ਸਮੇਂ ਦੇ ਹਾਣੀ ਬਣਾਉਂਦਾ ਹੈ ਬਾਲ ਸਾਹਿਤ- ਪ੍ਰਿੰ. ਸਤਿੰਦਰਦੀਪ ਕੌਰ ਢਿੱਲੋਂ
ਮਾਹਿਲਪੁਰ - ਬਾਲ ਸਾਹਿਤ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਂਦਾ ਹੈ। ਇਹ ਵਿਚਾਰ ਸਰਕਾਰੀ ਸੈਕੰਡਰੀ ਸਕੂਲ (ਲੜਕੀਆਂ) ਮਹਿਲਪੁਰ ਦੀ ਪ੍ਰਿੰਸੀਪਲ ਸਤਿੰਦਰਦੀਪ ਕੌਰ ਢਿੱਲੋ ਨੇ ਇੱਕ ਵਿਚਾਰ ਚਰਚਾ ਨੂੰ ਸੰਬੋਧਨ ਕਰਦਿਆਂ ਆਖੇl ਉਹਨਾਂ ਅੱਗੇ ਕਿਹਾ ਕਿ ਜਿਹੜੇ ਵਿਦਿਆਰਥੀ ਸਿਲੇਬਸ ਤੋਂ ਇਲਾਵਾ ਪੁਸਤਕਾਂ ਪੜ੍ਹਦੇ ਹਨ ਉਹਨਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਚੋਖਾ ਵਾਧਾ ਹੁੰਦਾ ਹੈ। ਜਿਸ ਦੇ ਸਹਾਰੇ ਉਹ ਸਿਰਫ ਪ੍ਰੀਖਿਆਵਾਂ ਹੀ ਪਾਸ ਨਹੀਂ ਕਰਦੇ ਸਗੋਂ ਸ਼ਾਨਦਾਰ ਰੁਤਬੇ ਵੀ ਹਾਸਿਲ ਕਰਦੇ ਹਨl

ਇਸ ਲਈ ਹਰ ਵਿਦਿਆਰਥੀ ਨੂੰ ਲਾਇਬਰੇਰੀ ਵਿੱਚ ਜਾਣਾ ਚਾਹੀਦਾ ਹੈ ਅਤੇ ਆਪਣੀਆਂ ਮਨ ਪਸੰਦ ਦੀਆਂ ਪੁਸਤਕਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ। ਇਸ ਮੌਕੇ ਉਚੇਚੇ ਤੌਰ ਤੇ ਹਾਜ਼ਰ ਹੋਏ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਕਿਹਾ ਕਿ ਸਕੂਲ ਦੀਆਂ ਸ਼ਾਨਦਾਰ ਗਤੀਵਿਧੀਆਂ ਲੜਕੀਆਂ ਦੇ ਮਨੋਬਲ ਨੂੰ ਉੱਚਾ ਕਰਦੀਆਂ ਹਨl ਜਿਸ ਵਾਸਤੇ ਸਕੂਲ ਮੁਖੀ ਅਤੇ ਸਟਾਫ ਦੀ ਘਾਲਣਾ ਨੂੰ ਸਲਾਮ ਕਰਨੀ ਬਣਦੀ ਹੈ। ਜਦੋਂ ਇੱਕ ਲੜਕੀ ਅੰਦਰ ਉੱਚੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਦੀ ਇੱਛਾ ਜਾਗ ਪੈਂਦੀ ਹੈ ਤਾਂ ਉਹ ਹਰ ਔਕੜ ਨੂੰ ਆਪਣੀ ਮਿਹਨਤ ਤੇ ਲਗਨ ਨਾਲ ਸਰ ਕਰ ਲੈਂਦੀ ਹੈ। ਸਕੂਲ ਵੱਲੋਂ ਸਿਰਜਿਆ ਸ਼ਾਨਦਾਰ ਮਾਹੌਲ ਉਹਨਾਂ ਦੀ ਸ਼ਖਸ਼ੀਅਤ ਨੂੰ ਵਿਚਾਰਦਾ, ਨਿਖਾਰਦਾ ਅਤੇ ਸ਼ਿੰਗਾਰਦਾ ਹੈ। ਇਹਨਾਂ ਸ਼ਾਨਦਾਰ ਪ੍ਰਾਪਤੀਆਂ ਤੇ ਪੂਰਾ ਇਲਾਕਾ ਅਤੇ ਮਾਪੇ ਮਾਣ ਕਰਦੇ ਹਨ। ਬਲਜਿੰਦਰ ਮਾਨ ਵੱਲੋਂ ਬਾਲ ਪੁਸਤਕਾਂ ਦਾ ਇੱਕ ਸੈਟ ਪ੍ਰਿੰ. ਸਤਿੰਦਰਦੀਪ ਕੌਰ ਢਿੱਲੋ ਨੂੰ ਸਕੂਲ ਲਾਇਬਰੇਰੀ ਵਾਸਤੇ ਭੇਂਟ ਕੀਤਾ ਗਿਆ।
ਇਸ ਮੌਕੇ ਸਟਾਫ ਮੈਂਬਰ ਪਰਮਿੰਦਰ ਕੌਰ, ਅਮਰਜੀਤ ਕੌਰ, ਅਨੂਪਮਾ ਬਸੀ, ਮਨਦੀਪ ਸਿੰਘ ਸਮੇਤ ਵਿਦਿਆਰਥਣਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਹੋਏl ਸਭ ਦਾ ਧੰਨਵਾਦ ਕਰਦਿਆਂ ਅਮਨਦੀਪ ਸਿੰਘ ਬੈਂਸ ਨੇ ਕਿਹਾ ਕਿ ਸਕੂਲ ਵੱਲੋਂ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਵਿਦਿਆਰਥਣਾਂ ਦੇ ਰੂਬਰੂ ਕੀਤਾ ਜਾਂਦਾ ਹੈ ਤਾਂ ਕਿ ਉਹ ਪ੍ਰੇਰਿਤ ਹੋ ਕੇ ਉੱਚੀਆਂ ਮੰਜ਼ਲਾਂ ਦਾ ਰਾਹ ਫੜਨ ਅਤੇ ਦੇਸ਼ ਕੌਮ ਦਾ ਨਾਮ ਰੌਸ਼ਨ ਕਰਨਾl