ਅਚਾਨਕ ਆਈ ਹਾਈ ਵੋਲਟੇਜ ਕਾਰਨ ਕੈਪਟਨ ਆਰ ਐਸ ਪਠਾਣੀਆਂ ਦੇ ਘਰ ਵਿੱਚ ਹੋਇਆ ਧਮਾਕਾ, ਹਜਾਰਾਂ ਰੁਪਏ ਦੇ ਬਿਜਲੀ ਦਾ ਸਮਾਨ ਹੋਇਆ ਨਸ਼ਟ

ਗੜਸ਼ੰਕਰ, 8 ਮਈ - ਇਥੋਂ ਦੇ ਸ੍ਰੀ ਆਨੰਦਪੁਰ ਸਾਹਿਬ ਚੌਂਕ ਵਿੱਚ ਲੰਘੀ ਰਾਤ ਕੈਪਟਨ ਆਰ ਐਸ ਪਠਾਣੀਆਂ ਦੇ ਘਰ ਵਿੱਚ ਅਚਾਨਕ ਧਮਾਕਾ ਹੋਣ ਤੇ ਘਰ ਵਿੱਚ ਸਾਰੇ ਹਾਜਰ ਮੈਂਬਰਾਂ ਨੂੰ ਇੱਕ ਵਾਰ ਤਾਂ ਹੱਥਾਂ ਪੈਰਾਂ ਦੀ ਪੈ ਗਈ। ਕੈਪਟਨ ਪਠਾਣੀਆਂ ਨੇ ਦੱਸਿਆ ਕਿ ਲੰਘੀ ਰਾਤ ਕਰੀਬ 1 ਵਜੇ ਦੇ ਆਸ ਪਾਸ ਅਚਾਨਕ ਇੱਕ ਧਮਾਕੇ ਦੀ ਆਵਾਜ ਨਾਲ ਉਹ ਉੱਠੇ ਅਤੇ ਉੱਠਦੇ ਹੀ ਉਹਨਾਂ ਨੇ ਦੇਖਿਆ ਕਿ ਘਰ ਦੇ ਅਨੇਕਾਂ ਬਿਜਲੀ ਦੇ ਸਮਾਨ ਵਿੱਚੋਂ ਅੱਗ ਨਿਕਲ ਰਹੀ ਸੀ।

ਉਹਨਾਂ ਦੱਸਿਆ ਕਿ ਪਹਿਲਾਂ ਉਹਨਾਂ ਨੂੰ ਲੱਗਾ ਕਿ ਸ਼ਾਇਦ ਏਅਰ ਕੰਡੀਸਨ ਬਲਾਸਟ ਹੋ ਗਿਆ ਪਰ ਧਿਆਨ ਨਾਲ ਦੇਖਣ ਤੇ ਪਤਾ ਲੱਗਾ ਕਿ ਘਰ ਦੇ ਅਨੇਕਾਂ ਪੱਖੇ ਅਤੇ ਬੋਰਡਾਂ ਵਿੱਚੋਂ ਵੀ ਅੱਗ ਨਿਕਲ ਰਹੀ ਸੀ।
ਉਨਾਂ ਦੱਸਿਆ ਕਿ ਬਿਜਲੀ ਦੀ ਸਪਲਾਈ ਬੰਦ ਕਰਨ ਉਪਰੰਤ ਪਤਾ ਲੱਗਾ ਕਿ ਹਾਈ ਵੋਲਟੇਜ ਆਣ ਕਾਰਨ ਇਹ ਹਾਦਸਾ ਵਾਪਰਿਆ। ਕੈਪਟਨ ਆਰ ਐਸ ਪਠਾਣੀਆਂ ਨੇ ਦੱਸਿਆ ਕਿ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਉਂਦਾ ਗਿਆ ਹੈ।
ਉਹਨਾਂ ਦਾ ਕਹਿਣਾ ਹੈ ਕਿ ਇਹ ਘਟਨਾ ਅਚਾਨਕ ਆਈ ਹਾਈ ਵੋਲਟੇਜ ਕਾਰਨ  ਵਾਪਰਿਆ ਕੈਪਟਨ ਪਠਾਣੀਆ ਅਨੁਸਾਰ ਜੇਕਰ ਸਮੇਂ ਸਿਰ ਬਿਜਲੀ ਸਪਲਾਈ ਨਾ ਬੰਦ ਹੁੰਦੀ ਤਾਂ ਘਰ ਵਿੱਚ ਅੱਗ ਲੱਗ ਸਕਦੀ ਸੀ ਤੇ ਕਾਫੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ।