ਵਿਸਾਖੀ 'ਤੇ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿ ਗਏ ਪਟਿਆਲਾ ਦੇ ਸਿੱਖ ਸ਼ਰਧਾਲੂ ਦੀ ਮੌਤ

ਪਟਿਆਲਾ, 22 ਅਪ੍ਰੈਲ - ਵਿਸਾਖੀ ਮੌਕੇ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਗਏ ਪਟਿਆਲਾ ਦੇ ਸਿੱਖ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਮ੍ਰਿਤਕ ਦੀ ਪਛਾਣ ਜੰਗੀਰ ਸਿੰਘ (67 ਸਾਲ) ਵਾਸੀ ਪਿੰਡ ਰੱਤਾ ਖੇੜਾ ਵਜੋਂ ਹੋਈ ਹੈ। ਉਹ ਪੰਜਾਬ ਪੁਲਿਸ ਤੋਂ ਸੇਵਾਮੁਕਤ ਹੋਏ ਸਨ ਅਤੇ ਇਸ ਵੇਲੇ ਪਟਿਆਲਾ ਦੇ ਅਰਬਨ ਅਸਟੇਟ ਵਿਖੇ ਰਹਿ ਰਹੇ ਸਨ।

ਜ਼ਿਕਰਯੋਗ ਹੈ ਕਿ ਭਾਰਤ ਤੋਂ ਸਿੱਖ ਸ਼ਰਧਾਲੂਆਂ ਦਾ ਇੱਕ ਜਥਾ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਪਾਕਿਸਤਾਨ ਗਿਆ ਸੀ। ਦਸ ਦਿਨਾਂ ਦੇ ਵੀਜ਼ੇ 'ਤੇ ਗਏ ਇਹ ਸ਼ਰਧਾਲੂ ਅੱਜ ਵਾਪਸ ਪਰਤ ਰਹੇ ਸਨ ਅਤੇ ਲਾਹੌਰ ਨੇੜੇ ਠਹਿਰੇ ਹੋਏ ਸਨ। ਇਸੇ ਦੌਰਾਨ  ਜੰਗੀਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।