ਸਿਹਤ ਕੇਂਦਰ ਕੌਲੀ ਨੇ ਮਲੇਰੀਏ ਪ੍ਰਤੀ ਜਾਗਰੂਕ ਕਰਨ ਲਈ ਸੈਮੀਨਾਰ ਕਰਵਾਇਆ

ਪਟਿਆਲਾ, 25 ਅਪ੍ਰੈਲ - ਸਿਵਲ ਸਰਜਨ ਪਟਿਆਲਾ ਡਾ. ਜਗਪਾਲਇੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਕੇਂਦਰ ਕੌਲੀ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਪ੍ਰੀਤ ਸਿੰਘ ਨਾਗਰਾ ਦੀ ਅਗਵਾਈ 'ਚ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਵਿਖੇ ਵਿਸ਼ਵ ਮਲੇਰੀਆ ਦਿਵਸ ਸਬੰਧੀ ਜਾਗਰੂਕ ਸੈਮੀਨਾਰ ਕਰਵਾਇਆ ਗਿਆ।

ਇਸ ਮੌਕੇ ਐਸ.ਐਮ.ਓ. ਡਾ. ਨਾਗਰਾ ਨੇ ਦੱਸਿਆ ਕਿ ਪੰਜਾਬ ਨੂੰ ਮਲੇਰੀਆ ਮੁਕਤ ਕਰਨ  ਲਈ ਸਾਨੂੰ ਸਾਰਿਆਂ ਨੂੰ ਇਸ ਮੁਹਿੰਮ ਦਾ ਹਿੱਸਾ ਬਣਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮਲੇਰੀਏ ਦੀ ਜਾਂਚ ਅਤੇ ਇਲਾਜ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਬਲਾਕ ਐਕਸਟੇਂਸ਼ਨ ਐਜੂਕੇਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਮਲੇਰੀਆ ਇੱਕ ਗੰਭੀਰ ਕਿਸਮ ਦਾ ਬੁਖਾਰ ਹੈ ਜੋ ਐਨਾਫਲੀਜ਼ ਨਾਮਕ ਮੱਛਰ ਦੇ ਕੱਟਣ ਨਾਲ ਫੈਲਦਾ ਹੈ। 
ਇਸ ਮਲੇਰੀਏ ਬੁਖਾਰ ਵਿੱਚ ਪਹਿਲਾਂ ਮਰੀਜ਼ ਨੂੰ ਠੰਢ ਨਾਲ ਕਾਂਬਾ, ਤੇਜ਼ ਬੁਖਾਰ ਤੇ ਕਈ ਕੇਸਾਂ ਵਿੱਚ ਉਲਟੀਆਂ ਲੱਗਣੀਆਂ, ਸਿਰ ਦਰਦ ਆਦਿ ਵਰਗੇ ਲੱਛਣ ਆਉਣ ਤੇ ਨੇੜਲੇ ਸਰਕਾਰੀ ਸਿਹਤ वेंਦਰਾਂ ਵਿੱਚ ਆਪਣਾ ਲੈਬਾਰਟਰੀ ਟੈਸਟ ਅਤੇ ਇਲਾਜ ਕਰਵਾਇਆ ਜਾਵੇ। ਇਸ ਮੌਕੇ ਐਲਐਚਵੀ ਪੂਨਮ ਵਾਲੀਆ, ਸੀਐਚ ਮਲਕਪ੍ਰੀਤ ਕੌਰ, ਮਲਟੀਪਰਪਜ਼ ਹੈਲਥ ਵਰਕਰ ਗੁਰਤੇਜ ਸਿੰਘ, ਦੀਪ ਸਿੰਘ, ਏਐਨਐਮ ਰਮਨਦੀਪ ਕੌਰ, ਲਖਵੀਰ ਕੌਰ ਸਮੇਤ ਆਸ਼ਾ ਵਰਕਰ ਵੀ ਹਾਜ਼ਰ ਸਨ।