
ਰਤਨ ਗਰੁੱਪ ਦਾ ਅਮਰੀਕਾ ਦੀ ਕਲੇਅਰਮੌਂਟ ਯੂਨੀਵਰਸਿਟੀ ਨਾਲ ਕਰਾਰ
ਐਸ ਏ ਐਸ ਨਗਰ, 26 ਅਪ੍ਰੈਲ - ਮੁਹਾਲੀ ਦੇ ਰਤਨ ਗਰੁੱਪ ਆਫ਼ ਕਾਲਜਿਜ ਦੇ ਪ੍ਰੋਫੈਸ਼ਨਲ ਐਜੂਕੇਸ਼ਨਲ ਕਾਲਜ ਅਤੇ ਨਰਸਿੰਗ ਕਾਲਜ ਨੇ ਅਮਰੀਕਾ ਦੀ ਕਲੇਅਰਮੌਂਟ ਯੂਨੀਵਰਸਿਟੀ ਨਾਲ ਇੱਕ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤਹਿਤ ਕਾਲਜ ਦੇ ਐਮ ਐਡ ਦੇ ਵਿਦਿਆਰਥੀ ਇੱਕ ਸਾਲ ਰਤਨ ਪ੍ਰੋਫੈਸ਼ਨਲ ਕਾਲਜ ਵਿਚ ਪੜ੍ਹਨਗੇ ਅਤੇ ਦੂਜਾ ਸਾਲ ਅਮਰੀਕਾ ਦੀ ਇਸ ਯੂਨੀਵਰਸਿਟੀ ਵਿਚ ਲਗਾ ਕੇ ਆਪਣੀ ਪੜ੍ਹਾਈ ਪੂਰੀ ਕਰਨਗੇ।
ਐਸ ਏ ਐਸ ਨਗਰ, 26 ਅਪ੍ਰੈਲ - ਮੁਹਾਲੀ ਦੇ ਰਤਨ ਗਰੁੱਪ ਆਫ਼ ਕਾਲਜਿਜ ਦੇ ਪ੍ਰੋਫੈਸ਼ਨਲ ਐਜੂਕੇਸ਼ਨਲ ਕਾਲਜ ਅਤੇ ਨਰਸਿੰਗ ਕਾਲਜ ਨੇ ਅਮਰੀਕਾ ਦੀ ਕਲੇਅਰਮੌਂਟ ਯੂਨੀਵਰਸਿਟੀ ਨਾਲ ਇੱਕ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤਹਿਤ ਕਾਲਜ ਦੇ ਐਮ ਐਡ ਦੇ ਵਿਦਿਆਰਥੀ ਇੱਕ ਸਾਲ ਰਤਨ ਪ੍ਰੋਫੈਸ਼ਨਲ ਕਾਲਜ ਵਿਚ ਪੜ੍ਹਨਗੇ ਅਤੇ ਦੂਜਾ ਸਾਲ ਅਮਰੀਕਾ ਦੀ ਇਸ ਯੂਨੀਵਰਸਿਟੀ ਵਿਚ ਲਗਾ ਕੇ ਆਪਣੀ ਪੜ੍ਹਾਈ ਪੂਰੀ ਕਰਨਗੇ।
ਇਸ ਸਬੰਧੀ ਰਤਨ ਪ੍ਰੋਫੈਸ਼ਨਲ ਐਜੂਕੇਸ਼ਨਲ ਕਾਲਜ ਵਿੱਚ ਆਯੋਜਿਤ ਸੈਸ਼ਨ ਦੌਰਾਨ ਰਤਨ ਪ੍ਰੋਫੈਸ਼ਨਲ ਕਾਲਜ ਦੇ ਮੁਖੀ ਸੁੰਦਰ ਲਾਲ ਅਗਰਵਾਲ, ਕਲੇਅਰਮੌਂਟ ਗਰੈਜੂਏਟ ਯੂਨੀਵਰਸਿਟੀ ਦੇ ਡੀਨ ਇਟ ਮਾਰ ਸ਼ਬਤਾਈ ਅਤੇ ਪ੍ਰੋਫੈਸਰ ਟੀਜੇ ਬੈਰਿੰਗ ਨੇ ਇਸ ਸਮਝੌਤੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਛੇਤੀ ਹੀ ਇਸ ਸਬੰਧੀ ਰਸਮੀ ਤੌਰ ਤੇ ਐਮ ਓ ਯੂ ਸਾਈਨ ਕੀਤਾ ਜਾਵੇਗਾ।
ਇਸ ਮੌਕੇ ਪ੍ਰੋਫੈਸਰ ਟੀਜੇ ਬੈਰਿੰਗ ਨੇ ਰਤਨ ਪ੍ਰੋਫੈਸ਼ਨਲ ਐਜੂਕੇਸ਼ਨਲ ਕਾਲਜ ਦੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਉਨ੍ਹਾਂ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਘੱਟ ਫ਼ੀਸ ਵਿਚ ਅਮਰੀਕਾ ਦੀ ਇਸ ਯੂਨੀਵਰਸਿਟੀ ਵਿਚ ਦਾਖਲਾ ਦਿਵਾਉਣ ਲਈ ਪਹਿਲੇ ਸਾਲ ਦੀਆਂ ਕਲਾਸਾਂ ਇੱਥੇ ਹੀ ਲੱਗਣਗੀਆਂ ਅਤੇ ਦੂਜੇ ਸਾਲ ਲਈ ਵਿਦਿਆਰਥੀ ਕਲੇਅਰਮੌਂਟ ਯੂਨੀਵਰਸਿਟੀ ਵਿਚ ਪੜ੍ਹਨਗੇ ਅਤੇ ਇਸ ਨਾਲ ਉਨ੍ਹਾਂ ਦੀ ਫ਼ੀਸ ਲਗਭਗ 50 ਫ਼ੀਸਦੀ ਘੱਟ ਜਾਵੇਗੀ। ਉਨ੍ਹਾਂ ਕਿਹਾ ਕਿ ਇੱਥੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਤਿੰਨ ਸਾਲ ਦਾ ਵਰਕ ਵੀਜ਼ਾ ਹਾਸਲ ਹੋਵੇਗਾ। ਉਨ੍ਹਾਂ ਕਿਹਾ ਕਿ ਨਰਸਿੰਗ ਦੇ ਵਿਦਿਆਰਥੀਆਂ ਨੂੰ ਅਮਰੀਕਾ ਵਿਚ ਪੜ੍ਹਾਈ ਕਰਨ ਲਈ ਸਕਾਲਰਸ਼ਿਪ ਵੀ ਪੂਰੀ ਮਿਲਦੀ ਹੈ।
ਰਤਨ ਪ੍ਰੋਫੈਸ਼ਨਲ ਐਜੂਕੇਸ਼ਨਲ ਕਾਲਜ ਦੇ ਮੁਖੀ ਸੁੰਦਰ ਲਾਲ ਅਗਰਵਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਸੰਸਥਾ ਦਾ ਅਮਰੀਕਾ ਦੀ ਵੈਸਟਰਨ ਯੂਨੀਵਰਸਿਟੀ ਨਾਲ ਵੀ ਸਮਝੌਤਾ ਹੈ ਜਿਸ ਦੇ ਤਹਿਤ ਕਾਲਜ ਦੀਆਂ ਨਰਸਿੰਗ ਦੀਆਂ ਵਿਦਿਆਰਥਣਾਂ ਅਮਰੀਕਾ ਜਾ ਕੇ ਆਪਣਾ ਕੋਰਸ ਪੂਰਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਵੈਸਟਰਨ ਯੂਨੀਵਰਸਿਟੀ ਦੇ ਨਾਲ ਉਨ੍ਹਾਂ ਦੇ ਕਾਲਜ ਦਾ ਐਮ ਓ ਯੂ ਪਹਿਲਾਂ ਹੀ ਸਾਈਨ ਹੋ ਚੁੱਕਿਆ ਹੈ ਅਤੇ ਇਸ ਦੇ ਤਹਿਤ ਬੀ ਐਸ ਸੀ ਨਰਸਿੰਗ ਦੀਆਂ ਵਿਦਿਆਰਥਣਾਂ ਦੋ ਸਾਲ ਮੁਹਾਲੀ ਸਥਿਤ ਕਾਲਜ ਵਿਚ ਪੜ੍ਹਦੀਆਂ ਹਨ ਅਤੇ ਦੋ ਸਾਲ ਅਮਰੀਕਾ ਦੀ ਇਸ ਯੂਨੀਵਰਸਿਟੀ ਵਿਚ ਲਗਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਆਪਣੇ ਕਾਲਜ ਦੇ ਵਿਦਿਆਰਥੀਆਂ ਵਾਸਤੇ ਵਧੀਆ ਮੌਕਿਆਂ ਦੀ ਤਲਾਸ਼ ਲਈ ਉਹ ਖ਼ੁਦ ਅਮਰੀਕਾ ਜਾ ਕੇ ਇਹਨਾਂ ਯੂਨੀਵਰਸਿਟੀਆਂ ਨਾਲ ਤਾਲਮੇਲ ਕਰਕੇ ਆਏ ਸਨ ਅਤੇ ਇਸ ਦੇ ਸਾਰਥਿਕ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ।
