ਬਰਜਿੰਦਰ ਸਿੰਘ ਹਮਦਰਦ ਦੇ ਖਿਲਾਫ ਦਰਜ ਕੀਤਾ ਪਰਚਾ ਆਮ ਆਦਮੀ ਪਾਰਟੀ ਦੀ ਤਾਨਾਸ਼ਾਹੀ : ਕੁਲਜੀਤ ਸਿੰਘ ਬੇਦੀ
ਐਸ ਏ ਐਸ ਨਗਰ, 23 ਮਈ - ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਦੇ ਖਿਲਾਫ ਦਰਜ ਕੀਤੀ ਗਈ ਐਫ ਆਈ ਆਰ ਨੂੰ ਗਲਤ ਦੱਸਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੀਆਂ ਨਾਕਾਮੀਆਂ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ ਅਤੇ ਇਸ ਕਰਕੇ ਆਪਣੀ ਵਿਰੋਧੀ ਆਵਾਜ਼ ਨੂੰ ਦੱਬਣ ਲਈ ਇਹ ਤਾਨਾਸ਼ਾਹੀ ਕਦਮ ਚੁੱਕਿਆ ਗਿਆ ਹੈ।

ਸz. ਬੇਦੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਦਬਕਾ ਕੇ ਰੱਖਣਾ ਚਾਹੁੰਦੀ ਹੈ ਅਤੇ ਸz. ਬਰਜਿੰਦਰ ਸਿੰਘ ਹਮਦਰਦ ਦੇ ਉੱਤੇ ਪਰਚਾ ਦਰਜ ਕਰਨ ਦਾ ਮਕਸਦ ਲੋਕਾਂ ਨੂੰ ਡਰਾਉਣਾ ਹੈ ਤਾਂ ਕਿ ਲੋਕ ਆਮ ਆਦਮੀ ਪਾਰਟੀ ਦੇ ਦਬਾਅ ਹੇਠ ਆ ਜਾਣ। ਉਹਨਾਂ ਇਸ ਐਫ ਆਈ ਆਰ ਦੇ ਸਮੇਂ ਉੱਤੇ ਸਵਾਲ ਚੁੱਕਦੇ ਆ ਕਿਹਾ ਕਿ ਪਰਚਾ ਕਰਨ ਦਾ ਸਮਾਂ ਚੋਣਾਂ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ ਤਾਂ ਕਿ ਪੰਜਾਬੀਆਂ ਦੇ ਉੱਤੇ ਆਪਣਾ ਦਬਦਬਾ ਬਣਾ ਕੇ ਲੋਕਾਂ ਨੂੰ ਡਰਾਇਆ ਜਾ ਸਕੇ ਪਰ ਪੰਜਾਬੀ ਹਮੇਸ਼ਾ ਇਸ ਗੱਲ ਦੇ ਵਿਰੋਧੀ ਰਹੇ ਹਨ ਜੇਕਰ ਕੋਈ ਉਹਨਾਂ ਤੋਂ ਦਬਾਅ ਹੇਠ ਕੰਮ ਕਰਾਉਣ ਦਾ ਯਤਨ ਕਰੇ, ਉਹਨੂੰ ਪੰਜਾਬੀ ਮੂੰਹ ਤੋੜਵਾਂ ਜਵਾਬ ਦਿੰਦੇ ਹਨ।