ਪਹਾੜੀ ਖੇਤਰ ਦੇ ਪਿੰਡ ਲਲਵਾਨ ਚ’ ਕਣਕ ਦੀ ਨਾੜ ਨੂੰ ਲੱਗੀ ਅੱਗ ਨੇ ਕੀਤੀ ਵੱਡੀ ਤਬਾਹੀ, ਸਰਕਾਰ ਦੀ ਚੁੱਪੀ ਗੈਰ ਸੰਵਿਧਾਨਕ।
ਹੁਸ਼ਿਆਰਪੁਰ 06 ਮਈ - ਦਿਨੋ ਦਿਨ ਵੱਧ ਰਹੀ ਤਪੱਸ਼ ਵਿਚ ਮਨੁੱਖਤਾ ਦੀਆਂ ਗਲੱਤੀਆਂ ਦਾ ਖਮਿਆਜਾ ਧਰਤੀ ਉਤੇ ਰਹਿ ਰਹੇ ਹਰ ਪ੍ਰਾਣੀ ਨੂੰ ਭੁਗਤਣਾਂ ਪੈ ਰਿਹਾ ਹੈ।ਕਰੇ ਕੋਈ ਤੇ ਭਰੇ ਕੋਈ।ਵਾਤਾਵਰਣ ਦੀ ਤਬਾਹੀ ਦੇ ਸੰਕੇਤ ਸਰਕਾਰਾਂ ਦੀਆਂ ਗਲੱਤੀਆਂ ਦਾ ਸਿੱਟਾ ਹੈ।ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਪਰਦੀਪ ਕੁਮਾਰ ਨੇ ਪਿੰਲ ਲਲਵਾਣ ਦੇ ਖੇਤਾਂ ਵਿਚ ਕਣਕ ਦੀ ਨਾੜ ਅਤੇ ਦਰਖਤਾਂ ਦੇ ਇਕ ਝੂੰਡ ਨੂੰ ਲੱਗੀ ਅੱਗ ਨੂੰ ਵੇਖ ਕੇ ਮੋਕੇ ਉਤੇ ਪਹੁੰਚ ਕੇ ਖੇਤ ਦੈ ਮਾਲਕਾਂ ਅਤੇ ਪਿੰਡ ਦੇ ਨੰਬਰ ਅਤੇ ਹੋਰ ਲੋਕਾਂ ਨੂੰ ਸੂਚਤ ਕੀਤਾ ਤੇ ਲੋਕਾਂ ਨੇ ਅਪਣਾ ਯੋਗਦਾਨ ਦੇ ਕੇ ਅੱਗ ਦੀਆਂ ਅਸਮਾਨ ਸ਼ੂਹ ਰਹੀਆਂ ਲਪਟਾਂ ਉਤੇ ਕਾਬੂ ਪਾ ਕੇ ਭਾਰੀ ਨੁਕਸਾਨ ਹੋਣ ਤੋਂ ਬਚਾਇਆ।

ਅੱਗ ਦੀਆਂ ਲਪਟਾਂ ਤੇਜ਼ ਹਵਾ ਅਤੇ ਸੂੱਕੀ ਨਾੜ ਕਾਰਨ ਤੁਫਾਨ ਵਾਂਗ ਅਪਣਾ ਅਸਰ ਵਿਖਾ ਰਹੀਆਂ ਸਨ।ਅਗਰ ਮੌਕੇ ਉਤੇ ਪਹੁੰਚ ਕੇ ਲੋਕਾਂ ਨੁੰ ਨਾ ਸੂਚਿਤ ਕੀਤਾ ਹੁੰਦਾ ਤਾਂ ਇਕ 2 ਹਵੇਲੀਆਂ ਵਿਚ ਬਨ੍ਹੇ ਪਸ਼ੂਆਂ ਦੀ ਵੀ ਮੌਤ ਹੋ ਸਕਦੀ ਸੀ। ਉਨ੍ਹਾਂ ਦਸਿਆ ਕਿ ਧੀਮਾਨ ਨੇ ਦਸਿਆ ਕਿ ਵਿਸ਼ਵ ਸਿਹਤ ਸੰਸਥਾ ਵਲੋਂ ਪੂਰੇ ਵਿਸ਼ਵ ਵਿਚ ਵੱਧ ਰਹੇ ਤਾਪਮਾਨ ਦੇ ਖਤਰਿਆਂ ਵਾਰੇ ਸੂਚੇਤ ਕੀਤਾ ਜਾ ਰਿਹਾ ਹੈ ਪਰ ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਅੰਦਰ ਕਿਸੇ ਵੀ ਸਰਕਾਰ ਨੂੰ ਲੋਕਾਂ ਦੀ ਸਿਹਤ ਅਤੇ ਵਾਤਾਵਰਣ ਵਿਚ ਵੱਧ ਰਹੀ ਤਪਸ਼ ਅਤੇ ਫੈਲ ਰਹੇ ਪ੍ਰਦੂਸ਼ਣ ਵਾਰੇ ਰੱਤੀਭਰ ਵੀ ਚਿੰਤਾ ਵੇਖਣ ਨੂੰ ਨਹੀਂ ਮਿਲ ਰਹੀ। ਵਾਤਾਵਰਣ ਅਤੇ ਵੱਧ ਰਹੀ ਤਪਸ਼ ਦਾ ਸਭ ਤੋਂ ਵੱਡਾ ਅਸਰ ਕਿਸਾਨਾ ਨੁੰ ਝਲਣਾ ਪੈ ਰਿਹਾ ਹੈ ਤੇ ਕਿਸਾਨ ਹੀ ਜਿਆਦਾਤਰ ਇਸ ਲਈ ਜੁੰਮੇਵਾਰ ਹੈ। ਧੀਮਾਨ ਨੇ ਕਿਹਾ ਕਿ ਵਾਤਾਵਰਣ ਪ੍ਰਤੀ ਸੂਚੇਤ ਨਾਲ ਹੋਣਾ ਅਪਣੇ ਪੈਰ ਉਤੇ ਆਪ ਕੁਲਹਾੜਾ ਮਾਰਨ ਦੇ ਬਰਾਬਰ ਹੈ। ਸਾਰੇ ਕੁਦਰਤੀ ਢਾਂਚੇ ਨੁੰ ਜਾਲਣ ਦੀ ਸਖਤ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗਾਂ ਲਗਾਉਣ ਤੋਂ ਗੁਰੇਜ਼ ਕਰਨ।ਇਹ ਹਰ ਇਕ ਮਨੁੱਖ ਦੀ ਡਿਊਟੀ ਹੈ ਕਿ ਉਹ ਅਪਣਾ ਫਰਜ਼ ਸਮਝਦੇ ਹੋਏ ਵਾਤਾਵਰਣ ਦੀ ਰਖਿਆ ਕਰਨ ਲਈ ਅੱਗੇ ਆਏ। ਧੀਮਾਨ ਨੇ ਦਸਿਆ ਕਿ ਉਹ ਵਾਤਾਵਰਣ ਪ੍ਰਤੀ ਜਾਗਰੂਕਤਾ ਮੁਹਿਮ ਚਲਾਉਣ ਜਾ ਰਹੇ ਹਨ।