ਬੀ.ਡੀ.ਸੀ ਖੂਨਦਾਨ ਭਵਨ ਵਿਖੇ ਗਣਤੰਤਰਤਾ ਦਿਵਸ ਮਨਾਇਆ।

ਨਵਾਂ ਸ਼ਹਿਰ - ਖੂਨਦਾਨ ਸੇਵਾ ਨੂੰ ਸਮਰਪਿਤ ਸਥਾਨਕ ਸੰਸਥਾ ਬੀ.ਡੀ.ਸੀ ਵਿਖੇ ਗਣਤੰਤਰਤਾ ਦਿਵਸ ਮਨਾਇਆ ਗਿਆ। ਸਟਾਫ ਤੇ ਸਮਾਜ ਸੇਵਕਾਂ ਦੇ ਉਤਸ਼ਾਹਜਨਕ ਇੱਕਠ ਵਿੱਚ ਸੰਸਥਾ ਦੇ ਪ੍ਰਧਾਨ ਸ੍ਰੀ ਐਸ ਕੇ ਸਰੀਨ ਨੇ ਜਿਉਂ ਹੀ ਝੰਡਾ ਝੁਲਾਇਆ ਤਾਂ ਫੁੱਲਾਂ ਦੀਆਂ ਪੰਖੜੀਆਂ ਦੀ ਵਰਖਾ ਦੌਰਾਨ ਝੰਡੇ ਨੂੰ ਸੈਲੂਟ ਦਿੱਤਾ ਗਿਆ, ਰਾਸ਼ਟਰੀ ਗੀਤ ਦੇ ਗਾਇਨ ਉਪ੍ਰੰਤ ਭਾਰਤ ਮਾਤਾ ਦੀ ਜੈ ਦੇ ਨਾਹਰੇ ਲਗਾਏ ਗਏ।

ਨਵਾਂ ਸ਼ਹਿਰ - ਖੂਨਦਾਨ ਸੇਵਾ ਨੂੰ ਸਮਰਪਿਤ ਸਥਾਨਕ ਸੰਸਥਾ ਬੀ.ਡੀ.ਸੀ ਵਿਖੇ ਗਣਤੰਤਰਤਾ ਦਿਵਸ ਮਨਾਇਆ ਗਿਆ। ਸਟਾਫ ਤੇ ਸਮਾਜ ਸੇਵਕਾਂ ਦੇ ਉਤਸ਼ਾਹਜਨਕ ਇੱਕਠ ਵਿੱਚ ਸੰਸਥਾ ਦੇ ਪ੍ਰਧਾਨ ਸ੍ਰੀ ਐਸ ਕੇ ਸਰੀਨ ਨੇ ਜਿਉਂ ਹੀ ਝੰਡਾ ਝੁਲਾਇਆ ਤਾਂ ਫੁੱਲਾਂ ਦੀਆਂ ਪੰਖੜੀਆਂ ਦੀ ਵਰਖਾ ਦੌਰਾਨ ਝੰਡੇ ਨੂੰ ਸੈਲੂਟ ਦਿੱਤਾ ਗਿਆ, ਰਾਸ਼ਟਰੀ ਗੀਤ ਦੇ ਗਾਇਨ ਉਪ੍ਰੰਤ ਭਾਰਤ ਮਾਤਾ ਦੀ ਜੈ ਦੇ ਨਾਹਰੇ ਲਗਾਏ ਗਏ। ਇਸ ਮੌਕੇ ਦੇਸ਼ ਨੂੰ ਸੰਵਿਧਾਨ ਮਿਲਣ ਦੇ ਇਤਿਹਾਸਕ ਦਿਨ ਦੀਆਂ ਵਧਾਈਆਂ ਸਾਂਝੀ ਕਰਦਿਆਂ ਪ੍ਰਧਾਨ ਨੇ ਕਿਹਾ ਕਿ ਖੂਨਦਾਨ ਲਹਿਰ ਰਾਸ਼ਟਰੀ ਏਕਤਾ ਅਖੰਡਤਾ ਨੂੰ ਸਮਰਪਿਤ ਰਹਿੰਦੀ ਹੈ ਕਿਉਂਕਿ ਖੂਨਦਾਨ ਸੇਵਾ ਅਮੀਰੀ ਗਰੀਬੀ,ਜਾਤਾਂ-ਪਾਤਾਂ ਤੋਂ ਮਜ਼ਹਬੀ ਵਖਰੇਵਿਆਂ ਤੋਂ ਰਹਿਤ ਹੈ। ਇਸ ਮੌਕੇ ਸ੍ਰੀ ਐਸ ਕੇ ਸਰੀਨ, ਸ੍ਰੀ ਜੇ.ਐਸ.ਗਿੱਦਾ, ਸ੍ਰੀ ਪ੍ਰਵੇਸ਼ ਕੁਮਾਰ, ਸ੍ਰੀ ਪੀ.ਆਰ.ਕਾਲੀਆ, ਮੈਨੇਜਰ ਸ੍ਰੀ ਮਨਮੀਤ ਸਿੰਘ, ਡਾ: ਅਜੇ ਬੱਗਾ, ਡਾ: ਦਿਆਲ ਸਰੂਪ, ਸ੍ਰੀ ਮਲਕੀਅਤ ਸਿੰਘ, ਸ੍ਰੀ ਅਸ਼ੀਸ਼ ਕੁਮਾਰ, ਸ੍ਰੀ ਬੀਰਬਲ ਤੱਖੀ, ਸ੍ਰੀ ਦੇਸ ਰਾਜ ਬਾਲੀ, ਸ੍ਰੀ ਗੁਰਿੰਦਰ ਸਿੰਘ ਸੇਠੀ, ਸ੍ਰੀ ਰਾਜਿੰਦਰ ਛੌਕਰ, ਸ੍ਰੀ ਪਾਰਸ ਮੱਕੜ, ਸ੍ਰੀ ਰਾਜਿੰਦਰ ਠਾਕੁਰ, ਸ੍ਰੀਮਤੀ ਤਾਨੀਆ ਵਰਮਾ, ਸ੍ਰੀ ਰਾਜੀਵ ਭਾਰਦਵਾਜ, ਸ੍ਰੀ ਮੁਕੇਸ਼ ਕਾਹਮਾ, ਸ੍ਰੀ ਹਿਤੇਂਦਰ ਖੰਨਾ, ਸਿਮਰਨਜੀਤ ਕੌਰ ਤੱਖੀ, ਸਮਾਜ ਸੇਵੀ ਅਤੇ ਸਟਾਫ ਮੈਂਬਰ ਹਾਜ਼ਰ ਸਨ। ਇਸ ਖੁਸ਼ੀ ਦੇ ਮੌਕੇ ਲੱਡੂ ਵੰਡੇ ਗਏ ਅਤੇ ਨਾਸ਼ਤਾ ਸਾਂਝਾ ਕੀਤਾ ਗਿਆ।