ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਸ਼ਰਧਾਲੂਆਂ ਦਾ 36ਵਾਂ ਜੱਥਾ ਕਰਤਾਰਪੁਰ (ਪਾਕਿ:) ਵਿਖੇ ਅੱਜ (ਮਿਤੀ 30 ਅਪ੍ਰੈਲ ਅੱਜ ਹੋਵੇਗਾ ਨਤਮਸਤਕ
ਨਵਾਂਸ਼ਹਿਰ:- ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਕਰਤਾਰਪੁਰ ਸਾਹਿਬ (ਪਾਕਿ:) ਦੀ ਯਾਤਰਾ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਅੱਜ ਸ਼ਰਧਾਲੂਆਂ ਦਾ ਇਕ ਹੋਰ ਜੱਥਾ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਪੁਰ ਸਾਹਿਬ ਦੇ ਦਰਸ਼ਨਾਂ ਲਈ ਸਵੇਰੇ 04:00 ਵਜੇ ਸੁਸਾਇਟੀ ਦਫਤਰ ਤੋਂ ਰਵਾਨਾ ਹੋਵੇਗਾ।

ਇਹ ਜਾਣਕਾਰੀ ਸਾਂਝੀ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਸੁਸਾਇਟੀ ਵਲੋਂ ਯਾਤਰਾ ਲਈ ਸ਼ਰਧਾਲੂਆਂ ਦੀ ਬੁਕਿੰਗ ਤੋਂ ਲੈ ਕੇ ਵਾਪਸੀ ਤੱਕ ਦਾ ਸਮੁੱਚਾ ਪ੍ਰਬੰਧ ਕਰਨ ਨਾਲ ਸ਼ਰਧਾਲੂ ਹੁਣ ਕਾਫੀ ਰਾਹਤ ਮਹਿਸੂਸ ਕਰਦੇ ਹਨ। ਸ੍ਰੀ ਕਰਤਾਰਪੁਰ ਸਾਹਿਬ ਬਹੁਤ ਹੀ ਰਮਣੀਕ ਅਸਥਾਨ ਹੋਣ ਕਰਕੇ ਅਤੇ ਇਹ ਯਾਤਰਾ ਸੁਸਾਇਟੀ ਵਲੋਂ ਬਹੁਤ ਹੀ ਘੱਟ ਖਰਚੇ ਵਿਚ ਹੋਣ ਕਾਰਨ ਲੋਕ ਵਾਰ ਵਾਰ ਇਸ ਯਾਤਰਾ ਲਈ ਜਾਣ ਵਿਚ ਖੁਸ਼ੀ ਮਹਿਸੂਸ ਕਰਦੇ ਹਨ।
ਪਿਛਲੇ ਦੋ ਸਾਲ ਦੇ ਸਮੇਂ ਦੌਰਾਨ ਹੁਣ ਤੱਕ 35 ਜੱਥੇ ਇਸ ਯਾਤਰਾ ਲਈ ਭੇਜੇ ਜਾ ਚੁੱਕੇ ਹਨ ਅਤੇ ਸ਼ਰਧਾਲੂਆਂ ਦਾ ਇਹ 36ਵਾਂ ਜੱਥਾ 35 ਮੈਂਬਰਾਂ ਦਾ ਹੋਵੇਗਾ। ਗੁਰਦੁਆਰਾ ਬਾਬਾ ਬਕਾਲਾ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਇਹ ਜੱਥਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਦਾਖਲ ਹੋਵੇਗਾ ਅਤੇ ਦਰਸ਼ਨ ਕਰਨ ਤੋਂ ਬਾਅਦ ਸੰਗਤਾਂ ਸ਼ਾਮ ਨੂੰ ਵਾਪਿਸ ਪਰਤ ਆਉਣਗੀਆਂ।
ਉਨਾਂ ਦੱਸਿਆ ਕਿ ਸੋਸਾਇਟੀ ਵਲੋਂ ਇਸ ਤੋਂ ਅਗਲਾ ਜੱਥਾ 15 ਮਈ ਨੂੰ ਭੇਜਿਆ ਜਾਵੇਗਾ।
ਇਸ ਮੌਕੇ ਉਨਾ ਨਾਲ ਦੀਦਾਰ ਸਿੰਘ, ਕਮਲਜੀਤ ਸਿੰਘ ਸੈਣੀ, ਜਗਦੀਪ ਸਿੰਘ, ਜਗਜੀਤ ਸਿੰਘ ਸੈਣੀ, ਪਰਮਿੰਦਰ ਸਿੰਘ, ਸਿਮਰਨਪ੍ਰੀਤ ਸਿੰਘ, ਕੁਲਜੀਤ ਸਿੰਘ ਖਾਲਸਾ, ਰਣਵੀਰ ਸਿੰਘ, ਹਰਮਿੰਦਰ ਸਿੰਘ, ਅਭੀਜੀਤ ਸਿੰਘ, ਸੰਦੀਪ ਕੌਰ ਅਤੇ ਹੋਰ ਮੈਂਬਰ ਵੀ ਮੌਜੂਦ ਸਨ।