
ਮੁਹਾਲੀ ਇੰਡਸਟ੍ਰੀ ਐਸੋਸੀਏਸ਼ਨ ਵਲੋਂ ਸਿਹਤ ਜਾਂਚ ਕੈਂਪ ਦਾ ਆਯੋਜਨ, ਮੈਂਬਰਾਂ ਦੇ ਖੇਡ ਮੁਕਾਬਲੇ ਵੀ ਕਰਵਾਏ
ਐਸ ਏ ਐਸ ਨਗਰ, 27 ਅਪ੍ਰੈਲ - ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਵੱਲੋਂ ਸੰਸਥਾ ਦੇ 50 ਸਾਲ ਪੂਰੇ ਹੋਣ ਮੌਕੇ ਆਈ. ਵੀ. ਵਾਈ ਹਸਪਤਾਲ, ਮੁਹਾਲੀ ਅਤੇ ਰੋਟਰੀ ਕਲੱਬ ਮੁਹਾਲੀ ਦੇ ਸਹਿਯੋਗ ਨਾਲ ਐਮ ਆਈ ਏ ਭਵਨ ਵਿਖੇ ਸਿਹਤ ਜਾਂਚ ਕੈਂਪ ਲਗਾਇਆ ਗਿਆ ਅਤੇ ਨਾਲ ਹੀ ਖੇਡ ਟੂਰਨਾਮੈਂਟ 2024 ਦਾ ਆਯੋਜਨ ਵੀ ਕੀਤਾ ਗਿਆ।
ਐਸ ਏ ਐਸ ਨਗਰ, 27 ਅਪ੍ਰੈਲ - ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਵੱਲੋਂ ਸੰਸਥਾ ਦੇ 50 ਸਾਲ ਪੂਰੇ ਹੋਣ ਮੌਕੇ ਆਈ. ਵੀ. ਵਾਈ ਹਸਪਤਾਲ, ਮੁਹਾਲੀ ਅਤੇ ਰੋਟਰੀ ਕਲੱਬ ਮੁਹਾਲੀ ਦੇ ਸਹਿਯੋਗ ਨਾਲ ਐਮ ਆਈ ਏ ਭਵਨ ਵਿਖੇ ਸਿਹਤ ਜਾਂਚ ਕੈਂਪ ਲਗਾਇਆ ਗਿਆ ਅਤੇ ਨਾਲ ਹੀ ਖੇਡ ਟੂਰਨਾਮੈਂਟ 2024 ਦਾ ਆਯੋਜਨ ਵੀ ਕੀਤਾ ਗਿਆ।
ਸਿਹਤ ਜਾਂਚ ਕੈਂਪ ਦਾ ਉਦਘਾਟਨ ਸ਼੍ਰੀ ਬਲਜੀਤ ਸਿੰਘ ਪ੍ਰਧਾਨ ਅਤੇ ਸ਼੍ਰੀ ਨਵਨੀਤ ਸਕਸੈਨਾ, ਪ੍ਰਧਾਨ, ਰੋਟਰੀ ਕਲੱਬ ਮੁਹਾਲੀ ਨੇ ਕੀਤਾ। ਕੈਂਪ ਦੌਰਾਨ ਆਈ. ਵੀ. ਵਾਈ ਹਸਪਤਾਲ, ਮੁਹਾਲੀ ਦੇ ਡਾਕਟਰਾਂ ਡਾ. ਜਸਪ੍ਰੀਤ ਰੰਧਾਵਾ (ਨਿਊਰੋ ਸਰਜਨ), ਡਾ. ਨਿਤਿਨ ਅਗਰਵਾਲ (ਯੂਰੋਲੋਜੀ), ਡਾ. ਅਮਨਦੀਪ ਕੌਰ (ਫਿਜ਼ਿਓਥੈਰੇਪਿਸਟ) ਅਤੇ ਡਾ. ਰਾਜਵੀਰ ਸਿੰਘ (ਜਨਰਲ ਮੈਡੀਸਨ) ਵਲੋਂ ਕਰੀਬ 105 ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਜਾਂਚ ਕੀਤੀ ਅਤੇ ਲੈਬਰਟਰੀ ਟੈਸਟ ਵੀ ਕੀਤੇ ਗਏ।
ਸੰਸਥਾ ਦੇ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਸੰਸਥਾ ਦੀ ਖੇਡ ਕਮੇਟੀ ਦੇ ਵਿਸ਼ੇਸ਼ ਉਪਰਾਲੇ ਨਾਲ 12 ਸਾਲ ਬਾਅਦ ਖੇਡ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸਦੇ ਤਹਿਤ ਟੇਬਲ ਟੈਨਿਸ, ਬੈਡਮਿੰਟਨ, ਕੈਰਮ ਅਤੇ ਸ਼ਤਰੰਜ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਦੇਣ ਲਈ 28 ਅਪ੍ਰੈਲ ਨੂੰ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇਗਾ ਜਿਸ ਦੌਰਾਨ ਡਿਪਟੀ ਕਮਿਸ਼ਨਰ ਮੁਹਾਲੀ ਸ਼੍ਰੀਮਤੀ ਆਸ਼ਿਕਾ ਜੈਨ ਅਤੇ ਐਸ ਐਸ ਪੀ ਮੁਹਾਲੀ ਸ੍ਰੀ ਸੰਦੀਪ ਗਰਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਅਤੇ ਡੀ.ਐਸ.ਪੀ ਸਿਟੀ-2, ਸz ਹਰਸਿਮਰਨ ਸਿੰਘ ਬੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਣਗੇ।
ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਪਹਿਲਾਂ ਵੀ ਮੁਫਤ ਸਿਹਤ ਜਾਂਚ ਕੈਂਪ ਦੇ ਨਾਲ-ਨਾਲ ਫਰੀ ਆਰਥੋਪੈਡਿਕ, ਫਿਜ਼ੀਓਥੈਰੇਪੀ ਅਤੇ ਅੱਖਾਂ ਦੇ ਜਾਂਚ ਕੈਂਪ ਵੀ ਲਗਾਏ ਜਾ ਚੁੱਕੇ ਹਨ। ਪ੍ਰਿੰਸੀਪਲ ਐਸ ਚੌਧਰੀ ਨੇ ਇਸ ਕੈਂਪ ਦੇ ਆਯੋਜਨ ਲਈ ਐਸੋਸੀਏਸ਼ਨ ਦਾ ਧੰਨਵਾਦ ਕੀਤਾ।
