ਅਜਾਇਬ ਸਿੰਘ ਬੋਪਾਰਾਏ ਬਣੇ ਪ੍ਰੈਸ ਕਲੱਬ ਗੜ੍ਹਸ਼ੰਕਰ ਦੇ ਪ੍ਰਧਾਨ
ਗੜ੍ਹਸ਼ੰਕਰ - ਗੜ੍ਹਸ਼ੰਕਰ ਡੇਟਲਾਇਨ ਲਾਇਨ ਦੇ ਪੱਤਰਕਾਰਾਂ ਦੀ ਇੱਕ ਵਿਸ਼ੇਸ਼ ਬੈਠਕ ਗੜ੍ਹਸ਼ੰਕਰ ਵਿੱਚ ਹੋਈ ਜਿਸ ਵਿੱਚ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਬਾਅਦ ਸਰਬਸੰਮਤੀ ਨਾਲ ਪ੍ਰੈਸ ਕਲੱਬ ਗੜ੍ਹਸ਼ੰਕਰ ਦਾ ਆਗਾਮੀ ਦੋ ਸਾਲਾਂ ਲਈ ਚੋਣ ਕੀਤੀ ਗਈ।

ਜਿਸ ਵਿੱਚ ਡਾ.ਜੇਬੀ ਸੇਖੋਂ ਨੂੰ ਪੈਟਰਨ, ਅਜਾਇਬ ਸਿੰਘ ਬੋਪਾਰਾਏ ਨੂੰ ਕਲੱਬ ਪ੍ਰਧਾਨ, ਲੋਕੇਸ਼ ਵਾਲੀਆ ਨੂੰ ਉਪ ਪ੍ਰਧਾਨ, ਰਾਜਿੰਦਰ ਸਿੰਘ ਨੂੰ ਜਨਰਲ ਸਕੱਤਰ, ਫੂਲਾ ਰਾਮ ਨੂੰ ਖਜਾਨਚੀ, ਜਸਵੀਰ ਸਿੰਘ ਝੱਲੀ ਨੂੰ ਪ੍ਰੈਸ ਸਕੱਤਰ, ਮਨਜਿੰਦਰ ਕੁਮਾਰ ਪੈਂਸਰਾ ਨੂੰ ਸਹਾਇਕ ਸਕੱਤਰ ਚੁਣੇ ਗਏ। ਇਸ ਹੀ ਤਰਾਂ ਲਖਵਿੰਦਰ ਸਿੰਘ ਧਾਲੀਵਾਲ, ਰਾਮਪਾਲ ਭਾਰਦਵਾਜ, ਗੁਰਪ੍ਰੀਤ ਪਾਲ ਸੂੰਨੀ ਅਤੇ ਬਲਵੀਰ ਚੋਪੜਾ ਨੂੰ ਮੈਂਬਰ ਚੁਣਿਆ ਗਿਆ।