
ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਵਿਰੋਧ ਵਿੱਚ ਡਟੇ ਪ੍ਰਾਈਵੇਟ ਟਾਊਨਸ਼ਿਪਾਂ ਦੇ ਵਸਨੀਕ
ਐਸ ਏ ਐਸ ਨਗਰ, 24 ਅਪ੍ਰੈਲ - ਮੁਹਾਲੀ ਖੇਤਰ ਦੀਆਂ ਮੈਗਾ ਟਾਊਨਸ਼ਿਪਾਂ ਦੀਆਂ ਵੱਖ-ਵੱਖ 23 ਰੈਂਜੀਡੈਂਸ ਵੈਲਫੇਅਰ ਐਸੋਸੀਏਸ਼ਨਾਂ ਅਤੇ ਸੋਸਾਇਟੀਆਂ ਵਲੋਂ ਸਾਂਝੇ ਤੌਰ ਤੇ ਬਣਾਈ ਗਈ ਜਥੇਬੰਦੀ ਕਮੇਟੀ ਆਫ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਅਤੇ ਸੋਸਾਇਟੀਜ਼ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਉਹਨਾਂ ਵਲੋਂ ਆਉਣ ਵਾਲੀਆਂ ਲੋਕਸਭਾ ਚੋਣਾਂ ਦੌਰਾਨ ਆਮ ਆਦੀ ਪਾਰਟੀ ਦੇ ਉਮੀਦਵਵਾਰਾਂ ਦਾ ਵਿਰੋਧ ਕੀਤਾ ਜਾਵੇਗਾ।
ਐਸ ਏ ਐਸ ਨਗਰ, 24 ਅਪ੍ਰੈਲ - ਮੁਹਾਲੀ ਖੇਤਰ ਦੀਆਂ ਮੈਗਾ ਟਾਊਨਸ਼ਿਪਾਂ ਦੀਆਂ ਵੱਖ-ਵੱਖ 23 ਰੈਂਜੀਡੈਂਸ ਵੈਲਫੇਅਰ ਐਸੋਸੀਏਸ਼ਨਾਂ ਅਤੇ ਸੋਸਾਇਟੀਆਂ ਵਲੋਂ ਸਾਂਝੇ ਤੌਰ ਤੇ ਬਣਾਈ ਗਈ ਜਥੇਬੰਦੀ ਕਮੇਟੀ ਆਫ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਅਤੇ ਸੋਸਾਇਟੀਜ਼ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਉਹਨਾਂ ਵਲੋਂ ਆਉਣ ਵਾਲੀਆਂ ਲੋਕਸਭਾ ਚੋਣਾਂ ਦੌਰਾਨ ਆਮ ਆਦੀ ਪਾਰਟੀ ਦੇ ਉਮੀਦਵਵਾਰਾਂ ਦਾ ਵਿਰੋਧ ਕੀਤਾ ਜਾਵੇਗਾ।
ਸੰਸਥਾ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ ਅਤੇ ਆਗੂਆਂ ਪਾਲ ਸਿੰਘ ਰੱਤੂ, ਮਨੋਜ ਕੁਮਾਰ, ਗੌਰਵ ਗੋਇਲ, ਦਲਜੀਤ ਸਿੰਘ ਸੈਣੀ, ਕੰਵਰ ਸਿੰਘ ਗਿੱਲ, ਭੁਪਿੰਦਰ ਸਿੰਘ ਸੈਣੀ, ਅਮਰਜੀਤ ਸਿੰਘ ਭੰਮਰਾਂ, ਅਨਿਲ ਪਰਾਸ਼ਰ, ਬੀ. ਆਰ ਕ੍ਰਿਸ਼ਨਾ, ਮੁਨੀਸ਼ ਕੁਮਾਰ ਬਾਂਸਲ ਅਤੇ ਹਰਬੰਸ ਸਿੰਘ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਵੱਖ-ਵੱਖ ਪ੍ਰਾਈਵੇਟ ਬਿਲਡਰਾਂ ਵੱਲੋਂ ਮੁਹਾਲੀ ਖੇਤਰ ਵਿੱਚ ਉਸਾਰੀਆਂ ਮੈਗਾ ਟਾਊਨਸ਼ਿਪਾਂ ਦੇ ਵਸਨੀਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਸੰਸਥਾ ਵੱਲੋਂ ਪਿਛਲੇ ਸਮੇਂ ਵਿੱਚ ਗਮਾਡਾ ਅਤੇ ਪੁੱਡਾ ਅਧਿਕਾਰੀਆਂ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਦੇ ਮੁੱਖ ਸਕੱਤਰ ਪੰਜਾਬ ਅਤੇ ਹਾਊਸਿੰਗ ਸੈਕਟਰੀ ਨੂੰ ਬਹੁਤ ਸਾਰੇ ਲਿਖਤੀ ਮੰਗ ਪੱਤਰ ਭੇਜੇ ਗਏ ਪਰ ਕਿਸੇ ਵੱਲੋਂ ਵੀ ਇਹਨਾਂ ਵਸਨੀਕਾਂ ਦੀਆਂ ਮੰਗਾਂ ਤੇ ਧਿਆਨ ਨਹੀ ਦਿੱਤਾ ਗਿਆ।
ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਬਿਲਡਰਾਂ ਨੂੰ ਬਹੁਤ ਵੱਡੇ ਪੱਧਰ ਤੇ ਲਾਇਸੰਸ ਜਾਰੀ ਕੀਤੇ ਜਾ ਰਹੇ ਹਨ, ਜਿਹਨਾਂ ਦੀ ਵਰਤੋਂ ਕਰਕੇ ਬਿਲਡਰ ਆਮ ਲੋਕਾਂ ਦੀ ਲੁੱਟ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਟਾਊਨਸ਼ਿਪਾਂ ਵਿੱਚ ਲੱਗਭਗ 60,000 ਵੋਟਰ ਰਹਿ ਰਹੇ ਹਨ ਜੋ ਕਿ ਲੋਕ ਸਭਾ ਦੇ ਉਮੀਦਵਾਰ ਦੀ ਜਿੱਤ ਹਾਰ ਦਾ ਫੈਸਲਾ ਕਰਨ ਦੇ ਸਮਰੱਥ ਹਨ।
ਉਹਨਾਂ ਕਿਹਾ ਕਿ ਗਮਾਡਾ ਅਤੇ ਪੁੱਡਾ ਵਿੱਚ ਬਹੁਤ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਅਤੇ ਇਸ ਸੰਬੰਧੀ ਕਈ ਮਾਮਲੇ ਵੀ ਦਰਜ ਹੋ ਚੁੱਕੇ ਹਨ। ਉਹਾਂ ਮੰਗ ਕੀਤੀ ਕਿ ਗਮਾਡਾ, ਪੁੱਡਾ ਦੇਦਫਤਰ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਸ਼ਪੈਸ਼ਲ ਇੰਨਵੈਸਟੀਗੇਸ਼ਨ ਟੀਮ ਬਣਾ ਕੇ ਜਾਂਚ ਕਰਵਾਈ ਜਾਵੇ।
ਆਗੂਆਂ ਨੇ ਕਿਹਾ ਕਿ ਸੰਸਥਾ ਨੇ ਫੈਸਲਾ ਕੀਤਾ ਹੈ ਕਿ ਮੌਜੂਦਾ ਸਤਾਧਾਰੀ ਪਾਰਟੀ ਦੇਉਮੀਦਵਾਰ ਨੂੰ ਇਹਨਾਂ ਟਾਊਨਸ਼ਿਪਾਂ ਵਿੱਚ ਵੋਟਾਂ ਮੰਗਣ ਲਈ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਉਸਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ। ਇਹਨਾਂ ਟਾਊਨਸ਼ਿਪਾਂ ਦੇ ਮੁੱਖ ਰਸਤਿਆਂ ਅਤੇ ਮੁਹਾਲੀ ਵਿੱਚ ਵੱਡੇ ਪੱਧਰ ਤੇ ਸਰਕਾਰ ਨੂੰ ਪੁੱਛੇ ਜਾਣ ਵਾਲੇ ਸਵਾਲਾਂ ਦੇ ਫਲੈਕਸ ਬੋਰਡ ਵੀ ਲਗਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਮਿਕਸ਼ਾ ਸੂਦ, ਸਾਧੂ ਸਿੰਘ, ਜਸਵੀਰ ਸਿੰਘ ਗੜਾਂਗ, ਜਸਜੀਤ ਸਿੰਘ ਮਿਨਹਾਸ, ਸੁਰਿੰਦਰ ਸਿੰਘ, ਸੰਤ ਸਿੰਘ, ਸੁਰਿੰਦਰ ਪਾਲ ਸਿੰਘ ਵੀ ਹਾਜਰ ਸਨ।
