ਸੰਤ ਈਸ਼ਰ ਸਿੰਘ ਪਬਲਿਕ ਸਕੂਲ ਦਾ 10ਵੀਂ ਅਤੇ 12ਵੀਂ ਦਾ ਨਤੀਜਾ 100 ਫੀਸਦੀ

ਐਸ ਏ ਐਸ ਨਗਰ, 13 ਮਈ - ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਫੇਜ਼ 7 ਮੁਹਾਲੀ ਦੇ ਵਿਦਿਆਰਥੀਆਂ ਦਾ ਬਾਰ੍ਹਵੀਂ ਜਮਾਤ ਦਾ ਸੀ. ਬੀ. ਐਸ. ਈ. ਇਮਤਿਹਾਨ ਦਾ ਨਤੀਜਾ ਨਤੀਜਾ 100 ਫੀਸਦੀ ਰਿਹਾ।

ਐਸ ਏ ਐਸ ਨਗਰ, 13 ਮਈ - ਸੰਤ ਈਸ਼ਰ ਸਿੰਘ ਪਬਲਿਕ ਸਕੂਲ, ਫੇਜ਼ 7 ਮੁਹਾਲੀ ਦੇ ਵਿਦਿਆਰਥੀਆਂ ਦਾ ਬਾਰ੍ਹਵੀਂ ਜਮਾਤ ਦਾ ਸੀ. ਬੀ. ਐਸ. ਈ. ਇਮਤਿਹਾਨ ਦਾ ਨਤੀਜਾ ਨਤੀਜਾ 100 ਫੀਸਦੀ ਰਿਹਾ।
ਸਕੂਲ ਦੇ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਅਮਾਨਤ ਕੌਰ ਟਿਵਾਣਾ ਨੇ (92.6 ਫੀਸਦੀ), ਅਰਨੈਨੀ ਨੇ (91.6 ਫੀਸਦੀ ), ਸ਼੍ਰੇਯਾ ਸ਼੍ਰੇਸ਼ਠ ਨੇ (90 ਫੀਸਦੀ), ਯਸ਼ਨੂਰ ਬੈਦਵਾਨ ਨੇ (90 ਫੀਸਦੀ) ਅਤੇ ਸ਼ਿਵਾਨੀ ਰਾਵਤ ਨੇ (91 ਫੀਸਦੀ) ਅੰਕ ਪ੍ਰਾਪਤ ਕੀਤੇ ਹਨ।
ਉਹਨਾਂ ਦੱਸਿਆ ਕਿ ਸਕੂਲ ਦਾ ਦਸਵੀਂ ਜਮਾਤ ਦਾ ਸੀ. ਬੀ. ਐਸ. ਈ. ਇਮਤਿਹਾਨ ਦਾ ਨਤੀਜਾ ਵੀ ਵਧੀਆ ਰਿਹਾ ਹੈ। ਉਹਨਾਂ ਦੱਸਿਆ ਕਿ ਸਕੂਲ ਦੇ ਕੁੱਲ 70 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ ਅਤੇ ਸਾਰੇ ਹੀ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ। ਸਕੂਲ ਦੀ ਵਿਦਿਆਰਥਣ ਜਸਲੀਨ ਕੌਰ ਨੇ 95.4 ਫੀਸਦੀ, ਨਵਪ੍ਰੀਤ ਸਿੰਘ ਨੇ 92.6 ਫੀਸਦੀ, ਗਗਨਪ੍ਰੀਤ ਸਿੰਘ ਨੇ 92 ਫੀਸਦੀ, ਚੰਨਪ੍ਰੀਤ ਕੌਰ ਨੇ 91.8 ਫੀਸਦੀ, ਯਸ਼ਿਸ਼ਟ ਸੱਚਦੇਵਾ ਨੇ 91.4 ਫੀਸਦੀ ਤੇ ਅੰਕਿਤਾ ਮਿਸ਼ਰਾ ਨੇ 91 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਸਕੂਲ ਡਾਇਰੈਕਟਰ ਪਵਨਦੀਪ ਕੌਰ ਗਿੱਲ ਨੇ ਕਿਹਾ ਕਿ ਵਿਦਿਆਰਥੀਆਂ ਦੀ ਲਗਨ, ਸਖ਼ਤ ਮਿਹਨਤ ਅਤੇ ਸਕੂਲ ਅਧਿਆਪਕਾਂ ਦੇ ਮਾਰਗ ਦਰਸ਼ਨ ਰੰਗ ਲਿਆਇਆ ਹੈ ਅਤੇ ਵਿਦਿਆਰਥੀਆਂ ਨੇ ਚੰਗੀ ਕਾਰਗੁਜਾਰੀ ਨਾਲ ਸਕੂਲ ਅਤੇ ਮਾਂਪਿਆਂ ਦਾ ਨਾਂ ਰੌਸ਼ਨ ਕੀਤਾ ਹੈ।