ਭਾਜਪਾ ਅਤੇ ਕਾਂਗਰਸ ਨੇ ਪੰਜਾਬ ਦਾ ਭਾਈਚਾਰਾ ਵਿਗਾੜ ਕੇ ਕੀਤਾ ਰਾਜ : ਐਨ. ਕੇ. ਸ਼ਰਮਾ

ਪਟਿਆਲਾ, 30 ਅਪ੍ਰੈਲ - ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ. ਕੇ. ਸ਼ਰਮਾ ਨੇ ਭਾਜਪਾ ਅਤੇ ਕਾਂਗਰਸ 'ਤੇ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਨੂੰ ਵਿਗਾੜਨ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਅੱਜ ਜੇਕਰ ਕੋਈ ਹਿੰਦੂ-ਸਿੱਖ ਭਾਈਚਾਰੇ ਦੀ ਗੱਲ ਕਰਦਾ ਹੈ ਤਾਂ ਉਹ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਹੈ। ਅਕਾਲੀ ਦਲ ਨੇ ਹਮੇਸ਼ਾ ਹੀ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਹੈ।

नवांशहर - पंजाब स्कूल शिक्षा विभाग ने आठवीं कक्षा का वार्षिक परिणाम घोषित कर दिया है जिसमें *गवर्नमेंट स्मार्ट मिडिल स्कूल भंगल खुर्द* की छात्रा *अमनदीप कौर* पुत्री श्री गुलचरण सिंह गांव भंगल खुर्द अमरगढ़ ने 98.17% (589/600) अंक प्राप्त कर मेरिट में स्थान प्राप्त किया।
स्कूल प्रभारी परविंदर सिंह भंगल स्टेट अवार्डी ने बताया कि स्कूल के इतिहास में पहली बार किसी विद्यार्थी को मेरिट में स्थान मिला है। जो विद्यालय एवं गांव के लिए गौरव की बात है। स्टाफ सदस्य नीरज कुमारी स्टेट अवार्डी और हरजीत कौर ने भी छात्रा को इस उपलब्धि के लिए बधाई दी।

ਨਵਾਂਸ਼ਹਿਰ - ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅੱਠਵੀਂ ਜਮਾਤ ਦਾ ਸਲਾਨਾ ਨਤੀਜਾ ਐਲਾਨਿਆ ਗਿਆ ਜਿਸ ਵਿੱਚ *ਸਰਕਾਰੀ ਸਮਾਰਟ ਮਿਡਲ ਸਕੂਲ ਭੰਗਲ ਖੁਰਦ* ਦੀ ਵਿਦਿਆਰਥਣ *ਅਮਨਦੀਪ ਕੌਰ* ਪੁੱਤਰੀ ਸ਼੍ਰੀ ਗੁਲਚਰਨ ਸਿੰਘ ਪਿੰਡ ਭੰਗਲ ਖੁਰਦ ਅਮਰਗੜ੍ਹ ਨੇ 98.17% (589/600) ਅੰਕ ਪ੍ਰਾਪਤ ਕਰਕੇ ਮੈਰਿਟ ਵਿੱਚ ਸਥਾਨ ਪ੍ਰਾਪਤ ਕੀਤਾ। 
ਸਕੂਲ ਇੰਚਾਰਜ ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਕੂਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਿਦਿਆਰਥਣ ਨੇ ਮੈਰਿਟ ਵਿੱਚ ਸਥਾਨ ਪ੍ਰਾਪਤ ਕੀਤਾ ਜੋ ਕਿ ਸਕੂਲ ਅਤੇ ਪਿੰਡ ਲਈ ਮਾਣ ਵਾਲੀ ਗੱਲ ਹੈ।ਸਟਾਫ ਮੈਂਬਰਾਂ ਨੀਰਜ ਕੁਮਾਰੀ ਸਟੇਟ ਐਵਾਰਡੀ ਅਤੇ ਹਰਜੀਤ ਕੌਰ ਵੱਲੋਂ ਵੀ ਇਸ ਪ੍ਰਾਪਤੀ ਲਈ ਵਿਦਿਆਰਥਣ ਨੂੰ ਮੁਬਾਰਕਬਾਦ ਦਿੱਤੀ।