ਬਘੌਰਾਂ ਦੀ ਸੰਗਤ ਨੇ ਦਿਓਟ ਸਿੱਧ ਗੁਫ਼ਾ ਦੇ ਦਰਸ਼ਨ ਕੀਤੇ।

ਨਵਾਂਸ਼ਹਿਰ - ਮਾਂ ਬਗਲਾਮੁਖੀ ਮੰਦਰ ਪਿੰਡ ਬਘੌਰਾਂ ਦੇ ਗੱਦੀ ਨਸ਼ੀਨ ਅਤੇ ਸੰਸਥਾਪਕ ਮਾਤਾ ਰਾਜ ਦੇਵਾ ਦੀ ਰਹਿਨੁਮਾਈ ਦੇ ਹੇਠ 28ਵਾਂ ਵਾਰਸ਼ਿਕ ਚਾਲਾ ਦਿਓਟ ਸਿੱਧ ਗੁਫਾ ਸ੍ਰੀ ਸਿੱਧ ਬਾਬਾ ਬਾਲਕ ਨਾਥ ਜੀ ਦਰਬਾਰ ਪੀਰ ਨਿਗਾਹਾ ਅਤੇ ਸ਼ਾਹ ਤਲਾਈ ਤੇ ਮੰਦਰ ਲੱਸੀ ਰੋਟੀ ਅਤੇ ਮੰਦਰ ਗਰੂਨਾ ਝਾੜੀ ਵਿਖੇ ਨਤਮਸਤਕ ਹੋ ਕੇ ਦਰਸ਼ਨ ਕਰਕੇ ਸੰਗਤ ਵਾਪਸ ਪਿੰਡ ਬਘੌਰਾਂ ਪਹੁੰਚੀ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਵਿੱਕੀ ਸ਼ਾਹ ਨੇ ਦੱਸਿਆ ਕਿ ਉਪਰੋਕਤ ਸਾਰੇ ਸਥਾਨਾਂ ਤੇ ਬਾਬਾ ਜੀ ਦੇ ਭੰਡਾਰੇ ਲਾਏ ਗਏ|

 ਬਾਬਾ ਜੀ ਦਾ ਧੂਣਾ ਲਗਾਇਆ ਗਿਆ ਅਤੇ ਬਾਬਾ ਜੀ ਦੀਆਂ ਚੌਂਕੀਆਂ ਲਗਾ ਕੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਸ਼ੀਤਲ ਬਘੌਰਾਂ ਵਾਲਾ ਵਾਸਦੇਵ ਪਰਦੇਸੀ,ਰਾਣੀ ,ਸ਼ਿਵਾ ,ਕਬੇਰ ਮੈਂਹਦੀ ਅਤੇ ਮਨਜਿੰਦਰ ਨਿੱਕਾ ਦਾ ਪੂਰਨ ਸਹਿਯੋਗ ਰਿਹਾ। ਮਾਤਾ ਰਾਜ ਦੇਵਾ ਵੱਲੋਂ ਸਮੂਹ ਸੇਵਾਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਨਤਮਸਤਕ ਹੋਣ ਗਈ ਸਾਰੀ ਸੰਗਤ ਵਾਸਤੇ ਲੰਗਰ ਅਤੁੱਟ ਵਰਤਾਇਆ ਗਿਆ।