਿਬ ਵਲੋ ਮਰੀਜਾਂ ਨੂੰ ਕਿਹਾ ਕਿ 30 ਮਈ ਜੋ ਕਿ ਤੰਬਾਕੂ ਵਿਰੋਧੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਦੇ ਸਬੰਧ ਵਿੱਚ ਤੰਬਾਕੂ ਦੇ ਦੁਰਪ੍ਰਭਾਵਾਂ ਬਾਰੇ ਦੱਸਿਆ ਗਿਆ ਤੇ ਮਰੀਜਾਂ ਨੂੰ ਅਪੀਲ ਕੀਤੀ ਗਈ ਕਿ ਨਸ਼ੇ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ ਤਾਂ ਜੋ ਅਸੀ ਆਪਣਾ ਚੰਗਾ ਭਵਿੱਖ ਬਣਾ ਸਕੀਏ ।  
ਉਨਾ ਨੇ ਕਿਹਾ ਸਾਨੂੰ ਚੰਗੇ ਲੋਕਾਂ ਅਤੇ ਚੰਗੇ ਯਾਰਾਂ ਦੋਸਤਾਂ ਦੀ ਸੰਗਤ ਕਰਨੀ ਚਾਹੀਦੀ ਹੈ । ਉਨਾ ਨੇ ਮਰੀਜਾਂ ਨੂੰ ਕਿਹਾ ਕਿ ਜੇਕਰ ਤੁਹਾਡਾ ਕਿਸੇ ਵੀ ਤਰਾਂਦਾ ਕੋਈ ਕੋਰਟ ਕੇਸ ਜਿਵੇਂਂ ਜਮੀਨ ਜਾਇਦਾਦ ਦਾ ਕੇਸ, ਤਲਾਕ ਕੇਸ, ਧੋਖਾਧੜੀ ਆਦਿ ਹੈ ਤਾਂ ਤੁਸੀ ਕਿਸੇ ਵੀ ਸਮੇਂ ਤੇ ਸਾਡੇ ਤੱਕ ਪਹੁੰਚ ਕਰ ਸਕਦੇ ਹੋ ਅਤੇ ਸਰਕਾਰ ਵਲੋਂ ਮੁਫਤ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵੀ ਲੈ ਸਕਦੇ ਹੋ। ਅੰਤ ਵਿੱਚ ਉਹਨਾਂ ਵਲੋਂ  ਰੈੱਡ ਕਰਾਸ ਸਟਾਫ ਦਾ ਅਤੇ ਮਰੀਜਾਂ ਦਾ ਧੰਨਵਾਦ ਕੀਤਾ ਗਿਆ।
 ਇਸ ਮੌਕੇ ਤੇ ਸਾਗਰ, ਰੋਹਿਤ , ਜਸਵਿੰਦਰ ਕੌਰ, ਮਨਜੀਤ ਸਿੰਘ, ਕਮਲਜੀਤ ਕੌਰ, ਹਰਪ੍ਰੀਤ ਕੌਰ, ਦਿਨੇਸ਼ ਕੁਮਾਰ, ਮਨਜੋਤ, ਕਮਲਾ ਰਾਣੀ ਅਤੇ ਮਰੀਜ਼ ਮੌਜੂਦ ਸਨ।