ਨਵਾਂਸ਼ਹਿਰ ਵਿਖੇ ਬਹੁਜਨ ਸਮਾਜ ਪਾਰਟੀ ਵਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਨ 27 ਨੂੰ ਮਨਾਇਆ ਜਾਵੇਗਾ।

ਨਵਾਂਸ਼ਹਿਰ - ਵਿਸ਼ਵ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 133ਵਾ ਜਨਮ ਉਤਸਵ ਬਹੁਜਨ ਸਮਾਜ ਪਾਰਟੀ, ਵਿਧਾਨਸਭਾ ਹਲਕਾ ਨਵਾਂਸ਼ਹਿਰ ਵਲੋਂ ਮਿਤੀ 27/04/2024 ਦਿਨ ਸ਼ਨੀਵਾਰ ਨੂੰ ਸਮਾਂ ਸ਼ਾਮ 6ਵਜੇ ਤੋਂ ਸ਼ਾਮ 10ਵਜੇ ਤੱਕ, ਸਥਾਨ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਪਾਰਕ, ਸ਼੍ਰੀ ਗੁਰੂ ਰਵਿਦਾਸ ਨਗਰ, ਨਵਾਂਸ਼ਹਿਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ |

ਜਿਸ ਵਿੱਚ ਬਸਪਾ ਪੰਜਾਬ ਦੇ ਇੰਚਾਰਜ ਡਾ. ਨਛੱਤਰਪਾਲ ਜੀ MLA ਨਵਾਂਸ਼ਹਿਰ ਅਤੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਜੀ ਮੁੱਖ ਮਹਿਮਾਨ ਹੋਣਗੇ ਅਤੇ ਹਰਮਨ ਪਿਆਰੀ ਮਿਸ਼ਨਰੀ ਸਿੰਗਰ ਪ੍ਰੇਮ ਲਤਾ ਜੀ ਬਾਬਾ ਸਾਹਿਬ ਜੀ ਦੇ ਜੀਵਨ ਸੰਘਰਸ਼ ਦਾ  ਗੁਣਗਾਨ ਕਾਰਨਗੇ | ਇਸ ਵਿੱਚ ਛੋਟੇ ਬੱਚਿਆਂ ਦੀ ਪੇਸ਼ਕਾਰੀ ਵੀ ਦੇਖਣ ਯੋਗ ਹੋਵੇਗੀ | ਇਸ ਮੌਕੇ ਬਾਬਾ ਸਾਹਿਬ ਜੀ ਦੇ ਜਨਮ ਦਿਵਸ ਦਾ ਕੇਕ ਕੱਟਣ ਉਪਰੰਤ ਲੰਗਰ ਵੀ ਵਰਤਾਇਆ ਜਾਏਗਾ | ਸੋ ਸਾਰੇ ਸਤਿਕਾਰ ਯੋਗ ਸਾਥੀਆਂ ਨੂੰ ਬੇਨਤੀ ਹੈ ਕਿ ਪਰਿਵਾਰ ਸਮੇਤ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ | ਬੇਨਤੀ ਕਰਤਾ ਸਮੂਹ ਬਸਪਾ ਯੂਨਿਟ ਵਿਧਾਨਸਭਾ ਨਵਾਂਸ਼ਹਿਰ।