ਸਹਾਰਾ ਇੰਡੀਆ ਦੇ ਨਿਵੇਸ਼ਕਾਂ ਅਤੇ ਵਰਕਰਾਂ ਦੇ ਵਫ਼ਦ ਨੇ ਸ.ਮਲਵਿੰਦਰ ਸਿੰਘ ਕੰਗ ਨੂੰ ਮੰਗ ਪੱਤਰ ਸੌਂਪਿਆ
ਨਵਾਂਸ਼ਹਿਰ - ਭੁਗਤਾਨ ਦੀ ਆਸ ਚ ਲੰਮੇ ਸਮੇਂ ਤੋਂ ਬੈਠੇ ਸਹਾਰਾ ਇੰਡੀਆ ਦੇ ਨਿਵੇਸ਼ਕਾਂ ਅਤੇ ਵਰਕਰਾਂ ਦੇ ਵਫ਼ਦ ਨੇ ਅੱਜ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਆਪ ਉਮੀਦਵਾਰ ਮਲਵਿੰਦਰ ਸਿੰਘ ਕੰਗ ਨਾਲ ਮਿਲ ਕੇ ਉਨ੍ਹਾਂ ਨੂੰ ਸਹਾਰਾ ਇੰਡੀਆ ਲੰਬਿਤ ਪਏ ਹਜ਼ਾਰਾਂ ਕਰੋੜਾਂ ਦੇ ਭੁਗਤਾਨ ਸੰਬੰਧੀ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਮਲਵਿੰਦਰ ਸਿੰਘ ਕੰਗ ਨੇ ਵਫ਼ਦ ਦੀ ਗੱਲਬਾਤ ਨੂੰ ਧਿਆਨ ਨਾਲ਼ ਸੁਣਿਆ ਅਤੇ ਭਰੋਸਾ ਦਿੱਤਾ ਕਿ ਸੰਸਦ ਵਿੱਚ ਪੁੱਜ ਕੇ ਉਹ ਇਸ ਮਸਲੇ ਨੂੰ ਜ਼ੋਰਦਾਰ ਢੰਗ ਨਾਲ ਉਠਾਉਣਗੇ ਅਤੇ ਇਹ ਮਸਲਾ ਮਾਨਯੋਗ ਮੁੱਖ ਮੰਤਰੀ ਜੀ ਦੇ ਧਿਆਨ ਵਿਚ ਲਿਆ ਕੇ ਛੇਤੀ ਤੋਂ ਛੇਤੀ ਜਨਤਾ ਦੇ ਭੁਗਤਾਨ ਸੰਬੰਧੀ ਸੱਮਸਿਆ ਦਾ ਹੱਲ ਕਰਨ ਲਈ ਸਾਰਥਕ ਯਤਨ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਸਹਾਰਾ ਇੰਡੀਆ ਦੀਆਂ ਪੰਜਾਬ ਵਿੱਚ ਮੌਜੂਦ ਸੰਪੱਤੀਆਂ ਦਾ ਪੂਰਾ ਵੇਰਵਾ ਜਲਦ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਅਤੇ ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਬਲਵੀਰ ਕਰਨਾਣਾ ਵੀ ਹਾਜ਼ਰ ਰਹੇ। ਵਫ਼ਦ ਵੱਲੋਂ ਕ੍ਰਿਸ਼ਨ ਹੀਉਂ, ਜਸਵਿੰਦਰ ਰਾਮ, ਬਲਜੀਤ ਖਟਕੜ, ਤਲਵਿੰਦਰ ਸ਼ੇਰਗਿੱਲ, ਸੁਰਿੰਦਰ ਸਿੰਘ ਕਰਨਾਣਾ, ਇੰਦਰਜੀਤ ਸਿੰਘ ਕਾਹਮਾ, ਓਂਕਾਰ ਸਿੰਘ, ਰਾਜ ਬਾਹਡੋਵਾਲ, ਨੰਬਰਦਾਰ ਚਰਨਜੀਤ ਸਿੰਘ ਸੱਲ੍ਹਾਂ, ਅਵਤਾਰ ਸਿੰਘ, ਸੋਢੀ ਸਿੰਘ, ਗਗਨਦੀਪ ਸਿੰਘ, ਦਿਲਵਰ ਰਾਮ, ਸ਼ਿਵ ਕੁਮਾਰ, ਸੰਦੀਪ ਬੱਧਣ, ਸ਼ਮਸ਼ੇਰ ਸਿੰਘ, ਲਖਵੀਰ ਸਿੰਘ, ਸੰਜੇ ਕੁਮਾਰ, ਪ੍ਰਦੇਸੀ, ਸੰਦੀਪ ਕਜਲਾ, ਜਗਦੀਪ ਸਿੰਘ, ਅਰੁਣ ਮੈਟੀ, ਦੀਪਕ ਰਾਏ ਤੇ ਬਲਵੀਰ ਰੱਤੂ ਆਦਿ ਹਾਜ਼ਰ ਸਨ।