ਜਸਵੀਰ ਸਿੰਘ ਗੜ੍ਹੀ ਦੇ ਨਾਮਜ਼ਦਗੀ ਪੇਪਰ ਦਾਖਲ ਕਰਨ ਸਮੇਂ ਭਾਰੀ ਗਿਣਤੀ ਚ ਸ਼ਮੂਲੀਅਤ ਕਰਾਂਗੇ: ਨਛਤਰ ਪਾਲ
ਨਵਾਂਸ਼ਹਿਰ, 8 ਮਈ - ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਸ. ਜਸਵੀਰ ਸਿੰਘ ਗੜ੍ਹੀ ਵਲੋਂ 9 ਮਈ ਦਿਨ ਵੀਰਵਾਰ ਨੂੰ ਸਵੇਰੇ ਵਜੇ ਰੋਪੜ ਵਿਖੇ ਆਪਣੇ ਨਾਮਜ਼ਦਗੀ ਪੱਤਰ ਭਰਨ ਗੇ। ਇਸ ਮੌਕੇ ਹਲਕਾ ਨਵਾਂਸ਼ਹਿਰ ਤੋਂ ਵਿਧਾਇਕ ਡਾ ਨਛੱਤਰ ਪਾਲ ਅਗਵਾਈ ਹੇਠ ਆਗੂਆਂ ਅਤੇ ਵਰਕਰਾਂ ਵਲੋਂ ਪੇਪਰ ਦਾਖਲ ਕਰਨ ਸਮੇਂ ਸਾਥੀਆਂ ਸਮੇਤ ਵੱਡਿਆਂ ਕਾਫ਼ਲਿਆਂ ਮੋਟਰਸਾਈਕਲ, ਕਾਰ ਆਦਿ ਰਾਹੀਂ ਸ਼ਾਮਿਲ ਹੋਣਗੇ।

ਇਸ ਵਾਰ ਸ ਗੜ੍ਹੀ ਦੇ ਚੋਣ ਮੈਦਾਨ ਵਿਚ ਉਤਰਨ ਨਾਲ ਵਰਕਰਾਂ ਵਿਚ ਖ਼ਾਸਾ ਉਤਸਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਹਲਕਾ ਵਿਧਾਇਕ ਡਾ ਨਛਤਰ ਪਾਲ ਨੇ ਕਿਹਾ ਕਿ ਸ ਗੜ੍ਹੀ ਨੌਜਵਾਨ ਆਗੂ ਹਨ ਅਤੇ ਹਲਕੇ ਵਿਚ ਉਨ੍ਹਾਂ ਨੂੰ ਕਾਫੀ ਪਿਆਰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਸ ਗੜ੍ਹੀ ਦੇ ਪੇਪਰ ਦਾਖਲ ਕਰਨ ਸਬੰਧੀ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ ਗਈਆਂ। ਲੋਕਾਂ ਨੇ ਭਰੋਸਾ ਦਿਵਾਇਆ ਕਿ ਉਹ 9 ਮਈ ਨੂੰ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਇਸ ਮੌਕੇ ਤੇ ਸਰਬਜੀਤ ਜਾਫਰ ਪੁਰ, ਪ੍ਰੇਮ ਰਤਨ, ਬਲਵਿੰਦਰ ਸਿੰਘ ਭੰਗਲ, ਹਰਮੇਸ਼ ਨੌਰਥ, ਮੇਜਰ ਸਿੰਘ, ਅਮਰੀਕ ਬੰਗਾ, ਬਿਸ਼ਨ ਦਾਸ, ਹਰਮੇਸ਼ ਲਾਲ, ਹਾਜਰ ਸਨ l