ਲੋਕ ਸਭਾ ਦੀਆਂ ਚੋਣਾਂ-2024 ਨੂੰ ਗਰੀਨ ਚੋਣਾਂ ਵਜੋਂ ਕਰਵਾਈਆ ਜਾਣਗੀਆਂ: ਜ਼ਿਲ੍ਹਾ ਚੋਣ ਅਫਸਰ
ਨਵਾਂਸ਼ਹਿਰ, 17 ਮਈ :- ਪੰਜਾਬ ਰਾਜ ਵਿੱਚ ਲੋਕ ਸਭਾ ਦੀਆਂ ਚੋਣਾਂ-2024 ਮਿਤੀ 01.06.2024 ਨੂੰ ਹੋਣੀਆਂ ਨਿਸ਼ਚਿਤ ਹੋਈਆਂ ਹਨ। ਇਨ੍ਹਾਂ ਲੋਕ ਸਭਾ ਦੀਆਂ ਚੋਣਾਂ-2024 ਨੂੰ ਗਰੀਨ ਚੋਣਾਂ ਵਜੋਂ ਕਰਵਾਉਣ ਲਈ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ, ਆਈ.ਏ.ਐਸ. ਨੇ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਦੂਦ ਅੰਦਰ ਆਉਂਦੇ ਸਮੂਹ ਵਿਅਕਤੀ, ਆਪਣੇ ਵਾਹਣਾਂ (ਦੋ ਪਹੀਆ/ਚਾਰ ਪਹੀਆ ਵਾਹਣ ਅਤੇ ਹੋਰ ਵਾਹਣ, ਜਿਨ੍ਹਾਂ ਦਾ ਸਰਕਾਰੀ ਹਦਾਇਤਾਂ ਮੁਤਾਬਕ ਪ੍ਰਦੂਸ਼ਣ ਕਰਵਾਉਣਾ ਜਰੂਰੀ ਹੋਵੇ) ਨੂੰ ਬਿਨ੍ਹਾਂ ਪ੍ਰਦੂਸ਼ਣ ਸਰਟੀਫਿਕੇਟ ਤੋਂ ਨਹੀਂ ਚਲਾਉਂਣਗੇ।

ਉਨ੍ਹਾਂ ਨੇ ਕਿਹਾ ਕਿ ਇਸ ਹੁਕਮ ਨੂੰ ਸੀਨੀਅਰ ਪੁਲਿਸ ਕਪਤਾਨ ਸ਼ਹੀਦ ਭਗਤ ਸਿੰਘ ਨਗਰ, ਰਿਜਨਲ ਟਰਾਂਸਪੋਰਟ ਅਫਸਰ ਸ਼ਹੀਦ ਭਗਤ ਸਿੰਘ ਨਗਰ ਅਤੇ ਉਪ ਮੰਡਲ ਮੈਜਿਸਟਰੇਟ, ਨਵਾਂਸ਼ਹਿਰ/ਬੰਗਾ/ਬਲਾਚੌਰ ਲਾਗੂ ਕਰਵਾਉਣ ਦੇ ਜਿੰਮੇਵਾਰ ਹੋਣਗੇ।