ਵਧੀਆ ਰਿਹਾ ਜੈਮ ਸਕੂਲ ਦਾ 10ਵੀਂ ਅਤੇ 12ਵੀਂ ਦਾ ਨਤੀਜਾ

ਐਸ ਏ ਐਸ ਨਗਰ, 13 ਮਈ - ਸੀ ਬੀ ਐਸ ਈ ਵੱਲੋਂ ਐਲਾਨੇ ਗਏ ਦਸਵੀਂ ਅਤੇ ਬਾਰਵੀਂ ਦੇ ਨਤੀਜੇ ਵਿੱਚ ਜੈਮ ਪਬਲਿਕ ਸਕੂਲ ਮੁਹਾਲੀ ਦਾ ਨਤੀਜਾ ਵਧੀਆ ਰਿਹਾ ਹੈ। ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਮੰਨਤ ਨੇ 97 ਫੀਸਦੀ, ਪਰਮੀਤ ਸਿੰਘ ਨੇ 95 ਫੀਸਦੀ, ਅਤੇ ਜ਼ਨੀਸ਼ਾ ਨੇ 94 ਫੀਸਦੀ ਅੰਕ ਹਾਸਲ ਕੀਤੇ ਹਨ।

ਐਸ ਏ ਐਸ ਨਗਰ, 13 ਮਈ - ਸੀ ਬੀ ਐਸ ਈ ਵੱਲੋਂ ਐਲਾਨੇ ਗਏ ਦਸਵੀਂ ਅਤੇ ਬਾਰਵੀਂ ਦੇ ਨਤੀਜੇ ਵਿੱਚ ਜੈਮ ਪਬਲਿਕ ਸਕੂਲ ਮੁਹਾਲੀ ਦਾ ਨਤੀਜਾ ਵਧੀਆ ਰਿਹਾ ਹੈ। ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਮੰਨਤ ਨੇ 97 ਫੀਸਦੀ, ਪਰਮੀਤ ਸਿੰਘ ਨੇ 95 ਫੀਸਦੀ, ਅਤੇ ਜ਼ਨੀਸ਼ਾ ਨੇ 94 ਫੀਸਦੀ ਅੰਕ ਹਾਸਲ ਕੀਤੇ ਹਨ। ਉਹਨਾਂ ਦੱਸਿਆ ਕਿ ਬਾਰਵੀਂ ਦੇ ਵਿਦਿਆਰਥੀ ਪਰਮਿੰਦਰ ਸਿੰਘ ਨੇ 98 ਫੀਸਦੀ ਅਤੇ ਜਸਕੀਰਤ ਕੌਰ (ਦੋਵੇਂ ਹਿਯੂਮੈਨਟੀਜ਼) ਨੇ 93 ਫੀਸਦੀ, ਦਰਸ਼ਨ ਸਿੰਘ (ਸਾਇੰਸ) ਨੇ 91 ਫੀਸਦੀ ਅਤੇ ਯਸ ਜਸਵਾਲ (ਕਾਮਰਸ) ਨੇ ਨੇ 85ਫੀਸਦੀ ਅੰਕ ਹਾਸਲ ਕਰਕੇ ਸਕੂਲ ਅਤੇ ਮਾਂਪਿਆਂ ਦਾ ਨਾਮ ਰੌਸ਼ਨ ਕੀਤਾ ਹੈ।