
ਨੋਡਲ ਸੈਂਟਰ ਸੀਈਸੀ ਸੀਜੀਸੀ ਲਾਂਡਰਾ ਵਿੱਖੇ ਸਮਾਰਟ ਇੰਡੀਆ ਹੈਕਾਥਨ-2023 ਦੇ ਗ੍ਰੈਂਡ ਫਿਨਾਲੇ ਦਾ ਉਦਘਾਟਨ
ਨੋਡਲ ਕੇਂਦਰ, ਚੰਡੀਗੜ੍ਹ ਇੰਜਨੀਅਰਿੰਗ ਕਾਲਜ- ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਈਸੀ-ਸੀਜੀਸੀ ਲਾਂਡਰਾਂ) ਵਿੱਖੇ ਅੱਜ ਸਮਾਰਟ ਇੰਡੀਆ ਹੈਕਾਥਨ-2023 (ਐਸਆਈਐਚ 2023) ਸਾਫਟਵੇਅਰ ਐਡੀਸ਼ਨ ਦੇ ਗ੍ਰੈਂਡ ਫਿਨਾਲੇ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਛੱਤੀਸਗੜ੍ਹ, ਤਾਮਿਲਨਾਡੂ, ਉੜੀਸਾ, ਪੱਛਮੀ ਬੰਗਾਲ, ਮਹਾਰਾਸ਼ਟਰ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ, ਨਵੀਂ ਦਿੱਲੀ, ਤੇਲੰਗਾਨਾ ਅਤੇ ਕਰਨਾਟਕ ਤੋਂ ਭਾਰਤ ਭਰ ਦੇ 200 ਤੋਂ ਵੱਧ ਵਿਿਦਆਰਥੀਆਂ ਦੇ ਸਲਾਹਕਾਰਾਂ ਸਣੇ 33 ਟੀਮਾਂ ਪ੍ਰੋਗਰਾਮ ਦੇ ਗ੍ਰੈਂਡ ਫਿਨਾਲੇ ਵਿੱਚ ਹਿੱਸਾ ਲੈਣ ਲਈ ਇਕੱਠੀਆਂ ਹੋਈਆਂ।
ਨੋਡਲ ਕੇਂਦਰ, ਚੰਡੀਗੜ੍ਹ ਇੰਜਨੀਅਰਿੰਗ ਕਾਲਜ- ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਈਸੀ-ਸੀਜੀਸੀ ਲਾਂਡਰਾਂ) ਵਿੱਖੇ ਅੱਜ ਸਮਾਰਟ ਇੰਡੀਆ ਹੈਕਾਥਨ-2023 (ਐਸਆਈਐਚ 2023) ਸਾਫਟਵੇਅਰ ਐਡੀਸ਼ਨ ਦੇ ਗ੍ਰੈਂਡ ਫਿਨਾਲੇ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਛੱਤੀਸਗੜ੍ਹ, ਤਾਮਿਲਨਾਡੂ, ਉੜੀਸਾ, ਪੱਛਮੀ ਬੰਗਾਲ, ਮਹਾਰਾਸ਼ਟਰ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਖੰਡ, ਨਵੀਂ ਦਿੱਲੀ, ਤੇਲੰਗਾਨਾ ਅਤੇ ਕਰਨਾਟਕ ਤੋਂ ਭਾਰਤ ਭਰ ਦੇ 200 ਤੋਂ ਵੱਧ ਵਿਿਦਆਰਥੀਆਂ ਦੇ ਸਲਾਹਕਾਰਾਂ ਸਣੇ 33 ਟੀਮਾਂ ਪ੍ਰੋਗਰਾਮ ਦੇ ਗ੍ਰੈਂਡ ਫਿਨਾਲੇ ਵਿੱਚ ਹਿੱਸਾ ਲੈਣ ਲਈ ਇਕੱਠੀਆਂ ਹੋਈਆਂ। ਐਸਆਈਐਚ-2023 ਵੱਲੋਂ 25 ਮੰਤਰਾਲਿਆਂ ਦੇ 51 ਵਿਭਾਗਾਂ ਤੋਂ ਪ੍ਰਾਪਤ 231 ਸਮੱਸਿਆ ਬਿਆਨ ਪੇਸ਼ ਕੀਤੇ ਗਏ ਨੇ। ਇਸ ਸਾਲ ਦੇ ਕੌਮੀ ਪੱਧਰੀ ਐਸਆਈਐਚ-2023 ਗ੍ਰੈਂਡ ਫਿਨਾਲੇ ਵਿੱਚ 12,000 ਤੋਂ ਵੱਧ ਉਮੀਦਵਾਰਾਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਨੇ। ਇਸ ਦੋ ਰੋਜ਼ਾ ਪ੍ਰੋਗਰਾਮ ਵਿੱਚ ਲਗਾਤਾਰ 36 ਘੰਟਿਆਂ ਲਈ ਭਾਗੀਦਾਰ ਮਿਲੇ ਹੋਏ ਸਮੱਸਿਆ ਬਿਆਨ ਦਾ ਹੱਲ ਲੱਭਣ ਲਈ ਪੁਰਜ਼ੋਰ ਮਿਹਨਤ ਕਰਦੇ ਨਜ਼ਰ ਆਉਣਗੇ। ਜਾਣਕਾਰੀ ਅਨੁਸਾਰ ਸਪੇਸ ਟੈਕਨਾਲੋਜੀ, ਸਮਾਰਟ ਐਜੂਕੇਸ਼ਨ, ਡਿਜ਼ਾਸਟਰ ਮੈਨੇਜਮੈਂਟ, ਰੋਬੋਟਿਕਸ ਅਤੇ ਡਰੋਨ, ਹੈਰੀਟੇਜ ਅਤੇ ਕਲਚਰ ਆਦਿ ਸਣੇ ਵੱਖ-ਵੱਖ ਵਿਿਸ਼ਆਂ ਤੇ ਹੱਲ ਪ੍ਰਦਾਨ ਕਰਨ ਲਈ ਇਸ ਸਾਲ ਗ੍ਰੈਂਡ ਫਾਈਨਲ ਲਈ ਕੁੱਲ 1,282 ਟੀਮਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਇਸ ਵਿਸ਼ੇਸ਼ ਮੌਕੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਮਾਰਟ ਇੰਡੀਆ ਹੈਕਾਥੌਨ 2023 ਦੇ ਗ੍ਰੈਂਡ ਫਿਨਾਲੇ ਦੇ ਭਾਗੀਦਾਰਾਂ ਨੂੰ ਅੱਜ ਸ਼ਾਮ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਿਤ ਕਰਨਗੇ।
ਮੁੱਖ ਮਹਿਮਾਨ ਸ਼੍ਰੀਮਾਨ ਸਚਿਨ ਖੋਸਲਾ, ਸੀਈਓ ਅਤੇ ਸੰਸਥਾਪਕ, ਡਿਜੀਮੰਤਰਾ ਲੈਬਜ਼ ਵੱਲੋਂ ਸੀਈਸੀ-ਸੀਜੀਸੀ ਲਾਂਡਰਾਂ ਵਿਖੇ ਐਸਆਈਐਚ-2023 ਦੇ ਪਹਿਲੇ ਦਿਨ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਦੇ ਨਾਲ ਗੈਸਟ ਆਫ ਆਨਰ, ਸ਼੍ਰੀਮਤੀ ਰਿਿਤਕਾ ਸਿੰਘ, ਸੀਈਓ ਅਤੇ ਫਾਊਂਡਰ, ਕੌਨਟੈਂਟ ਫੈਕਟਰੀ, ਡਾ. ਪੀ.ਐਨ. ਰਿਸ਼ੀਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਸੰਸਥਾ ਦੇ ਡੀਨ ਅਤੇ ਡਾਇਰੈਕਟਰ ਵੀ ਸ਼ਾਮਲ ਹੋਏ। ਇਸ ਦੇ ਨਾਲ ਹੀ ਸਾਰੇ 47 ਨੋਡਲ ਕੇਂਦਰਾਂ ਵਿੱਚ ਪ੍ਰੋ.(ਡਾ.) ਟੀ.ਜੀ. ਸੀਤਾਰਾਮ, ਚੇਅਰਮੈਨ, ਏਆਈਸੀਟੀਈ ਅਤੇ ਡਾ.ਅਭੈ ਜੇਰੇ, ਵਾਈਸ ਚੇਅਰਮੈਨ, ਏਆਈਸੀਟੀਈ ਵੱਲੋਂ ਵਰਚੁਅਲੀ ਕੇਂਦਰੀ ਉਦਘਾਟਨ ਕੀਤਾ ਗਿਆ।
ਸੀਈਸੀ ਸੀਜੀਸੀ ਲਾਂਡਰਾਂ ਵਿੱਖੇ ਮੁਕਾਬਲਾ ਕਰਨ ਵਾਲੀਆਂ 33 ਟੀਮਾਂ ਨੂੰ ਦੋ ਮੰਤਰਾਲਿਆਂ ਅਰਥਾਤ ਵਣਜ ਅਤੇ ਉਦਯੋਗ ਮੰਤਰਾਲੇ (ਐਮਓ ਸੀ ਐਂਡ ਆਈ) ਅਤੇ ਰੱਖਿਆ ਮੰਤਰਾਲੇ (ਐਮਓਡੀ) ਵੱਲੋਂ ਛੇ ਸਮੱਸਿਆ ਬਿਆਨ ਦਿੱਤੇ ਗਏ। ਰੱਖਿਆ ਮੰਤਰਾਲੇ ਵੱਲੋਂ ਪੇਸ਼ ਸਮੱਸਿਆ ਬਿਆਨ ਵਿੱਚ ਇਨ੍ਹਾਂ ਯੁਵਾ ਖੋਜਕਾਰ ਪਹਾੜੀ ਖੇਤਰਾਂ ਵਿੱਚ ਬਰਫ਼ਬਾਰੀ ਦਾ ਛੇਤੀ ਪਤਾ ਲਗਾਉਣ ਅਤੇ ਘਟਾਉਣ ਦੀ ਸਹੂਲਤ ਲਈ ਪ੍ਰਭਾਵਸ਼ਾਲੀ, ਤਕਨੀਕੀ ਹੱਲ ਵਿਚਾਰਨਗੇ ।ਇਸ ਦੇ ਨਾਲ ਹੀ ਟੀਮਾਂ ਬਰਫ ਦੇ ਤੂਫਾਨ ਹੇਠ ਦੱਬੇ ਪੀੜਤਾਂ ਦਾ ਪਤਾ ਲਗਾਉਣ, ਉਨ੍ਹਾਂ ਦੇ ਬਚਾਅ ਅਤੇ ਬਚਣ ਦੀਆਂ ਸੰਭਾਵਨਾਵਾਂ ਨੂੰ ਤੇਜ਼ ਕਰਨ ਲਈ ਪਹਿਲਾਂ ਤੋਂ ਮੌਜੂਦ ਰਡਾਰ ਆਧਾਰਿਤ ਜ਼ਮੀਨੀ ਪੇਸ਼ਕਾਰੀ ਤਰੀਕਿਆਂ ਤੋਂ ਇਲਾਵਾ ਨਵੀਂ ਏਆਈ ਜਾਂ ਐਮਐਲ ਤਕਨੀਕ ਤਿਆਰ ਕਰਨ ’ਤੇ ਜ਼ੋਰ ਦੇਣਗੀਆਂ ਤਾਂ ਜੋ ਪੀੜਤਾਂ ਦੇ ਬਚਾਅ ਅਤੇ ਜਿਊਂਦੇ ਰਹਿਣ ਦੀ ਸੰਭਾਵਨਾ ਵਿੱਚ ਹੋਰ ਤੇਜ਼ੀ ਆਏ।ਇਸ ਦੇ ਨਾਲ ਹੀ ਭਾਗੀਦਾਰ ਜੀਪੀਟੀ ਵਿਚ ਜਟਿਲਤਾ ਬਾਰੇ ਤਰਕ ਲਈ ਕਮਜ਼ੋਰ ਮੋਡਿਊਲ ਵਿਕਸਿਤ ਕਰਨ ਦੀ ਕੋਸ਼ਿਸ਼ ਕਰਨਗੇ।
ਐਮਓਸੀ ਐਂਡ ਆਈ ਵੱਲੋਂ ਦਿੱਤੇ ਗਏ ਸਮੱਸਿਆ ਬਿਆਨਾਂ ਲਈ ਭਾਗੀਦਾਰਾਂ ਨੂੰ ਅੰਗਰੇਜ਼ੀ ਤੋਂ ਦੂਜੀਆਂ ਭਾਰਤੀ ਖੇਤਰੀ ਭਾਸ਼ਾਵਾਂ ਵਿੱਚ ਵੀਡੀਓ ਦੀ ਡਬਿੰਗ ਲਈ ਇੱਕ ਸਾਫਟਵੇਅਰ ਵਿਕਸਿਤ ਕਰਨਗੇ। ਇਸ ਦੇ ਨਾਲ ਹੀ ਇੱਕ ਅਜਿਹਾ ਸਾਫਟਵੇਅਰ ਹੋਵੇਗਾ ਜੋ ਸਰੋਤ ਸਮੱਗਰੀ ਅਤੇ ਹੋਰ ਟੈਕਸਟ ਦਾ ਅੰਗਰੇਜ਼ੀ ਤੋਂ ਹੋਰ ਭਾਰਤੀ ਖੇਤਰੀ ਭਾਸ਼ਾਵਾਂ ਵਿੱਚ ਅਨੁਵਾਦ ਕਰ ਸਕਦਾ ਹੈ।ਇਸ ਤੋਂ ਇਲਾਵਾ ਭਾਗੀਦਾਰ ਸਕੂਲੀ ਵਿਿਦਆਰਥੀਆਂ ਦੀ ਇੰਟਲੈਕਚੁਅਲ ਪ੍ਰਾਪਰਟੀ ਅਵੇਅਰਨੈਸ (ਬੌਧਿਕ ਸੰਪਦਾ ਜਾਗਰੂਕਤਾ) ਉੱਤੇ ਇੰਟਰਐਕਟਿਵ ਗੇਮਿੰਗ ਸਾਫਟਵੇਅਰ ਮੋਬਾਈਲ ਐਪਲੀਕੇਸ਼ਨ ਵਿਕਸਿਤ ਕਰਨ ਵਾਲੇ ਸਮੱਸਿਆ ਬਿਆਨ ਲਈ ਹੱਲ ਲੱਭੇਗਾ। ਨੌਜਵਾਨਾਂ ਦੀ ਅਗਵਾਈ ਵਾਲੇ ਵਿਕਾਸ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਅਨੁਸਾਰ ਐਸਆਈਐਚ-2023 ਇੱਕ ਦੇਸ਼ ਵਿਆਪੀ ਪਹਿਲਕਦਮੀ ਹੈ, ਜੋ ਕਿ ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ, ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏਆਈਸੀਟੀਈ), ਅਤੇ ਆਈ4ਸੀ ਵੱਲੋਂ ਸਾਂਝੇ ਤੌਰ ’ਤੇ ਆਯੋਜਿਤ ਕੀਤੀ ਜਾਂਦੀ ਹੈ।
ਦੂਰਦਰਸ਼ਨ ਅਤੇ ਆਕਾਸ਼ਵਾਣੀ ਸਮਾਰਟ ਇੰਡੀਆ ਹੈਕਾਥੌਨ-2023 ਦੇ ਮੀਡੀਆ ਪਾਰਟਨਰ ਹਨ। ਏਡਬਲਿਉ ਅਤੇ ਹੀਰੋ ਅਧਿਕਾਰਿਤ ਪਾਰਟਰਨਰ ਹਨ ਅਤੇ ਹੈਕ2ਸਕਿੱਲ ਇਸ ਪ੍ਰੋਗਰਾਮ ਦੇ ਜਾਣਕਾਰੀ ਪਾਰਟਨਰ ਹਨ। ਜ਼ਿਕਰਯੋਗ ਹੈ ਇਹ ਪ੍ਰੋਗਰਾਮ ਵਿਿਦਆਰਥੀਆਂ ਨੂੰ ਸਰਕਾਰ, ਮੰਤਰਾਲਿਆਂ, ਵਿਭਾਗਾਂ, ਉਦਯੋਗਾਂ ਅਤੇ ਹੋਰ ਸੰਸਥਾਵਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਮੰਚ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਹਰੇਕ ਨੋਡਲ ਕੇਂਦਰ ਵਿੱਚ, ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਵੱਲੋਂ ਇੱਕ ਅਧਿਕਾਰੀ ਐਸਆਈਐਚ ਗ੍ਰੈਂਡ ਫਿਨਾਲੇ ਦੇ ਪੂਰੇ ਸਮੇਂ ਦੌਰਾਨ ਕਾਰਵਾਈ ਦੀ ਨਿਗਰਾਨੀ ਅਤੇ ਪ੍ਰਧਾਨਗੀ ਕਰੇਗਾ। ਸ਼੍ਰੀ ਦੀਪਕ ਕੁਮਾਰ, ਸਹਾਇਕ ਡਾਇਰੈਕਟਰ ਡੀਪੀਆਈਆਈਟੀ, ਵਣਜ ਅਤੇ ਉਦਯੋਗ ਮੰਤਰਾਲੇ, ਨੋਡਲ ਸੈਂਟਰ ਸੀਈਸੀ-ਸੀਜੀਸੀ ਲਾਂਡਰਾਂ ਲਈ ਪ੍ਰਧਾਨਗੀ ਕਰਨਗੇ।
ਹਰੇਕ ਸਾਲ ਐਸਆਈਐਚ ਵੱਖ-ਵੱਖ ਨੋਡਲ ਕੇਂਦਰਾਂ ਵਿੱਖੇ ਆਯੋਜਿਤ ਕੀਤਾ ਜਾਂਦਾ ਹੈ ਜਿੱਥੇ ਚੁਣੀਆਂ ਗਈਆਂ ਵਿਿਦਆਰਥੀ ਟੀਮਾਂ, ਉਦਯੋਗ ਦੇ ਪ੍ਰਤੀਨਿਧ, ਡਿਜ਼ਾਈਨ ਸਲਾਹਕਾਰ, ਅਤੇ ਮੁਲਾਂਕਣ ਨਿਰਧਾਰਤ ਭੌਤਿਕ ਕੇਂਦਰਾਂ ਦਾ ਦੌਰਾ ਕਰਦੇ ਹਨ। ਸਿੱਖਿਆ ਮੰਤਰਾਲੇ ਦੇ ਇਨੋਵੇਸ਼ਨ ਸੈੱਲ ਅਤੇ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਵੱਲੋਂ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਮੁੱਖ ਅਤੇ ਉੱਚ ਵਿਿਦਅਕ ਸੰਸਥਾਵਾਂ ਇਨਕਿਊਬੇਟਰਾਂ ਦੀ ਪਛਾਣ ਨੋਡਲ ਕੇਂਦਰਾਂ ਵਜੋਂ ਕੀਤੀ ਗਈ ਹੈ।ਐਸਆਈਐਚ ਗ੍ਰੈਂਡ ਫਿਨਾ ਲੇ ਦੌਰਾਨ ਵਿਿਦਆਰਥੀ ਟੀਮ ਚੁਣੇ ਗਏ ਸਮੱਸਿਆ ਬਿਆਨਾਂ ਲਈ ਕਾਰਜਸ਼ੀਲ ਹੱਲ ਤਿਆਰ ਕਰਨ ਲਈ ਸਲਾਹਕਾਰਾਂ ਅਤੇ ਉਦਯੋਗ ਮੰਤਰਾਲੇ ਦੇ ਨੁਮਾਇੰਦਿਆਂ ਦੀ ਅਗਵਾਈ ਵਿੱਚ ਕੰਮ ਕਰੇਗੀ। ਐਸਆਈਐਚ ਨੂੰ ਦੁਨੀਆ ਦੇ ਸਭ ਤੋਂ ਵੱਡੇ ਓਪਨ ਇਨੋਵੇਸ਼ਨ ਮਾਡਲ ਦੇ ਤੌਰ ’ਤੇ ਪ੍ਰਸ਼ੰਸਾ ਕੀਤੀ ਗਈ ਹੈ ਅਤੇ ਇਹ ਵਿਿਦਆਰਥੀਆਂ ਵਿੱਚ ਉਤਪਾਦ ਨਵੀਨਤਾ ਅਤੇ ਸਮੱਸਿਆ ਹੱਲ ਕਰਨ ਦੀ ਸੰਸਕ੍ਰਿਤੀ ਪੈਦਾ ਕਰਦਾ ਹੈ।ਉਚ ਸਿੱਖਿਆ ਦੇ ਵਿਿਦਆਰਥੀਆਂ ਲਈ ਐਸਆਈਐਚ-2017 ਤੋਂ ਹਰ ਸਾਲ ਦੋ ਫਾਰਮੈਟਾਂ ਐਸਆਈਐਚ ਸਾਫਟਵੇਅਰ ਅਤੇ ਐਸਆਈਐਚ ਹਾਰਡਵੇਅਰ ਐਡੀਸ਼ਨ ਵਿੱਚ ਆਯੋਜਿਤ ਕੀਤਾ ਜਾਂਦਾ ਹੈ। ਇਸ ਮੁਕਾਬਲੇ ਦਾ ਦਾਇਰਾ ਇਸ ਦੇ ਲਾਂਚ ਹੋਣ ਉਪਰੰਤ ਹਰ ਲੰਘਦੇ ਸਾਲ ਦੇ ਨਾਲ ਵਧਦਾ ਜਾ ਰਿਹਾ ਹੈ। ਐਸਆਈਐਚ ਹਰੇਕ ਸਾਲ ਲੱਖਾਂ ਵਿਿਦਆਰਥੀਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਅਸਲ ਦੁਨੀਆ ਦੇ ਸਮੱਸਿਆ ਹੱਲ ਵਿੱਚ ਦੀਆਂ ਵਿਿਦਅਕ ਸਿੱਖਿਆਵਾਂ ਨੂੰ ਪਰਖਣ ਲਈ ਇੱਕ ਰਾਸ਼ਟਰੀ ਮੰਚ ਪ੍ਰਦਾਨ ਕਰਦਾ ਹੈ। ਇਹ ਪ੍ਰੋਗਰਾਮ ਇਨੋਵੇਸ਼ਨ ਅਤੇ ਉੱਦਮਤਾ ਵੱਲ ਵਿਦਆਰਥੀਆਂ ਦੀ ਦਿਲਚਸਪੀ ਨੂੰ ਹੋਰ ਵੀ ਵਧਾਉਂਦਾ ਹੈ।
