
ਪੰਜਾਬ ਰੋਡਵੇਜ ਰਿਟਾਇਰਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ
ਹੁਸ਼ਿਆਰਪੁਰ - ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ (ਰਜਿ) ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਅਵਤਾਰ ਸਿੰਘ ਝਿੰਗੜ ਚੇਅਰਮੈਨ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਈ। ਮੀਟਿੰਗ ਸ਼ੁਰੂ ਹੋਣ ਤੇ ਅੱਜ ਇਸ ਜੱਥੇਬੰਦੀ ਵਿੱਚ ਨਵੇ ਆਏ ਮੈਂਬਰ ਖੜਕਾ ਸਿੰਘ ਸਬ ਇੰਸਪੈਕਟਰ ਪੰਜਾਬ ਰੋਡਵੇਜ਼ ਨਵਾਂਸ਼ਹਿਰ ਨੂੰ ਸਨਮਾਨਿਤ ਕਰਕੇ ਜੱਥੇਬੰਦੀ ਵਿਚ ਸ਼ਾਮਿਲ ਕੀਤਾ ਗਿਆ।
ਹੁਸ਼ਿਆਰਪੁਰ - ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ (ਰਜਿ) ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਅਵਤਾਰ ਸਿੰਘ ਝਿੰਗੜ ਚੇਅਰਮੈਨ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਈ। ਮੀਟਿੰਗ ਸ਼ੁਰੂ ਹੋਣ ਤੇ ਅੱਜ ਇਸ ਜੱਥੇਬੰਦੀ ਵਿੱਚ ਨਵੇ ਆਏ ਮੈਂਬਰ ਖੜਕਾ ਸਿੰਘ ਸਬ ਇੰਸਪੈਕਟਰ ਪੰਜਾਬ ਰੋਡਵੇਜ਼ ਨਵਾਂਸ਼ਹਿਰ ਨੂੰ ਸਨਮਾਨਿਤ ਕਰਕੇ ਜੱਥੇਬੰਦੀ ਵਿਚ ਸ਼ਾਮਿਲ ਕੀਤਾ ਗਿਆ।
ਇਸ ਤੋਂ ਉਪਰੰਤ ਚੇਅਰਮੈਨ ਅਵਤਾਰ ਸਿੰਘ ਝਿੰਗੜ, ਰਜਿੰਦਰ ਸਿੰਘ ਅਜ਼ਾਦ ਕਾਨੂੰਨੀ ਸਲਾਹਕਾਰ, ਗਿਆਨ ਸਿੰਘ ਭਲੇਠੂ ਜਨਰਲ ਸਕੱਤਰ, ਸ਼ਿਵ ਕੁਮਾਰ, ਗੁਰਬਖਸ਼ ਸਿੰਘ ਸੁਪਰਡੈਂਟ ਦਫਤਰ ਸਕੱਤਰ ਅਤੇ ਐਚ.ਐਸ.ਗਿਲ ਵਾਈਸ ਪ੍ਰਧਾਨ ਨੇ ਆਪਣੇ ਸਾਂਝੇ ਬਿਆਨਾਂ ਵਿਚ ਸਾਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਜੂਦ ਸਰਕਾਰ ਮੁਲਾਜ਼ਮਾ ਪ੍ਰਤੀ ਬਹੁਤ ਬੇਰੁਖੀ ਹੈ। ਅੱਜ ਤੱਕ ਕੇਂਦਰ ਸਰਕਾਰ 50 ਪ੍ਰਤੀਸ਼ਤ ਡੀ.ਏ.ਦੇ ਰਹੀ ਹੈ, ਜਦਕਿ ਪੰਜਾਬ ਸਰਕਾਰ ਖਾਲੀ ਖਜਾਨੇ ਦਾ ਬਹਾਨਾ ਬਣਾ ਕੇ ਟਾਲ ਮਟੋਲ ਕਰ ਰਹੀ ਹੈ।
ਮੁਲਾਜ਼ਮ-ਪੈਨਸ਼ਨਰ ਜੱਥੇਬੰਦੀਆਂ ਦਾ 6ਵੇਂ ਪੇਅ ਕਮਿਸ਼ਨ ਦਾ ਬਕਾਇਆ ਪੈਡਿੰਗ ਪਿਆ ਹੈ। ਕੱਚੇ ਮੁਲਾਜ਼ਮਾਂ ਦਾ ਪੱਕਾ ਕਰਨਾ ਇਕ ਜੁਮਲਾ ਹੈ। ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਲਾਰੇ ਲਗਾ ਕੇ ਆਪ ਸਰਕਾਰ ਤਾਕਤ ਵਿਚ ਆਈ ਸੀ। ਮੁਲਾਜ਼ਮ-ਪੈਨਸ਼ਨਰ ਨੇ ਫੈਸਲਾ ਕੀਤਾ ਹੈ, ਕਿ ਇਸ ਵਾਰੀ ਦੀਆਂ ਲੋਕ ਸਭਾ ਦੀਆਂ ਚੋਣਾ ਵਿੱਚ ਆਪ ਸਰਕਾਰ ਅਤੇ ਕੇਂਦਰ ਸਰਕਾਰ ਦਾ ਸਮੱਰਥਨ ਨਹੀਂ ਕਰਨਗੇ। ਕੇਂਦਰ ਸਰਕਾਰ ਨੇ ਲੋਕਾਂ ਨਾਲ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਜਦਕਿ ਕੋਈ ਵੀ ਨੌਕਰੀ ਨਹੀ ਮਿਲੀ। ਇਥੋਂ ਤਕ ਕਿ ਕੇਂਦਰ ਨੇ ਸਾਰੇ ਮਹਿਕਮੇ ਨਿੱਜੀ ਹੱਥਾਂ ਵਿੱਚ ਦੇ ਦਿੱਤੇ ਹਨ। ਆਮ ਜਨਤਾ ਦੋਨਾਂ ਸਰਕਾਰਾਂ ਤੋਂ ਦੁਖੀ ਹੋਈ ਬੈਠੀ ਹੈ।
ਇਸ ਮੀਟਿੰਗ ਵਿੱਚ ਗੁਰਬਖਸ਼ ਸਿੰਘ, ਅਵਤਾਰ ਸਿੰਘ, ਦਰਸ਼ਨ ਸਿੰਘ ਢਾਡਾ ਐਨ.ਆਰ.ਆਈ., ਰਜਿੰਦਰ ਸਿੰਘ ਗਿਲ, ਹਰਦਿਆਲ ਸਿੰਘ, ਸਰਵਣ ਸਿੰਘ ਯਾਰਡ ਮਾਸਟਰ, ਜਗਜੀਤ ਸਿੰਘ, ਸੋਹਣ ਲਾਲ, ਸ਼ਿਵ ਲਾਲ, ਰਤਨ ਸਿੰਘ, ਮਹਿੰਦਰ ਕੁਮਾਰ, ਗਰੀਬ ਦਾਸ, ਜਗਦੀਸ਼ ਸਿੰਘ ਇੰਸਪੈਕਟਰ, ਜੈਰਾਮ ਭਾਟੀਆ, ਬਾਲ ਕ੍ਰਿਸ਼ਨ, ਹਰਦੀਪ ਸਿੰਘ, ਹਰਮੇਸ਼ ਕੁਮਾਰ, ਦਿਆਲ ਸਿੰਘ, ਕੁਲਦੇਵ ਸਿੰਘ, ਖੜਕਾ ਸਿੰਘ, ਬਲਜੀਤ ਸਿੰਘ, ਮੁਖਤਿਆਰ ਸਿੰਘ, ਕਮਲਜੀਤ ਮਿਨਹਾਸ, ਕਰਨੈਲ ਸਿੰਘ ਅਜੜਾਮ, ਮਨਮੋਹਨ ਸਿੰਘ ਵਾਲੀਆ, ਕੁਲਭੂਸ਼ਨ ਸਿੰਘ ਵੀ ਹਾਜ਼ਰ ਸਨ। ਅਖੀਰ ਵਿੱਚ ਗਿਆਨ ਸਿੰਘ ਭਲੇਠੂ ਨੇ ਜਾਣਕਾਰੀ ਦਿੱਤੀ ਅਗਲੇ ਮਹੀਨੇ ਮੀਟਿੰਗ 11 ਜੂਨ, ਦਿਨ ਮੰਗਲਵਾਰ ਬੱਸ ਸਟੈਂਡ ਵਿਖੇ ਹੋਵੇਗੀ ਅਤੇ ਮੀਟਿੰਗ ਵਿੱਚ ਹਾਜ਼ਰ ਸਾਥੀਆਂ ਦਾ ਧੰਨਵਾਦ ਕੀਤਾ।
