20ਵੇਂ ‘ਕਲਮ’ ਪੁਰਸਕਾਰਾਂ ਦਾ ਐਲਾਨ
ਨਵਾਂਸ਼ਹਿਰ - ਕੌਮਾਂਤਰੀ ਲੇਖਕ ਮੰਚ(ਕਲਮ) ਵੱਲੋਂ 20ਵੇਂ ‘ਕਲਮ’ ਪੁਰਸਕਾਰਾਂ ਦਾ ਐਲਾਨ ਕਰਦਿਆਂ ਕਿਹਾ ਗਿਆ ਹੈ ਕਿ ਇਸ ਵਾਰ ਦਾ ਪ੍ਰਮੁੱਖ ਸਨਮਾਨ ‘ ਬਾਪੂ ਜਗੀਰ ਸਿੰਘ ਕੰਬੋਜ ਆਸ਼ੀਰਵਾਦ ‘ਕਲਮ ਪੁਰਸਕਾਰ’ ਲੱਗ-ਭੰਗ ਅੱਧੀ ਸਦੀ ਤੋਂ ਨਿਰੰਤਰ ਕਾਵਿ-ਸਾਧਨਾ ਕਰਦਿਆਂ ‘ਚਾਨਣਾਂ ਦਾ ਛੱਟਾ’ ਦੇਣ ਵਾਲ਼ੇ ਸ਼ਾਇਰ ਸੁਰਿੰਦਰ ਗਿੱਲ ਨੂੰ ਪ੍ਰਦਾਨ ਕੀਤਾ ਜਾਵੇਗਾ।

‘ਕਲਮ’ ਦੇ ਚੇਅਰਮੈਨ ਸੁਖਵਿੰਦਰ ਕੰਬੋਜ, ਕੋ-ਚੇਅਰਮੈਨ ਕੁਲਵਿੰਦਰ ਤੇ ਪ੍ਰਧਾਨ ਲਖਵਿੰਦਰ ਜੌਹਲ ਦੀ ਅਗਵਾਈ ਵਿੱਚ ਚੋਣ ਕਮੇਟੀ ਦੀ ਸਾਂਝੀ ਰਾਏ ਜਾਰੀ ਕਰਦਿਆਂ ‘ਕਲਮ’ ਦੇ ਜਨਰਲ ਸਕੱਤਰ ਸੁਰਜੀਤ ਜੱਜ ਨੇ ਦੱਸਿਆ ਕਿ ਇਸ ਵਾਰ ਦਾ ‘ਡਾ. ਕੇਸਰ ਸਿੰਘ ਕੇਸਰ ਇਲਮੇ-ਅੱਵਲ ਕਲਮ ਪੁਰਸਕਾਰ’ ਲੋਕ-ਧਾਰਾ ਦੇ ਸਿਰੜੀ ਖੋਜੀ ਤੇ ਆਲੋਚਕ ਡਾ. ਨਾਹਰ ਸਿੰਘ ਨੂੰ , ‘ਰਿਸ਼ੀ-ਰਮਨ ਦੀ ਰੌਂ ‘ਕਲਮ ਪੁਰਸਕਾਰ’, ਸਮਰੱਥ ਕਵੀ ਤੇ ਗ਼ਜ਼ਲਗੋ ਅਮਰੀਕ ਡੋਗਰਾ ਅਤੇ ਕਹਾਣੀਕਾਰ ਤੇ ਨਾਵਲਕਾਰ ਤਲਵਿੰਦਰ ਸਿੰਘ ਦੀ ਯਾਦ ਵਿੱਚ ‘ਤਲਵਿੰਦਰ ਦੀ ਤਰੰਗ’ ‘ਕਲਮ ਪੁਰਸਕਾਰ’ ਗੂੜ੍ਹੇ ਨਕਸ਼ਾਂ ਵਾਲ਼ੇ ਗਲਪਕਾਰ ਤੇ ਅਣਥੱਕ ਸਾਹਿਤਕ ਕਾਮੇ ਜੁਝਾਰੂ ਸਾਥੀ ਅਤਰਜੀਤ ਨੂੰ ਭੇਟ ਕੀਤਾ ਜਾਵੇਗਾ ।
ਪੁਰਸਕਾਰਾਂ ਵਿੱਚ ਕ੍ਰਮਵਾਰ ਇਕੱਤੀ ਹਜ਼ਾਰ , ਗਿਆਰਾਂ-ਗਿਆਰਾਂ ਤੇ ਇੱਕੀ ਹਜ਼ਾਰ ਰੁਪਏ, ਕਲਮ ਸਨਮਾਨ-ਪੱਤਰ ਤੇ ਸ਼ਾਲ ਭੇਟ ਕੀਤਾ ਜਾਵੇਗਾ। ਇਹ ਪੁਰਸਕਾਰ ਆਉਂਦੇ ਦਿਨੀਂ ਕੌਮਾਂਤਰੀ ਲੇਖਕ ਮੰਚ ( ਕਲਮ) ਵੱਲੋਂ ਕੀਤੇ ਜਾਣ ਵਾਲ਼ੇ ਸਾਲਾਨਾ ਸਮਾਗਮ ਵਿੱਚ ਅਰਪਣ ਕੀਤੇ ਜਾਣਗੇ ।