
"ਮਜ਼ਦੂਰ ਦਿਵਸ" ਦੀਆਂ ਵਧਾਈਆਂ ਜੀਓ!
ਕਿਰਤੀ ਲੋਕਾਂ ਦੀ ਮੁਕਤੀ ਦੇ ਸੰਘਰਸ਼ ਦੇ ਸ਼ਾਨਾਮੱਤੇ ਅਤੇ ਗੌਰਵਮਈ ਵਿਰਸੇ ਦਾ ਪ੍ਰਤੀਕ ਮਈ ਦਿਵਸ( ਮਜ਼ਦੂਰ ਦਿਵਸ) ਦੁਨੀਆ ਦੇ ਕੋਨੇ ਕੋਨੇ ਵਿੱਚ ਮਨਾਇਆ ਜਾਂਦਾ ਹੈ। ਅੱਜ ਤੋਂ 138 ਸਾਲ ਪਹਿਲਾਂ 1 ਮਈ 1886 ਨੂੰ ਅਮਰੀਕਾ ਦੇ ਈਲੀਅਨਜ਼ ਪ੍ਰਾਂਤ ਦੇ ਸ਼ਹਿਰ ਸ਼ਿਕਾਗੋ ਅਤੇ ਕਈ ਹੋਰ ਹਿੱਸਿਆਂ ਵਿੱਚ ਰਜਵਾੜੇ ਸ਼ਾਹੀ ਵਲੋਂ ਮਜ਼ਦੂਰਾਂ ਦੇ ਕੀਤੇ ਜਾ ਰਹੇ ਅੰਨ੍ਹੇ ਸ਼ੋਸ਼ਣ ਦੇ ਖਿਲਾਫ ਮਜ਼ਦੂਰਾਂ ਦੀ ਅਣਖ ਦਾ ਲਾਵਾ ਤਿੱਖੇ ਸੰਘਰਸ਼ ਦੇ ਰੂਪ ਵਿੱਚ ਫੁੱਟਿਆ ਸੀ।
ਕਿਰਤੀ ਲੋਕਾਂ ਦੀ ਮੁਕਤੀ ਦੇ ਸੰਘਰਸ਼ ਦੇ ਸ਼ਾਨਾਮੱਤੇ ਅਤੇ ਗੌਰਵਮਈ ਵਿਰਸੇ ਦਾ ਪ੍ਰਤੀਕ ਮਈ ਦਿਵਸ( ਮਜ਼ਦੂਰ ਦਿਵਸ) ਦੁਨੀਆ ਦੇ ਕੋਨੇ ਕੋਨੇ ਵਿੱਚ ਮਨਾਇਆ ਜਾਂਦਾ ਹੈ। ਅੱਜ ਤੋਂ 138 ਸਾਲ ਪਹਿਲਾਂ 1 ਮਈ 1886 ਨੂੰ ਅਮਰੀਕਾ ਦੇ ਈਲੀਅਨਜ਼ ਪ੍ਰਾਂਤ ਦੇ ਸ਼ਹਿਰ ਸ਼ਿਕਾਗੋ ਅਤੇ ਕਈ ਹੋਰ ਹਿੱਸਿਆਂ ਵਿੱਚ ਰਜਵਾੜੇ ਸ਼ਾਹੀ ਵਲੋਂ ਮਜ਼ਦੂਰਾਂ ਦੇ ਕੀਤੇ ਜਾ ਰਹੇ ਅੰਨ੍ਹੇ ਸ਼ੋਸ਼ਣ ਦੇ ਖਿਲਾਫ ਮਜ਼ਦੂਰਾਂ ਦੀ ਅਣਖ ਦਾ ਲਾਵਾ ਤਿੱਖੇ ਸੰਘਰਸ਼ ਦੇ ਰੂਪ ਵਿੱਚ ਫੁੱਟਿਆ ਸੀ।
ਇੱਥੇ ਮਜ਼ਦੂਰਾਂ ਵਲੋਂ 3 ਮਈ 1886 ਨੂੰ ਆਪਣੇ ਹੱਕਾਂ ਲਈ ਕੀਤੀ ਗਈ ਹੜਤਾਲ ਦੌਰਾਨ ਮਜ਼ਦੂਰਾਂ ਦੀ ਕਾਨਫਰੰਸ ਵਿੱਚ ਫਰਾਂਸ ਅਤੇ ਯੂਰਪ ਦੀ ਮਜ਼ਦੂਰ ਲਹਿਰ ਦੇ ਡਰ ਨਾਲ ਬੁਖਲਾਈ ਰਜਵਾੜੇ ਸ਼ਾਹੀ ਦਾ ਹੱਥ ਠੋਕਾ ਬਣੀ ਪੁਲਿਸ ਨੇ ਵਹਿਸ਼ੀਆਨਾ ਜ਼ੁਲਮ ਮਜ਼ਦੂਰਾਂ ਤੇ ਢਾਹਿਆ। ਪੁਲਿਸ ਦੇ ਅੰਨੇਵਾਹ ਤਸਦੱਦ ਦੇ ਕਾਰਨ 6 ਮਜ਼ਦੂਰ ਸ਼ਹੀਦ ਅਤੇ ਅਨੇਕਾਂ ਜ਼ਖਮੀ ਹੋਏ। ਅਗਲੇ ਦਿਨ 4 ਮਈ ਨੂੰ ਇਸ ਦੇ ਰੋਸ ਵਜੋਂ ਸ਼ਿਕਾਗੋ ਸ਼ਹਿਰ ਦੀ 'ਹੇਅ ਮਾਰਕੀਟ' ਵਿੱਚ ਪੁਰਅਮਨ ਮੁਜਾਹਰਾ ਕਰ ਰਹੇ ਮਜ਼ਦੂਰਾਂ ਨੂੰ ਖਦੇੜਨ ਲਈ ਸ਼ਰਾਰਤ ਨਾਲ ਕਿਸੇ ਨੇ ਬੰਬ ਸੁੱਟਿਆ। ਜਿਸ ਨਾਲ ਇੱਕ ਸਿਪਾਹੀ ਦੀ ਮੌਤ ਹੋ ਗਈ। ਇਸ ਮੌਤ ਦਾ ਬਹਾਨਾ ਬਣਾ ਕੇ ਪਹਿਲਾਂ ਤੋਂ ਹੀ ਤਿਆਰ ਪੁਲਿਸ ਅਤੇ ਫੌਜ਼ ਨੇ ਮਜ਼ਦੂਰਾਂ ਦੇ ਖੂਨ ਦੀ ਹੋਲੀ ਖੇਡਦਿਆਂ 4 ਮਜ਼ਦੂਰਾਂ ਨੂੰ ਸ਼ਹੀਦ ਅਤੇ ਅਨੇਕਾਂ ਨੂੰ ਜਖਮੀ ਕਰ ਦਿੱਤਾ।
ਇਸ ਸੰਘਰਸ਼ ਦੌਰਾਨ ਮਜ਼ਦੂਰ ਸਫੈਦ ਰੰਗ ਦੇ ਝੰਡੇ ਹੇਠ ਸੰਘਰਸ਼ ਕਰ ਰਹੇ ਸਨ। ਇਸ ਸਮੇਂ ਇੱਕ ਮਜ਼ਦੂਰ ਮਾਂ ਦੀ ਗੋਦ ਵਿੱਚ ਪਿਆ ਇੱਕ ਬੱਚਾ ਪੁਲਿਸ ਦੇ ਤਸ਼ੱਦਦ ਕਾਰਨ ਜ਼ਖਮੀ ਹੋ ਗਿਆ। ਉਸਦੀ ਮਾਂ ਨੇ ਉਸਨੂੰ ਬਚਾਉਣ ਲਈ ਸਫੈਦ ਝੰਡੇ ਵਿੱਚ ਲਪੇਟ ਦਿੱਤਾ। ਉਸ ਬੱਚੇ ਦੇ ਜ਼ਖਮਾਂ ਦੇ ਖੂਨ ਦਾ ਵਹਾਅ ਇੰਨਾ ਸੀ ਕਿ ਖੂਨ ਨਾਲ ਲੱਥ ਪੱਥ ਸਫੈਦ ਝੰਡਾ ਲਾਲ ਸੂਹਾ ਹੋ ਗਿਆ। ਬੱਚੇ ਦੀ ਇਸ ਕੁਰਬਾਨੀ ਤੋਂ ਪ੍ਰਭਾਵਿਤ ਹੋ ਕੇ ਬਾਅਦ ਵਿੱਚ ਸੰਘਰਸ਼ ਦੇ ਸਫੈਦ ਝੰਡੇ ਦਾ ਰੰਗ ਲਾਲ ਸੂਹਾ ਕਰ ਦਿੱਤਾ ਗਿਆ। ਪੁਲਿਸ ਨੇ 8 ਮਜ਼ਦੂਰ ਆਗੂਆਂ ਉੱਤੇ ਮੁਕੱਦਮੇ ਦਰਜ ਕੀਤੇ ਗਏ। ਜਿਹਨਾਂ ਵਿੱਚੋਂ ਅਲਬਰਟ ਪਾਰਸਨਜ਼, ਅਗਸਤ ਸਪਾਈਜ਼, ਸੈਮੂਅਲ ਫੀਲਡਜ਼, ਮਾਈਕਲ ਸ਼ਾਅਬ, ਲੂਈਕਿੰਗ, ਐਡੋਲਫ ਫਿਸ਼ਰ ਅਤੇ ਜਾਰਜ ਏਗੰਲਜ਼ ਨੂੰ ਫਾਂਸੀ ਅਤੇ ਅੱਠਵੇਂ ਆਸਕਰਨੀਵ ਨੂੰ 15 ਸਾਲਾਂ ਦੀ ਉਮਰ ਕੈਦ ਸਜਾ ਸੁਣਾਈ ਗਈ। ਇਹਨਾਂ ਨਜ਼ਾਇਜ਼ ਸਜਾਵਾਂ ਦੇ ਖਿਲਾਫ ਲੋਕਾਂ ਦਾ ਰੋਹ ਵੱਧਦਾ ਦੇਖ ਕੇ ਸੈਮੂਅਲ ਫੀਲਡਜ਼ ਅਤੇ ਮਾਈਕਲ ਸ਼ਾਅਬ ਦੀਆਂ ਸਜਾਵਾਂ ਉਮਰ ਕੈਦ ਵਿੱਚ ਬਦਲੀਆਂ ਗਈਆਂ ਜਦਕਿ ਲੂਈਕਿੰਗ ਜੇਲ ਵਿੱਚ ਸ਼ਹੀਦੀ ਜਾਮ ਪੀ ਗਿਆ। ਬਾਕੀ 4 ਮਜ਼ਦੂਰ ਯੌਧਿਆਂ ਨੂੰ 11 ਨਵੰਬਰ 1887 ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ। ਫਾਂਸੀ ਦਾ ਰੱਸਾ ਚੁੰਮਣ ਸਮੇਂ ਆਗਸਤ ਸਪਾਈਜ਼ ਨੇ ਕਿਹਾ ਸੀ ਕਿ “ਇੱਕ ਸਮਾਂ ਆਵੇਗਾ ਜਦੋਂ ਸਾਡੀ ਚੁੱਪ ਸ਼ਬਦਾਂ ਨਾਲੋਂ ਜ਼ਿਆਦਾ ਬੋਲੇਗੀ”। ਸ਼ਹੀਦਾਂ ਦੀ ਇਸ ਸ਼ਹਾਦਤ ਨੇ ਪੂਰੀ ਦੁਨੀਆ ਨੂੰ ਹਲੂਣਿਆਂ ਅਤੇ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ। ਪੈਰਿਸ ਵਿੱਚ 14 ਜੁਲਾਈ 1889 ਨੂੰ ਹੋਈ "ਅੰਤਰਰਾਸ਼ਟਰੀ ਵਰਕਿੰਗ ਮੈਨਜ ਐਸੋਸੀਏਸ਼ਨ" ਦੀ
ਕਾਂਗਰਸ ਵਿੱਚ ਅਗਲੇ ਸਾਲ 1890 ਤੋਂ ਹਰ ਸਾਲ ਪਹਿਲੀ ਮਈ ਦੇ ਦਿਨ ਨੂੰ ਮਜ਼ਦੂਰ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕਿਰਤੀਆਂ ਦੇ ਇਨਕਲਾਬੀ ਦਿਹਾੜੇ ਵਜੋਂ “ਮਈ ਦਿਵਸ” ਮਨਾਉਣ ਦਾ ਫੈਸਲਾ ਕੀਤਾ ਗਿਆ। ਭਾਰਤ ਵਿੱਚ ਸਭ ਤੋਂ ਪਹਿਲਾਂ 1 ਮਈ 1923 ਨੂੰ ਮਜ਼ਦੂਰ ਦਿਵਸ ਮਨਾਉਣ ਦੀ ਸ਼ੁਰੂਆਤ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਤੋਂ ਹੋਈ ਸੀ। ਸਾਨੂੰ ਸਤਿ ਗੁਰੂ ਕਬੀਰ, ਸਤਿਗੁਰੂ ਨਾਮਦੇਵ, ਸਤਿਗੁਰੁ ਰਵਿਦਾਸ ਅਤੇ ਸਤਿਗੁਰੂ ਨਾਨਕ ਦੇਵ ਜੀ ਤੋਂ ਇਲਾਵਾ ਪੈਗੰਬਰ ਹਜ਼ਰਤ ਮਹੁੰਮਦ ਦੇ ਧਾਰਮਿਕ ਫਲਸਫੇ ਵਿੱਚ ਕਿਰਤ ਅਤੇ ਕਿਰਤੀਆਂ ਦੇ ਸਤਿਕਾਰ ਅਤੇ ਹੰਕਾਰੀ ਰਜਵਾੜਿਆਂ ਦੇ ਦਰਜ ਵਿਰੋਧ ਤੋਂ ਸਿੱਖਿਅਤ ਹੋਣ ਦੀ ਬਹੁਤ ਜਰੂਰਤ ਹੈ। ਸਿੱਖ ਧਰਮ ਵਿੱਚ ਇਸ ਮਜ਼ਦੂਰ ਦਿਹਾੜੇ ਨੂੰ 'ਭਾਈ ਲਾਲੋ ਦਿਵਸ' ਵਜੋਂ ਮਾਨਤਾ ਦਿੱਤੀ ਗਈ। ਕਿਰਤੀਆਂ ਦੇ ਹੱਕਾਂ ਅਤੇ ਮਾਣ ਸਨਮਾਨ ਦੀ ਬਹਾਲੀ ਲਈ ਭਾਰਤ ਰਤਨ ਡਾ ਭੀਮ ਰਾਓ ਅੰਬੇਡਕਰ, ਦੇਸ਼ ਭਗਤ ਬਾਬੂ ਮੰਗੂ ਰਾਮ ਮੁੱਗੋਵਾਲੀਆ, ਸਿਰਮੌਰ ਆਗੂ ਬਾਬੂ ਜਗਜੀਵਨ ਰਾਮ, ਹੋਰ ਅਨੇਕਾਂ ਉੱਚ ਸ਼ਖਸੀਅਤਾਂ ਅਤੇ ਮਜ਼ਦੂਰ ਜੱਥੇਬੰਦੀਆਂ ਦਾ ਮਜ਼ਦੂਰ ਹਿੱਤ ਸੰਘਰਸ਼ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਦਰਜ ਹੈ।
ਅੱਜ ਹਰ ਖੇਤਰ ਦੇ ਮਜ਼ਦੂਰਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਲਗਾਤਾਰ ਖੋਹੇ ਜਾ ਰਹੇ ਅਧਿਕਾਰ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹਨ। ਮਜ਼ਦੂਰਾਂ ਦਾ ਭਵਿੱਖ ਖਤਮ ਹੋ ਰਿਹਾ ਹੈ ਅਤੇ ਉਨ੍ਹਾਂ ਨੂੰ ਲਾਮਬੰਦ ਹੋ ਕੇ ਸੰਘਰਸ਼ ਕਰਨ ਦੀ ਬੇਹੱਦ ਲੋੜ ਹੈ। ਮਈ ਦਿਵਸ ਦੇ ਮੌਕੇ ਤੇ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ (ਐੱਨ.ਐੱਲ.ਓ.) ਪੰਜਾਬ ਮਜ਼ਦੂਰ ਵਰਗ ਨੂੰ ਇਸ ਸ਼ਾਨਾਮੱਤੇ ਦਿਹਾੜੇ ਤੇ ਵਧਾਈਆਂ ਦਿੰਦੀ ਹੋਈ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਪ੍ਰਤੀ ਸੱਚੀ ਸ਼ਰਧਾਂਜਲੀ ਵਜੋਂ ਉਹਨਾਂ ਦੀ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਲਈ ਸੰਘਰਸ਼ਸ਼ੀਲ ਰਹਿਣ ਦਾ ਸੰਕਲਪ ਲੈਂਦੀ ਹੈ।
