ਵਿਸ਼ਵ ਅਸਥਮਾ ਦਿਵਸ ਮੌਕੇ ਜਾਗਰੂਕਤਾ ਰੈਲੀ
ਪਟਿਆਲਾ, 7 ਮਈ - ਵਿਸ਼ਵ ਅਸਥਮਾ ਦਿਵਸ ਮੌਕੇ ਅੱਜ ਟੀ.ਬੀ. ਹਸਪਤਾਲ, ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵੱਲੋਂ ਸ਼ੇਰਾਂਵਾਲਾ ਗੇਟ ਤੋਂ ਲੈ ਕੇ ਟੀ.ਬੀ. ਹਸਪਤਾਲ ਤਕ ਜਾਗਰੂਕਤਾ ਰੈਲੀ ਕੱਢ ਕੇ ਲੋਕਾਂ ਨੂੰ ਅਸਥਮਾ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਪ੍ਰੋਫੈਸਰ ਪਲਮੋਨਰੀ ਮੈਡੀਸਨ ਵਿਭਾਗ ਡਾ. ਵਿਸ਼ਾਲ ਚੋਪੜਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦਮੇ ਦੀ ਬਿਮਾਰੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਸਥਮਾ ਫੇਫੜਿਆਂ ਦੀ ਇੱਕ ਬਿਮਾਰੀ ਹੈ|

ਜਿਸਦਾ ਖਤਰਾ ਲਗਭਗ ਹਰ ਉਮਰ ਦੇ ਲੋਕਾਂ 'ਚ ਦੇਖਿਆ ਜਾਂਦਾ ਹੈ। ਇਸ ਦੇ ਮਰੀਜ਼ ਸਾਹ ਨਾਲੀਆਂ ਦੇ ਆਲੇ-ਦੁਆਲੇ ਮਾਸਪੇਸ਼ੀਆਂ ਦੀ ਸੋਜ ਅਤੇ ਅਕੜਾਅ ਤੋਂ ਪੀੜਤ ਹੁੰਦੇ ਹਨ, ਜਿਸ ਕਾਰਨ ਉਨ੍ਹਾਂ ਲਈ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ। ਅਸਥਮਾ ਦੇ ਮਰੀਜ਼ਾਂ ਲਈ ਬਹੁਤ ਸਾਰੀਆਂ ਵਾਤਾਵਰਣ ਦੀਆਂ ਸਥਿਤੀਆਂ ਸਮੱਸਿਆਵਾਂ ਨੂੰ ਵਧਾਉਣ ਵਾਲੀਆਂ ਮੰਨੀਆਂ ਜਾਂਦੀਆਂ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਇਸ ਬਿਮਾਰੀ ਤੋਂ ਪੀੜਤ ਲੋਕ ਸਾਵਧਾਨੀ ਵਰਤਣਾ ਜਾਰੀ ਰੱਖਣ।
ਉਨ੍ਹਾਂ ਕਿਹਾ ਕਿ ਬਿਮਾਰੀ ਕਾਰਨ ਸਾਹ ਦੀ ਨਾਲੀ ਸੁੱਜ ਜਾਂਦੀ ਹੈ, ਜਿਸ ਕਾਰਨ ਸਾਹ ਲੈਣ 'ਚ ਮੁਸ਼ਕਲ ਮਹਿਸੂਸ ਹੁੰਦੀ ਹੈ। ਸਾਹ ਦੀ ਤਕਲੀਫ ਅਤੇ ਖੰਘ ਦੀ ਸਮੱਸਿਆ ਵੀ ਇਸ ਕਾਰਨ ਹੁੰਦੀ ਹੈ। ਅਜਿਹੇ 'ਚ ਜੇਕਰ ਮਰੀਜ਼ ਨੂੰ ਧੂੜ ਅਤੇ ਧੂੰਏਂ ਤੋਂ ਐਲਰਜੀ ਹੈ ਤਾਂ ਸਮੱਸਿਆ ਵੱਧ ਜਾਂਦੀ ਹੈ, ਨਾਲ ਹੀ ਜੇਕਰ ਜ਼ੁਕਾਮ ਅਤੇ ਖਾਂਸੀ ਵਰਗੀਆਂ ਲਾਗਾਂ ਹਨ ਤਾਂ ਅਸਥਮਾ ਦੀ ਸਮੱਸਿਆ ਵੱਧ ਸਕਦੀ ਹੈ। ਇਸ ਮੌਕੇ ਟੀ.ਬੀ. ਹਸਪਤਾਲ ਦੇ ਮੈਡੀਕਲ ਅਤੇ ਪੈਰਾਮੈਡੀਕਲ ਸਟਾਫ਼ ਤੇ ਵੀਰ ਹਕੀਕਤ ਰਾਏ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ੇਰਾਵਾਲਾ ਗੇਟ ਤੋਂ ਟੀ.ਬੀ. ਹਸਪਤਾਲ ਤੱਕ ਜਾਗਰੂਕਤਾ ਰੈਲੀ ਕੱਢੀ ਗਈ। ਸਮਾਗਮ ਵਿੱਚ ਸਰਕਾਰੀ ਰਾਜਿੰਦਰ ਹਸਪਤਾਲ ਦੇ ਡਿਪਟੀ ਮੈਡੀਕਲ ਸੁਪਰਡੈਂਟ ਡਾ. ਵੀ.ਕੇ. ਡੰਗਵਾਲ, ਡਾ. ਹਰਸਿਮਰਨ ਤੁਲੀ ਸਮੇਤ ਵੱਡੀ ਗਿਣਤੀ ਵਿਦਿਆਰਥੀ ਵੀ ਮੌਜੂਦ ਸਨ।