ਸ਼ਾਸ਼ਤਰੀ ਮਾਡਲ ਸਕੂਲ ਵਿਖੇ ਵਿਦਿਆਰਥੀਆਂ ਨੂੰ ਚੋਣ ਪ੍ਰਕਿਆ ਬਾਰੇ ਜਾਣੂ ਕਰਵਾਇਆ

ਐਸ ਏ ਐਸ ਨਗਰ, 17 ਮਈ - ਸ਼ਾਸਤਰੀ ਮਾਡਲ ਸਕੂਲ ਫੇਜ਼-1, ਮੁਹਾਲੀ ਵਿਖੇ ਸਕੂਲ ਦੇ ਵਿਦਿਆਰਥੀਆਂ ਨੂੰ ਚੋਣ ਪਕ੍ਰਿਆ ਬਾਰੇ ਜਾਣੂ ਕਰਵਾਉਣ ਲਈ ਹੈਡ ਬੁਆਏ ਅਤੇ ਹੈਡ ਗਰਲ ਦੀ ਚੋਣ ਕਰਵਾਈ ਗਈ। ਇਸਦੇ ਨਾਲ ਹੀ ਸਕੂਲ ਦੇ ਸਮਾਜਿਕ ਸਿਖਿਆ ਦੇ ਅਧਿਆਪਕਾਂ ਅਤੇ ਅਧਿਆਪਕਾਵਾਂ ਵਲੋਂ ਵਿਦਿਆਰਥੀਆਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ ਗਿਆ।

ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਵਿੱਚ ਕਰਵਾਈ ਗਈ ਹੈਡ ਬੁਆਏ ਅਤੇ ਹੈਡ ਗਰਲ ਦੀ ਚੋਣ ਲਈ ਬਾਰ੍ਹਵੀਂ ਜਮਾਤ ਦੇ ਚਾਰ ਲੜਕੇ ਯਸ਼ਮੀਤ ਸੋਢੀ, ਹਰਸ਼ ਵੈਦ, ਇੰਦਰਜੀਤ ਸਿੰਘ ਅਤੇ ਕਾਵਿਸ਼ ਭੱਟੀ ਅਤੇ ਚਾਰ ਲੜਕੀਆਂ ਤਾਨੀਆ, ਅਵਨੀਤ ਕੌਰ, ਤਾਨੀਆ ਸਿੰਘ ਰਾਜਪੂਤ ਅਤੇ ਜਸਮੀਨ ਕੌਰ ਨੇ ਭਾਸ਼ਨਾਂ ਰਾਹੀਂ ਆਪੋ ਆਪਣੇ ਚੋਣ ਨਿਸ਼ਾਨ ਅਤੇ ਸਕੂਲ ਪ੍ਰਤੀ ਕਰਨ ਵਾਲੇ ਕੰਮਾਂ ਬਾਰੇ ਬਾਕੀ ਸਕੂਲ ਦੇ ਵਿਦਿਆਰਥੀਆਂ ਨਾਲ਼ ਵਿਚਾਰ ਸਾਂਝੇ ਕੀਤੇ। ਇਸ ਉਪਰੰਤ ਵਿਦਿਆਰਥੀਆਂ ਵਲੋਂ ਆਪਣੇ ਉਮੀਦਵਾਰ ਦੀ ਚੋਣ ਲਈ ਬੈਲਟ ਪੇਪਰ ਤੇ ਬਣੇ ਚੋਣ ਨਿਸ਼ਾਨ ਤੇ ਮੋਹਰ ਲਗਾ ਕੇ ਬੈਲਟ ਬਾਕਸ ਵਿਚ ਵੋਟ ਪਾਈ।

ਰਿਟਰਨਿੰਗ ਅਫ਼ਸਰ ਦੀ ਭੂਮਿਕਾ ਮੈਡਮ ਬੌਬੀ ਨੇ ਅਤੇ ਪੋਲਿੰਗ ਅਫ਼ਸਰ ਦੀ ਭੂਮਿਕਾ ਮੈਡਮ ਕਮਲਜੀਤ ਕੌਰ ਨੇ ਨਿਭਾਈ। ਇਸ ਦੌਰਾਨ ਵਿਦਿਆਰਥੀਆਂ ਵਿੱਚ ਚੋਣਾਂ ਪ੍ਰਤੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਚੋਣ ਦਾ ਇਹ ਸਾਰਾ ਕੰਮ ਬੜੇ ਵਧੀਆ ਢੰਗ ਨਾਲ ਨੇਪਰੇ ਚੜਿਆ। ਵੋਟਾਂ ਪਾਉਣ ਦਾ ਕੰਮ ਸਮਾਪਤ ਹੋਣ ਤੇ ਬੈਲਟ ਬਾਕਸ ਨੂੰ ਸੀਲ ਕਰਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਆਰ ਬਾਲਾ ਦੇ ਸੁਪੁਰਦ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ ਚੋਣ ਨਤੀਜੇ ਦਾ ਐਲਾਨ 20 ਮਈ ਨੂੰ ਸਵੇਰੇ ਦੀ ਸਕੂਲ ਅਸੈਬਂਲੀ ਵਿਚ ਕੀਤਾ ਜਾਵੇਗਾ।