
ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਮੈਡਮ ਯਾਮਨੀ ਗੋਮਰ ਭਾਰੀ ਬਹੁਮਤ ਨਾਲ ਜਿੱਤਣਗੇ ----- ਕੁਲਵਿੰਦਰ ਸਿੰਘ ਰਸੂਲਪੁਰ
ਮਾਹਿਲਪੁਰ, 11 ਮਈ - ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਮੈਡਮ ਯਾਮਨੀ ਗੋਮਰ ਵੱਲੋਂ ਆਪਣੇ ਪੇਪਰ ਦਾਖਲ ਕਰਵਾਉਣ ਉਪਰੰਤ ਚੋਣ ਪ੍ਰਚਾਰ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਮੈਡਮ ਯਾਮਨੀ ਗੋਮਰ ਵੱਲੋਂ ਕਾਗਜ ਦਾਖਲ ਕਰਵਾਉਣ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਤੋਖ ਸਿੰਘ ਧਾਲੀਵਾਲ ਫਗਵਾੜਾ, ਹਰਜਿੰਦਰ ਸਿੰਘ ਰਸੂਲਪੁਰੀ,
ਮਾਹਿਲਪੁਰ, 11 ਮਈ - ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਮੈਡਮ ਯਾਮਨੀ ਗੋਮਰ ਵੱਲੋਂ ਆਪਣੇ ਪੇਪਰ ਦਾਖਲ ਕਰਵਾਉਣ ਉਪਰੰਤ ਚੋਣ ਪ੍ਰਚਾਰ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਮੈਡਮ ਯਾਮਨੀ ਗੋਮਰ ਵੱਲੋਂ ਕਾਗਜ ਦਾਖਲ ਕਰਵਾਉਣ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੰਤੋਖ ਸਿੰਘ ਧਾਲੀਵਾਲ ਫਗਵਾੜਾ, ਹਰਜਿੰਦਰ ਸਿੰਘ ਰਸੂਲਪੁਰੀ, ਬਲਾਕ ਪ੍ਰਧਾਨ ਜਥੇਦਾਰ ਦਵਿੰਦਰ ਸਿੰਘ, ਹਰਮੇਸ਼ ਲਾਲ ਸਰਕਲ ਪ੍ਰਧਾਨ, ਰਾਮ ਜੀ ਠੇਕੇਦਾਰ, ਜਨਕੀ, ਬਹਾਦਰ ਸਿੰਘ, ਗੁਰਪ੍ਰੀਤ ਸਿੰਘ ਯੂਥ ਪ੍ਰਧਾਨ, ਗੁਰਸ਼ਰਨ ਸਿੰਘ ਲੰਬੜਦਾਰ, ਬੀਬੀ ਹਰਬੰਸ ਕੌਰ, ਸੁਰਿੰਦਰ ਸਿੰਘ ਮੰਤਰੀ, ਰਸ਼ਪਾਲ ਸਿੰਘ ਪਾਲੀ ਗੋਦਪੁਰ ਸਮੇਤ ਲੋਕ ਸਭਾ ਹਲਕੇ ਦੇ ਵੱਖ-ਵੱਖ ਇਲਾਕਿਆਂ ਤੋਂ ਕਾਂਗਰਸ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਕੁਲਵਿੰਦਰ ਸਿੰਘ ਰਸੂਲਪੁਰ ਨੇ ਕਿਹਾ ਕਿ ਮੈਡਮ ਯਾਮਨੀ ਗੋਮਰ ਇਸ ਹਲਕੇ ਤੋਂ ਭਾਰੀ ਬਹੁਮਤ ਨਾਲ ਜਿੱਤਣਗੇ। ਉਹਨਾਂ ਕਿਹਾ ਕਿ ਉਹ ਆਪਣੇ ਸਾਥੀਆਂ ਸਮੇਤ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵੱਖ-ਵੱਖ ਪਿੰਡਾਂ ਵਿੱਚ ਕਾਂਗਰਸ ਪਾਰਟੀ ਦੇ ਇਸ ਉਮੀਦਵਾਰ ਦੇ ਹੱਕ ਵਿੱਚ ਜ਼ੋਰ ਸ਼ੋਰ ਨਾਲ ਪ੍ਰਚਾਰ ਕਰ ਰਹੇ ਹਨ। ਵੱਖ ਵੱਖ ਪਿੰਡਾਂ ਵਿੱਚ ਉਹਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਪੰਜਾਬ ਦੇ ਵੋਟਰ ਕਾਂਗਰਸ ਪਾਰਟੀ ਦੇ ਉਮੀਦਵਾਰ ਯਾਮਨੀ ਗੋਮਰ ਨੂੰ ਜਿਤਾਉਣ ਲਈ ਬਿਲਕੁਲ ਉਤਾਵਲੇ ਬੈਠੇ ਹਨ। ਇਸ ਮੌਕੇ ਉਹਨਾਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਪੈਂਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਭਾਰੀ ਬਹੁਮਤ ਨਾਲ ਜਿਤਾਉਣ, ਤਾਂਕਿ ਕੇਂਦਰ ਸਰਕਾਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਸਕੇ ਅਤੇ ਸ਼੍ਰੀ ਰਾਹੁਲ ਗਾਂਧੀ ਜੀ ਦੇ ਹੱਥ ਮਜਬੂਤ ਹੋ ਸਕਣ।
