ਪੱਤਰਕਾਰ ਨਿਰਮਲ ਸਿੰਘ ਮੁੱਗੋਵਾਲ ਨੂੰ ਉਨਾਂ ਦੇ 57ਵੇਂ ਜਨਮ ਦਿਨ ਤੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਬੀਡੀਓ ਕਾਲੋਨੀ ਮਾਹਿਲਪੁਰ ਨੇ ਕੀਤਾ ਸਨਮਾਨਿਤ

ਮਾਹਿਲਪੁਰ, ਪੈਗਾਮ -ਏ -ਜਗਤ ਨਿਊਜ਼ ਸਰਵਿਸ (6 ਮਈ) - ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਸਭਾ ਵਾਰਡ ਨੰਬਰ 10- 11- 12 ਬੀਡੀਓ ਕਾਲੋਨੀ ਮਾਹਿਲਪੁਰ ਦੀ ਪ੍ਰਬੰਧਕ ਕਮੇਟੀ ਵੱਲੋਂ ਪੱਤਰਕਾਰ ਨਿਰਮਲ ਸਿੰਘ ਨੂੰ ਉਹਨਾਂ ਦੇ 57 ਵੇਂ ਜਨਮ ਦਿਨ ਤੇ ਅਤੇ ਉਨ੍ਹਾਂ ਦੀ ਜੀਵਨ ਸਾਥਣ ਸ੍ਰੀਮਤੀ ਪਰਮਜੀਤ ਕੌਰ ਨੂੰ ਗੁਰੂ ਮਹਾਰਾਜ ਜੀ ਦੀ ਵਿਸ਼ੇਸ਼ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਪਾਲ ਸਿੰਘ, ਦਿਲਜੀਤ ਸਿੰਘ ਫੌਜੀ ਉਪ ਪ੍ਰਧਾਨ ਚੇਅਰਮੈਨ ਸ਼ਿਵ ਰਾਮ, ਚੇਅਰਮੈਨ ਪਰਮਜੀਤ ਕੌਰ,ਧਰਮ ਸਿੰਘ ਫੌਜੀ  ਕੈਸ਼ੀਅਰ, ਅਵਤਾਰ ਸਿੰਘ, ਅਮਰਜੀਤ ਕੌਰ, ਜਗਦੀਸ਼ ਕੁਮਾਰ, ਹਰਬੰਸ ਲਾਲ, ਸਤੀਸ਼ ਕੁਮਾਰ, ਨਿਰਮਲ ਕੌਰ ਬੋਧ , ਰਣਜੀਤ ਕੌਰ, ਸੁਮੀਤਾ ਦੇਵੀ, ਸੁਰਜੀਤ ਕੌਰ, ਸੰਦੀਪ ਕੌਰ, ਗਗਨਦੀਪ ਕੌਰ, ਸੋਨੂ, ਗੁਰਬਖਸ਼ ਕੌਰ ਸਮੇਤ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਹਾਜ਼ਰ ਸਨ। 
ਇਸ ਮੌਕੇ ਪੱਤਰਕਾਰ ਨਿਰਮਲ ਸਿੰਘ ਮੁੱਗੋਵਾਲ ਨੇ ਕਿਹਾ ਕਿ ਉਹ ਪਿਛਲੇ ਲਗਭਗ 15 ਸਾਲਾਂ ਤੋਂ ਬੁੱਧ ਮਹਾਪੁਰਸ਼ਾਂ ਦੇ ਮਿਸ਼ਨ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ।  ਬੁੱਧ ਮਹਾਂਪੁਰਸ਼ਾਂ ਦੇ ਮਿਸ਼ਨ ਨੂੰ ਅਪਣਾ ਕੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਖੁਸ਼ੀਆਂ ਪ੍ਰਾਪਤ ਹੋ ਰਹੀਆਂ ਹਨ।