ਵਿਦਿਆ ਪ੍ਰਾਪਤੀ ਦੇ ਨਾਲ-ਨਾਲ ਸਿਖਿਆਰਥੀਆਂ ਦਾ ਮਨੋਬਲ ਵੀ ਉਚਾ ਹੋ ਰਿਹੈ ਗੁਰੂ ਨਾਨਕ ਮਿਸ਼ਨ ਨਿਸ਼ਕਾਮ ਕੋਚਿੰਗ ਸੈਂਟਰ ਵਿਖੇ।

ਨਵਾਂਸ਼ਹਿਰ :- ਜੂਨ ਮਹੀਨੇ ਵਿਚ ਹੋ ਰਹੀ ਪੁਲਸ ਭਰਤੀ ਪ੍ਰੀਖਿਆ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਸਥਾਨਕ ਖਾਲਸਾ ਸਕੂਲ ਵਿਚ ਚਲਾਏ ਜਾ ਰਹੇ ਗੁਰੂ ਨਾਨਕ ਮਿਸ਼ਨ ਕੋਚਿੰਗ ਸੈਂਟਰ ਵਿਚ ਜਿਲਾ ਭਰ ਦੇ ਅਲੱਗ ਅਲੱਗ ਪਿੰਡਾਂ ਤੋਂ ਸਿਖਿਆਰਥੀ ਜਿੱਥੇ ਇਸ ਪ੍ਰੀਖਿਆ ਦੀ ਤਿਆਰੀ ਲਈ ਸਿਲੇਬਸ ਅਨੁਸਾਰ ਵਿਦਿਅਕ ਸਿਖਿਆ ਪ੍ਰਾਪਤ ਕਰ ਰਹੇ ਹਨ ਉੱਥੇ ਪ੍ਰੀਖਿਆ ਦੇਣ ਦੇ ਪੈਟਰਨ ਬਾਰੇ ਜਾਣਕਾਰੀ ਹਾਸਲ ਕਰਕੇ ਉਨਾ ਦਾ ਮਨੋਬਲ ਵੱਧ ਰਿਹਾ ਹੈ।

ਇਹ ਜਾਣਕਾਰੀ ਸਾਂਝੀ ਕਰਦੇ ਹੋਏ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਬੱਚੇ ਸਕੂਲੀ ਪੜ੍ਹਾਈ ਦੌਰਾਨ ਕੁੱਝ ਵਿਸ਼ਿਆਂ ਵਿਚ ਵਿਦਿਆ ਤਾਂ ਪ੍ਰਾਪਤ ਕਰਦੇ ਹਨ ਮਗਰ ਉਨਾਂ ਨੂੰ ਪ੍ਰੀਖਿਆ ਦੇ ਤੌਰ ਤਰੀਕਿਆਂ ਬਾਰੇ ਅਤੇ ਖਾਸ ਕਰਕੇ ਜਨਰਲ ਨਾਲਜ ਅਤੇ ਕਰੰਟ ਅਫੇਅਰ ਬਾਰੇ ਪੂਰਨ ਜਾਣਕਾਰੀ ਦੀ ਕਮੀ ਹੋਣ ਕਾਰਨ ਉਹ ਹੁਸ਼ਿਆਰ ਹੋਣ ਦੇ ਬਾਵਜੂਦ ਵੀ ਕੰਪੀਟੀਸ਼ਨ ਪਾਸ ਕਰਨ ਤੋਂ ਅਸਮਰੱਥ ਹੋ ਜਾਂਦੇ ਹਨ। ਉਨਾਂ ਦੱਸਿਆ ਕਿ ਇਨਾਂ ਸਿਖਿਆਰਥੀਆਂ ਅਨੁਸਾਰ ਕੰਪੀਟੀਸ਼ਨ ਕਲੀਅਰ ਨਾ ਹੋਣ ਦੀ ਸੂਰਤ ਵਿਚ ਉਨਾਂ ਅੰਦਰ ਮਾਨਸਿਕ ਤੌਰ ਤੇ ਇਕ ਕੰਪਲੈਕਸ ਪੈਦਾ ਹੁੰਦਾ ਹੈ ਕਿ ਸ਼ਾਇਦ ਉਹ ਪ੍ਰੀਖਿਆ ਕਲੀਅਰ ਕਰਨ ਦੇ ਸਮਰੱਥ ਨਹੀਂ ਹੋ ਸਕਦੇ। ਇਹੀ ਕਾਰਨ ਹੈ ਕਿ ਚੰਗੀ ਵਿਦਿਅਕ ਯੋਗਤਾ ਹੋਣ ਦੇ ਬਾਵਜੂਦ ਵੀ ਉਹ ਕੰਪੀਟੀਸ਼ਨ ਦੌਰਾਨ ਮਾਰ ਖਾ ਜਾਂਦੇ ਸਨ। ਉਨਾਂ ਕਿਹਾ ਕਿ ਇਸ ਕੋਚਿੰਗ ਦੌਰਾਨ ਬੱਚਿਆਂ ਦਾ ਮਨੋਬਲ ਕਾਫੀ ਵਧ ਰਿਹਾ ਹੈ। ਬੱਚਿਆਂ ਅਨੁਸਾਰ ਨਵਾਂਸ਼ਹਿਰ ਅੰਦਰ ਪਹਿਲਾਂ ਅਜਿਹੀ ਨਿਸ਼ਕਾਮ ਕੋਚਿੰਗ ਦਾ ਪ੍ਰਬੰਧ ਨਾ ਹੋਣਾ ਅਤੇ ਬਾਹਰ ਜਾ ਕੇ ਕੋਚਿੰਗ ਦੇ ਖਰਚੇ ਪਹੁੰਚ ਤੋਂ ਬਾਹਰ ਹੋਣਾ ਉਨਾਂ ਲਈ ਇਕ ਵੱਡੀ ਸਮੱਸਿਆ ਸੀ ਅਤੇ ਇਸ ਨਿਸ਼ਕਾਮ ਸੇਵਾ ਦਾ ਲਾਭ ਉਠਾ ਕੇ ਹੁਣ ਉਨਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਉਹ ਦੇਸ਼ ਵਿਚ ਰਹਿ ਕੇ ਰੁਜ਼ਗਾਰ ਪ੍ਰਾਪਤ ਕਰਨ ਦੇ ਸਮਰੱਥ ਹੋ ਸਕਦੇ ਹਨ।
ਗੁਰੂ ਨਾਨਕ ਮਿਸ਼ਨ ਕੋਚਿੰਗ ਸੈਂਟਰ ਵਿਖੇ ਦੀਦਾਰ ਸਿੰਘ ਡੀ ਐੱਸ ਪੀ ਦੇ ਮਾਰਗ ਦਰਸ਼ਨ ਅਤੇ ਉਨਾਂ ਦੀ ਦੇਖ ਰੇਖ ਹੇਠ ਚਲ ਰਹੇ ਜਿਥੇ ਬਹੁਤ ਹੀ ਯੋਗ ਅਤੇ ਤਜਰਬੇਕਾਰ ਅਧਿਆਪਕ ਰੋਜਾਨਾ ਸਿਖਿਆ ਦੇ ਰਹੇ ਹਨ ਉੱਥੇ ਸਿਖਿਆਰਥੀਆਂ ਵਿਚ ਕੰਪੀਟੀਸ਼ਨ ਕਲੀਅਰ ਕਰਨ ਲਈ ਇਕ ਨਵੀਂ ਰੂਹ ਵੀ ਫੂਕ ਰਹੇ ਹਨ। ਇਸ ਬੈਚ ਨੂੰ ਚਲਾਉਣ ਵਾਲੇ ਅਧਿਆਪਕਾਂ ਵਿਚ ਰਣਵੀਰ ਸਿੰਘ, ਨਵਨੀਤ ਸ਼ਰਮਾ, ਸੁਰੇਸ਼ ਚੌਹਾਨ, ਹਰਮਿੰਦਰ ਸਿੰਘ, ਸਿਮਰਨਪ੍ਰੀਤ ਸਿੰਘ, ਅੰਕੁਸ਼ ਨਿਝਾਵਨ, ਸੰਦੀਪ ਕੌਰ ਅਤੇ ਰਾਜਵਿੰਦਰ ਸਿੰਘ ਦਾ ਵੱਡਾ ਯੋਗਦਾਨ ਹੈ ਉਥੇ ਦੀਦਾਰ ਸਿੰਘ ਦੀ ਅਗਵਾਈ ਹੇਠ ਕਮਲਜੀਤ ਸਿੰਘ ਸੇਵਾਮੁਕਤ ਡਵੀਜ਼ਨਲ ਕਮਿਸ਼ਨਰ, ਪਰਮਿੰਦਰ ਸਿੰਘ ਮੈਨੇਜਰ, ਜਗਜੀਤ ਸਿੰਘ, ਮਨਮੋਹਨ ਸਿੰਘ ਅਤੇ ਸਾਹਿਲ ਮੁਹੰਮਦ ਮੈਂਬਰਾਂ ਦੀ ਇਕ ਵਿਸ਼ੇਸ਼ ਟੀਮ ਤਨਦੇਹੀ ਨਾਲ ਸੇਵਾ ਕਰ ਰਹੀ ਹੈ।