
ਪੁਲਿਸ ਵੱਲੋਂ ਮੋਬਾਇਲ ਟਾਵਰਾਂ ਦੇ ਉਪਕਰਨ ਚੋਰੀ ਕਰਨ ਵਾਲੇ ਦੋ ਦੋਸ਼ੀ ਗ੍ਰਿਫਤਾਰ
ਪਟਿਆਲਾ, 20 ਮਈ - ਸੀਨੀਅਰ ਕਪਤਾਨ ਪੁਲਿਸ ਵਰੁਣ ਸ਼ਰਮਾ ਨੇ ਦੱਸਿਆ ਹੈ ਕਿ ਜ਼ਿਲ੍ਹਾ ਪਟਿਆਲਾ ਦੇ ਵੱਖ ਵੱਖ ਖੇਤਰਾਂ ਵਿੱਚ ਮੋਬਾਇਲ ਫੋਨ ਦੇ ਟਾਵਰਾਂ ਦੇ ਉਪਕਰਨਾਂ ਦੀਆਂ ਚੋਰੀਆਂ ਹੋ ਰਹੀਆਂ ਸਨ, ਇੰਨ੍ਹਾ ਵਾਰਦਾਤਾਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਟਰੇਸ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ,
ਪਟਿਆਲਾ, 20 ਮਈ - ਸੀਨੀਅਰ ਕਪਤਾਨ ਪੁਲਿਸ ਵਰੁਣ ਸ਼ਰਮਾ ਨੇ ਦੱਸਿਆ ਹੈ ਕਿ ਜ਼ਿਲ੍ਹਾ ਪਟਿਆਲਾ ਦੇ ਵੱਖ ਵੱਖ ਖੇਤਰਾਂ ਵਿੱਚ ਮੋਬਾਇਲ ਫੋਨ ਦੇ ਟਾਵਰਾਂ ਦੇ ਉਪਕਰਨਾਂ ਦੀਆਂ ਚੋਰੀਆਂ ਹੋ ਰਹੀਆਂ ਸਨ, ਇੰਨ੍ਹਾ ਵਾਰਦਾਤਾਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਟਰੇਸ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ, ਜਿਸ ਤਹਿਤ ਯੁਗੇਸ਼ ਸ਼ਰਮਾ, ਐਸ ਪੀ (ਜਾਂਚ) ਤੇ ਅਵਤਾਰ ਸਿੰਘ (ਡੀ ਐਸ ਪੀ (ਡੀ) ਪਟਿਆਲਾ ਦੀ ਅਗਵਾਈ ਵਿੱਚ ਸੀ.ਆਈ.ਏ. ਪਟਿਆਲਾ ਦੀ ਟੀਮ ਵੱਲੋਂ ਥਾਣਾ ਪਸਿਆਣਾ ਦੇ ਏਰੀਏ ਵਿੱਚੋਂ ਮੋਬਾਇਲ ਟਾਵਰਾਂ 'ਤੇ ਬੀ ਟੀ ਐਸ (ਬੇਸ ਟਰਾਂਸੀਵਰ ਸਟੇਸ਼ਨ) ਉਪਕਰਨਾਂ ਦੀਆਂ ਚੋਰੀਆਂ ਨੂੰ ਟਰੇਸ ਕਰਦੇ 16 ਮਈ ਨੂੰ ਮੈਣ ਤੋਂ ਸਵਾਜਪੁਰ ਰੋਡ 'ਤੇ ਨਾਕਾਬੰਦੀ ਦੌਰਾਨ ਦੋ ਦੋਸ਼ੀਆਂ ਅਮਿਤ ਵਾਸੀ ਪਿੰਡ ਉਚਾਣਾ ਥਾਣਾ ਉਚਾਣਾ ਜ਼ਿਲ੍ਹਾ ਜੀਂਦ (ਹਰਿਆਣਾ) ਅਤੇ ਰਾਜ ਕੁਮਾਰ ਉਰਫ ਰਾਜੂ ਪੁੱਤਰ ਵਾਸੀ ਪਿੰਡ ਸਾਹਿਵਾ ਗੰਜ ਥਾਦਾ ਬੰਦੂਆ ਕਲਾਂ ਜ਼ਿਲ੍ਹਾ ਸੁਲਤਾਨਪੁਰ (ਯ.ਪੀ.) ਹਾਲ ਕਿਰਾਏਦਾਰ ਸੋਹਾਣਾ ਜ਼ਿਲ੍ਹਾ ਮੋਹਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਪਾਸੋਂ 23 ਬੀ ਟੀ ਐਸ ਕਾਰਡ ਪਲੇਟਾਂ ਬਰਾਮਦ ਹੋਈਆਂ ਹਨ ਜਿਨ੍ਹਾਂ ਦੀ ਕੁਲ ਕੀਮਤ ਕਰੀਬ 24 ਲੱਖ ਰੁਪਏ ਬਣਦੀ ਹੈ। ਐਸ.ਐਸ.ਪੀ. ਪਟਿਆਲਾ ਨੇ ਦੱਸਿਆ ਕਿ ਐਸ.ਆਈ. ਜਸਪਾਲ ਸਿੰਘ ਸੀ.ਆਈ.ਏ. ਪਟਿਆਲਾ ਦੀ ਟੀਮ ਥਾਣਾ ਪਸਿਆਣਾ ਏਰੀਆ ਵਿੱਚ ਮੌਜੂਦ ਸੀ ਜਿੱਥੇ ਗੁਪਤ ਸੂਚਨਾ ਦੇ ਅਧਾਰ 'ਤੇ ਮੈਣ ਤੋਂ ਸਵਾਜਪੁਰ ਰੋਡ 'ਤੇ ਅਮਿਤ ਨੂੰ ਗ੍ਰਿਫ਼ਤਾਰ ਕੀਤਾ ਜੋ ਜਾਅਲੀ ਨੰਬਰ ਵਾਲੇ ਮੋਟਰ ਸਾਈਕਲ 'ਤੇ ਸੀ। ਦੋਸ਼ੀ ਮੋਬਾਇਲ ਟਾਵਰਾਂ ਦੇ ਉਪਕਰਨ ਚੋਰੀ ਕਰਕੇ ਅੱਗੇ ਰਾਜ ਕੁਮਾਰ ਉਰਫ ਰਾਜੂ ਵਾਸੀ ਪਿੰਡ ਸਾਹਿਵਾ ਗੰਜ ਥਾਣਾ ਬੰਦੂਆ ਕਲਾਂ ਜ਼ਿਲ੍ਹਾ ਸੁਲਤਾਨਪੁਰ (ਯ.ਪੀ.) ਹਾਲ ਵਾਸੀ ਸੋਹਾਣਾ ਨੂੰ ਵੇਚਦਾ ਸੀ, ਜੋ ਕਬਾੜੀ ਦਾ ਕੰਮ ਕਰਦਾ ਹੈ। ਰਾਜ ਕੁਮਾਰ ਖਿਲਾਫ ਪਹਿਲਾਂ ਵੀ ਮੁਕੱਦਮਾ ਦਰਜ ਹੈ। ਐਸ.ਐਸ.ਪੀ. ਨੇ ਹੋਰ ਦੱਸਿਆ ਕਿ ਦੋਸ਼ੀ ਅਮਿਤ ਅਤੇ ਰਾਜ ਕੁਮਾਰ ਨੂੰ ਅਦਾਲਤ 'ਚ ਪੇਸ਼ ਕਰਕੇ 21 ਮਈ ਤਕ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਜਿਸ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
