ਪਿੰਡ ਲਲਵਾਨ ਅਤੇ ਖੰਨੀ ਦੇ ਜੰਗਲ ਵਿਚ ਲੱਗੀ ਭਿਆਨਕ ਅੱਗ ਨੇ ਮਚਾਇਆ ਕਹਿਰ

ਗੜ੍ਹਸ਼ੰਕਰ 14 ਮਈ - ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜੰਗਲਾਂ ਨੂੰ ਲੱਗ ਰਹੀਆਂ ਅੱਗਾਂ ਅਤੇ ਕਣਕ ਦੀ ਸੜਾਈ ਜਾ ਰਹੀ ਨਾੜ ਕਾਰਨ ਤਾਪਮਾਨ ਵਿਚ ਹੋ ਰਹੇ ਵਾਧੇ ਅਤੇ ਹਵਾ ਵਿਚ ਘੁਲ ਰਹੀਆਂ ਜ਼ਹਿਰਾਂ ਪ੍ਰਤੀ ਵਰਤੇ ਜਾ ਰਹੇ ਅਵੇਸਲੇਪਨ ਦੀ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਡਵੀਜ਼ਨਲ ਫਾਰਸਟ ਅਫਸਰ ਜੀ ਅਤੇ ਡਿਪਟੀ ਕਮਿਸ਼ਨਰ ਹੁਸਿ਼ਆਰ ਪੁਰ ਸ਼੍ਰੀਮਤੀ ਕੋਮਲ ਮਿੱਤਲ ਜੀ ਦੇ ਮਾਮਲਾ ਧਿਆਨ ਹੇਠ ਲਿਆਉਣ ਦੇ ਬਾਵਜੂਦ ਵੀ ਨਹੀਂ ਹੋਈ ਕੋਈ ਸਾਰਥਿਕ ਕਾਰਵਾਈ।

ਧੀਮਾਨ ਨੇ ਦਸਿਆ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਵਾਤਾਵਰਣ ਪ੍ਰਤੀ ਅਣਗਹਿਲੀਆਂ ਵਰਤ ਰਹੀ ਹੈ,ਉਹ ਮਨੁੱਖਤਾ ਲਈ ਅਤਿ ਘਾਤਕ ਹੈ ਤੇ ਪ੍ਰਦੂਸ਼ਣ ਅਤੇ ਵੱਧੇ ਰਹੇ ਤਾਪਮਾਨ ਨੂੰ ਰੋਕਣ ਲਈ ਨਾ ਪਰਿਆਪਤ ਹੈ। ਜਦੋਂ ਕਿ ਪ੍ਰਦੂਸ਼ਣ ਨੂੰ ਅਤੇ ਲੱਗ ਰਹੀਆ ਅੱਗਾਂ ਨੂੰ ਅਗਰ ਪੰਜਾਬ ਸਰਕਾਰ ਚਾਹੇ ਤਾਂ ਅਸਾਨੀ ਨਾਲ ਰੋਕ ਸਦੀ ਹੈ ਤੇ ਸਰਕਾਰ ਦੇ ਵਾਤਾਵਰਣ ਪ੍ਰਮੀ ਵੀ ਅਪਣੀ ਕੁਟੀਆ ਵਿਚ ਅਲੋਪ ਹੋ ਗਏ ਹਨ। ਅਤਿ ਦੀ ਗਰਮੀ ਵਿਚ ਸਿਖਰ ਦੁਪਹਿਰੇ ਅੱਗ ਦੇ ਤਾਂਡਵ ਨੇ ਤਾੜ ਤਾੜ ਕਰਕੇ ਜੰਗਲ ਅਤੇ ਬੇਬੀ ਦਰਖਤਾਂ, ਪੰਛੀਆਂ ਆਦਿ ਦੇ ਪਟਾਕੇ ਬਜਾਏ, ਅੱਗ ਦੀ ਅਵਾਜ ਐਨੀ ਭਿਆਨਕ ਸੀ ਕਿ ਜਿਸ ਦਾ ਦੂਰ ਦੂਰ ਤੱਕ ਸੇਕ ਆ ਰਿਹਾ ਸੀ। ੳਨ੍ਹਾਂ ਦਸਿਆ ਕਿ ਵਣ ਵਿਭਾਗ ਅਤੇ ਜੰਗਲੀ ਜੀਵ ਵਿਭਾਗ ਕੋਲ ਨਾ ਤਾਂ ਸਟਾਫ ਪੂਰਾ ਹੈ ਅਤੇ ਨਾ ਹੀ ਮੁਢੱਲੇ ਲੋੜੀਂਦੇ ਸੰਸਸਾਧਨ,ਜਿਨ੍ਹਾਂ ਕਰਕੇ ਜੰਗਲ ਦਾ ਭਾਰੀ ਨੁਕਸਾਨ ਪੰਜਾਬ ਸਰਕਾਰ ਵਲੋਂ ਕਰਵਾਇਆ ਜਾ ਰਿਹਾ ਹੈ।ਉਨ੍ਹਾਂ ਦਸਿਆ ਕਿ ਮਈ 2022 ਵਿਚ ਪੰਜਾਬ ਸਰਕਾਰ ਨੇ ਬੜੇ ਸ਼ਾਨੇ ਸੋਂਕ ਨਾਲ ਖੇਤਾਂ ਦੀ ਰਹਿੰਦ ਖੂੰਦ ਅਤੇ ਕਣਕ ਦੀ ਨਾੜ ਨੂੰ ਸਾੜਣ ਤੋਂ ਰੋਕਣ ਲਈ ਬੜੀ ਵਾਹ ਵਾਹ ਖੱਟੀ ਪਰ ਸਭ ਕੁਝ ਦਿਲੀ ਦੇ ਮੀਡੀਏ ਦੀ ਦਹਿਲੀਜ ਤੱਕ ਹੀ ਸੀਮਤ ਹੋ ਕੇ ਰਹਿ ਗਿਆ।ਕੀ ਹੁਣ ਪੰਜਾਬ ਦਾ ਧੂਆਂ ਦਿਲੀ ਨਹੀਂ ਜਾਂਦਾ ਤੇ ਉਦੋਂ ਹੀ ਜਾਂਦਾ ਸੀ ਜਦੋਂ ਪੰਜਾਬ ਵਿਚ ਕਾਂਗਰਸ ਅਤੇ ਅਕਾਲੀ ਦਲ ਦੀ ਸਰਕਾਰ ਸੀ।
ਧੀਮਾਨ ਨੇ ਦਸਿਆ ਕਿ ਕੰਡੀ ਇਲਾਕੇ ਵਿਚ ਪਿੰਡ ਲਲਵਾਨ, ਖੰਨੀ,ਫਤਿਹ ਪੁਰ ਕੋਠੀ,ਮੈਲੀ ਆਦਿ ਜੰਗਲ ਅਪਣੀ ਵਿਸਾ਼ਲਤਾ ਨਾਲ ਭਰਪੂਰ ਹੈ ਪਰ ਪੰਜਾਬ ਸਰਕਾਰ ਦੀ ਅਨੁਸ਼ਾਸ਼ਨਹੀਨਤਾ ਅਤੇ ਅਣਗਹਿਲੀਆਂ ਸਦਕਾ ਪੂਰੀ ਤਰ੍ਹਾਂ ਤੇਜੀ ਨਾਲ ਤਬਾਹ ਹੋ ਰਿਹਾ ਜੰਗਲ ਅਤੇ ਜੰਗਲ ਵਿਚ ਵੱਡਾ ਉਜਾੜਾ ਵੇਖਣ ਨੂੰ ਮਿਲ ਰਿਹਾ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਹਦੇਦਾਰਾਂ ਦੇ ਜੰਗਲ ਦੀ ਤਬਾਹੀ ਕਰਵਾਉਣ ਅਤੇ ਨਿਯਮਾਂ ਦੀ ਥਾਂ ਅਪਣੀ ਮਰਜੀ ਨਾਲ ਕੰਮ ਕਰਵਾਉਣ ਦੀ ਇਜਾਜਤ ਦੇ ਕੇ ਤਬਾਹਹ ਦੇ ਸੰਕੇਤ ਦਿਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਕੰਡੀ ਇਲਾਕੇ ਵਿਚ ਲੱਗ ਰਹੀਆਂ ਅੱਗਾਂ ਸਮੂਚੇ ਪੰਜਾਬ ਦੀ ਭਗੋਲਿਕ ਸਥਿਤੀ ਲਈ ਨੁਕਸਾਨ ਦੇਹ ਹਨ।ਅਗਰ ਜੰਗਲਾਂ ਦੀ ਮਹੱਤਤਾ ਨੂੰ ਪੂਰੀਲ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਭੱਵਿਖ ਕੰਡੀ ਇਲਾਕੇ ਦਾ ਉਜਾੜਾ ਵੇਖਣ ਨੂੰ ਮਿਲੇਗਾ।ਉਨ੍ਹਾਂ ਕਿਹਾ ਕਿ ਜੰਗਲ ਪੂਰੀ ਤਰ੍ਹਾਂ ਸੁੱਕ ਰਹੇ ਹਨ।ਜੰਗਲ ਵਿਚ ਨਮੀ ਨਾ ਦੀ ਕੋਈ ਚੀਜ਼ ਵੀ ਨਹੀਂ ਹੈ।ਧੀਮਾਨ ਨੇ ਕੰਡੀ ਇਲਾਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜੰਗਲਾਂ ਨੂੰ ਅੱਗਾਂ ਅਤੇ ਨਜਾਇਜ ਕਟਾੲ. ਤੋਂ ਬਚਾਉਣ ਲਈ ਇਕਜੁੱਟ ਹੋਣ ਤੇ ਜੰਗਲ ਮਾਫੀਏ ਵਿਰੁਧ ਇਕਜੁ਼ਟ ਹੋਣ।