ਸਰਟੀਫਿਕੇਟ ਵੰਡ ਸਮਾਗਮ ਦਾ ਆਯੋਜਨ ਕੀਤਾ
ਐਸ ਏ ਐਸ ਨਗਰ, 4 ਮਈ - ਜਨ ਸ਼ਿਕਸ਼ਨ ਸੰਸਥਾਨ ਮੁਹਾਲੀ ਵੱਲੋਂ ਅੱਜ ਆਪਣੇ ਸਬ ਸੈਂਟਰ ਦਾਊਂ ਵਿਖੇ ਸਾਬਕਾ ਟ੍ਰੇਨੀ ਮਿਲਣੀ ਅਤੇ ਸਰਟੀਫਿਕੇਟ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੇਸੂ ਮਾਜਰਾ ਸਬ ਸੈਂਟਰ ਦੇ ਸਿਖਿਆਰਥੀਆਂ ਨੇ ਵੀ ਹਿੱਸਾ ਲਿਆ।
ਐਸ ਏ ਐਸ ਨਗਰ, 4 ਮਈ - ਜਨ ਸ਼ਿਕਸ਼ਨ ਸੰਸਥਾਨ ਮੁਹਾਲੀ ਵੱਲੋਂ ਅੱਜ ਆਪਣੇ ਸਬ ਸੈਂਟਰ ਦਾਊਂ ਵਿਖੇ ਸਾਬਕਾ ਟ੍ਰੇਨੀ ਮਿਲਣੀ ਅਤੇ ਸਰਟੀਫਿਕੇਟ ਵੰਡ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਦੇਸੂ ਮਾਜਰਾ ਸਬ ਸੈਂਟਰ ਦੇ ਸਿਖਿਆਰਥੀਆਂ ਨੇ ਵੀ ਹਿੱਸਾ ਲਿਆ।
ਇਸ ਮੌਕੇ ਪਿੰਡ ਦਾਊਂ ਦੇ ਸਰਪੰਚ ਸz. ਅਜਮੇਰ ਸਿੰਘ ਨੇ ਸ਼ਿਰਕਤ ਕਰਕੇ ਸਿਖਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਸੰਸਥਾਨ ਦੇ ਪ੍ਰੋਗਰਾਮ ਅਧਿਕਾਰੀ ਨਵਜੋਤ ਕੌਰ, ਸਹਾਇਕ ਪ੍ਰੋਗਰਾਮ ਅਧਿਕਾਰੀ ਗੀਤਾ ਰਾਣੀ ਤੇ ਕੋਰਸ ਦੇ ਅਧਿਆਪਕ ਸਰਬਜੀਤ ਕੌਰ ਨੇ ਵੀ ਹਿੱਸਾ ਲਿਆ। ਪ੍ਰੋਗਰਾਮ ਦੇ ਅੰਤ ਵਿਚ ਕੋਰਸ ਪੂਰਾ ਕਰਨ ਵਾਲੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।